ਕਿਹਾ, ਕਰੋੜਾਂ ਰੁਪਏ ਖਰਚ ਕਰਕੇ ਬਣਾਈ ਮਾਲਵਾ ਨਹਿਰ ਕਿੱਥੇ ਹੈ ਸਰਕਾਰ ਜਵਾਬ ਦਵੇ
-10 ਲੱਖ “ਸਿਹਤ ਬੀਮਾ ਸਕੀਮ” ਸਿਰਫ ਇਸ਼ਤਿਹਾਰਾਂ ਵਿੱਚ ਹੋਣ ਦਾ ਕੀਤਾ ਦਾਅਵਾ
-ਮਜੀਠੀਆ ਨੇ ਚੁੱਕਿਆ ਪੰਜਾਬ ਦੇ ਮੁਲਾਜ਼ਮਾਂ ਨੂੰ ਡੀ.ਏ ਨਾ ਦੇਣ ਦਾ ਮੁੱਦਾ
-ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ ‘ਚ ਵੀ ਕੀਤੀ ਆਵਾਜ਼ ਬੁਲੰਦ
ਅਕਾਲੀ ਦਲ ਦੀ ਸਰਕਾਰ ਬਣਨ ‘ਤੇ ਹਲਕੇ ‘ਚ ਵਿਕਾਸ ਕਾਰਜਾਂ ਦੀ ਲਿਆਂਦੀ ਜਾਵੇਗੀ ਹਨੇਰੀ – ਸਿਕੰਦਰ ਸਿੰਘ ਮਲੂਕਾ
ਚੰਡੀਗੜ੍ਹ 28 ਫਰਵਰੀ( ) – ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਸਾਬਕਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਬਠਿੰਡਾ (ਰਾਮਪੁਰਾ ਫੂਲ) ਰੈਲੀ ਦੌਰਾਨ ਸੰਬੋਧਨ ਕਰਦਿਆਂ ਕਿਹਾ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਕਾਰਜਕਾਰੀ ਡੀਜੀਪੀ ਆਪਣੇ ਦਿੱਲੀ ਦੇ ਆਕਾ ਅਰਵਿੰਦ ਕੇਜਰੀਵਾਲ ਦੇ ਇਸ਼ਾਰੇ ਤੇ ਪੰਜਾਬ ਦੇ ਨੌਜਵਾਨਾਂ ਦੀ ਨਸਲਕੁਸ਼ੀ ਕਰ ਰਹੇ ਹਨ ਜਿਸਨੂੰ ਨਾ ਅਕਾਲੀ ਦਲ, ਨਾ ਪੰਜਾਬ ਅਤੇ ਨਾ ਪੰਜਾਬੀ ਬਰਦਾਸ਼ਤ ਕਰਨਗੇ l ਉਨ੍ਹਾਂ ਕਿਹਾ ਕਿ ਗੁਰਦਾਸਪੁਰ ਵਿੱਚ ਪੁਲਿਸ ਮੁਲਾਜ਼ਮਾਂ ਦੇ ਕਤਲ ਦੇ ਦੋਸ਼ ਹੇਠ ਇੱਕ ਬੇਦੋਸ਼ੇ ਸਿੱਖ ਨੌਜਵਾਨ ਦਾ ਫੇਕ ਐਨਕਾਉਂਟਰ ਕੀਤਾ ਗਿਆ ਹੈ ਅਤੇ ਇਸਨੂੰ ਲੈਕੇ ਪਿੰਡ ਆਦੀਆਂ ਤੋਂ ਲੈਕੇ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਵਿਚ ਵੀ ਰੋਹ ਵੱਧ ਰਿਹਾ ਹੈ l ਉਹਨਾਂ ਕਿਹਾ ਕਿ ਇਸ ਮਾਮਲੇ ‘ਚ ਮੁੱਖ ਮੰਤਰੀ ਵੱਲੋਂ ਪਹਿਲਾਂ ਆਪਣੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਗਿਆ ਕਿ ਦੋਵੇਂ ਪੁਲਿਸ ਮੁਲਾਜ਼ਮਾਂ ਦੇ ਆਪਸ ਵਿੱਚ ਹੀ ਹੋਈ ਲੜਾਈ ਦੌਰਾਨ ਮੌਤ ਦੀ ਸੂਚਨਾ ਆ ਰਹੀ ਹੈ ਅਤੇ ਫਿਰ ਇੱਕ ਨਿਰਦੋਸ਼ 19 ਸਾਲਾ ਸਿੱਖ ਨੌਜਵਾਨ ਨੂੰ ਪੁੱਛ ਗਿੱਛ ਲਈ ਘਰੋਂ ਹਿਰਾਸਤ ਵਿੱਚ ਲਿਆ ਅਤੇ ਜਿਸ ਤਰ੍ਹਾਂ ਪਿਛਲੇ ਦਿਨੀ ਮੋਹਾਲੀ ਵਿੱਚ ਇੱਕ 17 ਸਾਲਾਂ ਨੌਜਵਾਨ ਦੇ ਐਨਕਾਉਂਟਰ ਦੀ ਥਿਊਰੀ ਪੁਲਿਸ ਵੱਲੋਂ ਦੱਸੀ ਗਈ ਉਸੇ ਤਰ੍ਹਾਂ ਦੀ ਰਲਦੀ ਮਿਲਦੀ ਕਹਾਣੀ ਇਸ ਕੇਸ ਵਿੱਚ ਵੀ ਬਣਾ ਕੇ ਪੇਸ਼ ਕਰ ਦਿੱਤੀ ਗਈ ਜਿਸਦੇ ਚਲਦੇ ਇਸ ਝੂਠੇ ਪੁਲਿਸ ਮੁਕਾਬਲੇ ਦੀ ਉੱਚ ਪੱਧਰੀ ਜਾਂਚ ਦੀ ਲੋੜ ਹੈ l ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਮੁੱਖ ਮੰਤਰੀ ਕਾਰਜਕਾਰੀ ਡੀਜੀਪੀ, ਐਸਐਸਪੀ ਗੁਰਦਾਸਪੁਰ ਉੱਤੇ 302 ਦਾ ਪਰਚਾ ਦਰਜ ਹੋਣਾ ਚਾਹੀਦਾ ਹੈ l ਉਹਨਾਂ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਅਗਵਾਈ ਵਿੱਚ ਪੰਜਾਬ ਵਿੱਚ ਜੰਗਲ ਰਾਜ ਚੱਲ ਰਿਹਾ ਹੈ ਅਤੇ ਕੋਈ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ l ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿਸ਼ਾਨੇ ‘ਤੇ ਲੈਂਦਿਆਂ ਉਹਨਾਂ ਕਿਹਾ ਕਿ ਮਾਲਵਾ ਨਹਿਰ ਬਣਾਉਣ ਦੇ ਵੱਡੇ ਵੱਡੇ ਦਾਅਵੇ ਕਰੋੜਾਂ ਰੁਪਏ ਦੀ ਇਸ਼ਤਿਹਾਰਬਾਜ਼ੀ ਕਰਕੇ ਕੀਤੇ ਗਏ ਪਰ ਅੱਜ ਮਾਲਵਾ ਨਹਿਰ ਹੈ ਕਿੱਥੇ ਸਰਕਾਰ ਇਸ ਗੱਲ ਦਾ ਜਵਾਬ ਦੇਵੇ l ਉਹਨਾਂ ਕਿਹਾ ਕਿ ਇਹ ਸਿਰਫ ਲਾ ਰਿਹਾ ਤੇ ਝੂਠੇ ਵਾਅਦਿਆਂ ਵਾਲੀ ਸਰਕਾਰ ਹੈ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਹੁਣ ਆਪਣੇ ਅਖੀਰਲੀ ਸਾਲ ਅਤੇ ਰੁਖਸਤ ਹੋਣ ਦੇ ਮੌਕੇ ਮਹਿਲਾਵਾਂ ਨੂੰ ਇੱਕ ਹਜ਼ਾਰ ਰੁਪਏ ਦੇਣ ਦਾ ਵਾਅਦਾ ਪੂਰਾ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਪਰ ਸਰਕਾਰ ਹੁਣ ਅਖੀਰੀ ਸਮੇਂ ਦੌਰਾਨ ਦੋ ਤਿੰਨ ਹਜ਼ਾਰ ਰੁਪਏ ਮਹਿਲਾਵਾਂ ਨੂੰ ਦੇਕੇ ਖਾਨਾ ਪੂਰਤੀ ਕਰਨ ਦੀ ਯੋਜਨਾ ਬਣਾ ਰਹੀ ਹੈ ਪਰ ਸਾਡੇ ਪੰਜਾਬ ਦੀਆਂ ਮਾਵਾਂ ‘ਤੇ ਭੈਣਾਂ ਹੁਣ ਇਹਨਾਂ ਦੇ ਝਾਂਸੇ ਵਿੱਚ ਨਹੀਂ ਆਉਣਗੀਆਂ l
ਆਪ ਸਰਕਾਰ ਵੱਲੋਂ 10 ਲੱਖ ਸਿਹਤ ਬਿਆਨ ਸਕੀਮ ਉੱਤੇ ਬੋਲਦੇ ਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਜੇਕਰ ਹਜ਼ਾਰ ਕਰੋੜ ਰੁਪਏ ਵੀ ਇਸ ਸਕੀਮ ਉੱਤੇ ਲਾਉਣ ਲਈ ਬਜਟ ਚ ਰੱਖੇ ਗਏ ਤਾਂ ਇਸ ਇਸ ਇਸ਼ਤਿਹਾਰਾਂ ਵਾਲੀ ਸਰਕਾਰ ਨੇ 800 ਕਰੋੜ ਤਾਂ ਇਸ ਸਕੀਮ ਦੀ ਇਸ਼ਤਿਹਾਰਬਾਜ਼ੀ ਕਰਨ ਉੱਤੇ ਖਰਚ ਦੇਣੇ ਅਤੇ ਲੋਕਾਂ ਨੂੰ ਕੋਈ ਫਾਇਦਾ ਨਹੀਂ ਮਿਲਣਾ l
ਪੰਜਾਬ ਦੇ ਮੁਲਾਜ਼ਮਾਂ ਨੂੰ ਡੀਏ ਨਾ ਦਿੱਤੇ ਜਾਣ ਦਾ ਮੁੱਦਾ ਚੁੱਕਦੇ ਹੋਏ ਉਹਨਾਂ ਕਿਹਾ ਕਿ ਏਸੀ ਦਫਤਰਾਂ ਵਿੱਚ ਬੈਠੇ ਆਈਐਸ ਤੇ ਆਈਪੀਐਸ ਅਧਿਕਾਰੀਆਂ ਨੂੰ ਤਾਂ ਸੂਬੇ ਦੀ ਆਪ ਸਰਕਾਰ ਵੱਲੋਂ ਡੀ. ਏ ਦਿੱਤਾ ਜਾ ਰਿਹਾ ਜਦਕਿ ਛੋਟੇ ਮੁਲਾਜ਼ਮਾਂ ਨੂੰ ਡੀਏ ਦੇ ਨਾਮ ‘ਤੇ ਸਿਰਫ ਲਾਰੇ ਲਾਏ ਜਾ ਰਹੇ ਹਨ l ਉਹਨਾਂ ਕਿਹਾ ਕਿ 18 ਘੰਟੇ ਡਿਊਟੀ ਦੇਣ ਵਾਲੇ ਅਤੇ ਪੰਜਾਬ ਲਈ ਸ਼ਹੀਦੀਆਂ ਦੇਣ ਵਾਲੇ ਮੁਲਾਜ਼ਮਾਂ ਨੂੰ ਡੀ ਏ ਨਹੀਂ ਆਮ ਆਦਮੀ ਪਾਰਟੀ ਦੀ ਡਫਲੀ ਵਜਾਉਣ ਵਾਲੇ ਵੱਡੇ ਅਫਸਰਾਂ ਨੂੰ ਮੋਟਾ ਡੀਏ ਦਿੱਤਾ ਜਾ ਰਿਹਾ ਹੈ l ਉਨ੍ਹਾਂ ਕਿਹਾ ਕਿ ਸੂਬੇ ‘ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਤੇ ਮੁਲਾਜ਼ਮਾਂ ਦੇ ਸਾਰੇ ਮਸਲੇ ਪਹਿਲ ਦੇ ਅਧਾਰ ‘ਤੇ ਹੱਲ ਕੀਤੇ ਜਾਣਗੇ l
ਸੂਬੇ ਦੇ ਕਿਸਾਨਾਂ ਦੇ ਹੱਕ ਵਿੱਚ ਨਿਤਰਦਿਆਂ ਸ. ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੰਤਰੀ ਦੀ ਪਤਨੀ ਜਯੋਤੀ ਯਾਦਵ ਵੱਲੋਂ ਜਿਸ ਤਰਾਂ ਆਪਣੇ ਹੱਕਾਂ ਲਈ ਧਰਨਾ ਦੇ ਰਹੇ ਕਿਸਾਨਾਂ ਨਾਲ ਬਦਸਲੂਕੀ ਕੀਤੀ ਗਈ ਉਹ ਨਾਭੁਲਣਯੋਗ ਅਤੇ ਨਾਬਰਦਾਸ਼ਤ ਕਰਨਯੋਗ ਹੈ l ਉਹਨਾਂ ਕਿਹਾ ਕਿ ਜਯੋਤੀ ਯਾਦਵ ਵਲੋਂ ਧਰਨੇ ਦੌਰਾਨ ਇੱਕ ਕਿਸਾਨ ਉੱਤੇ ਟਿੱਪਣੀ ਕਰਦਿਆਂ ਕਿਹਾ ਕਿ “ਪੀਲੇ ਪਰਨੇ” ਵਾਲੇ ਨੂੰ ਫੜ ਕੇ ਲਿਆਓ ਅਤੇ ਫਿਰ ਉਸ ਕਿਸਾਨ ਦੀਆਂ ਲੱਤਾਂ ਤੋੜ ਦਿੱਤਾ ਗਈਆਂ , ਉਸ ਉੱਤੇ ਐਨਾ ਤਸ਼ੱਦਦ ਕੀਤਾ ਗਿਆ ਕਿ ਉਹ ਆਪਣੇ ਪੈਰਾਂ ਤੇ ਖੜਨ ਯੋਗ ਵੀ ਨਹੀਂ ਰਿਹਾ ਅਤੇ ਇਸ ਵਤੀਰੇ ਪਿੱਛੇ ਆਪ ਸਰਕਾਰ ਅਤੇ ਦਿੱਲੀ ਵਾਲਿਆਂ ਦੀ ਪੰਜਾਬ ਅਤੇ ਪੰਜਾਬੀਆਂ ਪ੍ਰਤੀ ਨਫਰਤ ਦਾ ਪ੍ਰਗਟਾਵਾ ਵੀ ਹੁੰਦਾ ਹੈ l ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਨਾ ਮੁੱਖ ਮੰਤਰੀ ਅਤੇ ਨਾ ਸਰਕਾਰ ਦੇ ਕਿਸੇ ਨੁਮਾਇੰਦੇ ਨੇ ਆਵਾਜ਼ ਵੀ ਕੱਢੀ l ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਛੇੜੀ ਮੁਹਿੰਮ ਤੇ ਬੋਲਦਿਆਂ ਸ. ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਦਾ ਨਸ਼ਿਆਂ ਖਿਲਾਫ ਖੁਦ ਦਾ ਯੁੱਧ ਤਾਂ ਖਤਮ ਨਹੀਂ ਹੋ ਰਿਹਾ ਤੇ ਉਹ ਆਪਣਾ ਇਲਾਜ ਕਰਾਉਣ ਲਈ ਬਾਹਰ ਜਾਂਦੇ ਹਨ , ਜਦਕਿ ਪੰਜਾਬ ਦੇ ਸਰਕਾਰੀ ਹਸਪਤਾਲਾਂ ਅਤੇ ਮੁਹੱਲਾ ਕਲੀਨਿਕ ਵਿੱਚ ਵਿਸ਼ਵ ਪੱਧਰੀ ਸਹੂਲਤਾਂ ਹੋਣ ਦੇ ਝੂਠੇ ਦਾਅਵੇ ਕੀਤੇ ਜਾਂਦੇ ਹਨ l ਉਹਨਾਂ ਕਿਹਾ ਕਿ ਹੁਣ ਮੁੱਖ ਮੰਤਰੀ ਮਹੱਲਾ ਕਲੀਨਿਕ ਵਿੱਚ ਆਪਣਾ ਇਲਾਜ ਕਿਉਂ ਨਹੀਂ ਕਰਵਾ ਲੈਂਦੇ l ਉਹਨਾਂ ਕਿਹਾ ਕਿ ਜੋ ਆਪਣੀ ਮਾਂ ਦੇ ਸਿਰ ਤੇ ਹੱਥ ਰੱਖ ਕੇ ਪੰਜਾਬ ਖਾ ਸਕਦਾ ਹੈ ਅਤੇ ਜੌ ਆਪਣੇ ਪਰਿਵਾਰ ਦਾ ਨਹੀਂ ਹੋਇਆ ਉਹ ਪੰਜਾਬ ਅਤੇ ਪੰਜਾਬੀਆਂ ਦਾ ਕਿਵੇਂ ਹੋ ਸਕਦਾ ਹੈ l ਮੈਂ ਕਿਹਾ ਕਿ ਅੱਜ ਨਾ ਪੰਜਾਬ ਨੂੰ ਐਕਟਿੰਗ ਕਰਨ ਵਾਲੇ ਮੁੱਖ ਮੰਤਰੀ ਨਾ ਐਕਟਿੰਗ ਡੀਜੀਪੀ ਅਤੇ ਨਾ ਝੂਠੇ ਲਾਰੇ ਲਾਉਣ ਵਾਲੀਆਂ ਪਾਰਟੀਆਂ ਦੀ ਲੋੜ ਹੈ। ਉਹਨਾਂ ਕਿਹਾ ਕਿ ਪੰਜਾਬ ਦਾ ਹਰ ਪੱਖੋਂ ਵਿਕਾਸ ਸੂਬੇ ਦੀ ਖੇਤਰੀ ਪਾਰਟੀ ਹੀ ਕਰ ਸਕਦੀ ਹੈ l ਉਨਾ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ ਉੱਤੇ ਫੇਲ ਸਾਬਤ ਹੋਈ ਹੈ ਅਤੇ ਪੰਜਾਬ ਦੇ ਲੋਕ ਦਿੱਲੀ ਵਾਲਿਆਂ ਦੇ ਇਸ਼ਾਰੇ ‘ਤੇ ਚੱਲ ਰਹੀ ਸਰਕਾਰ ਨੂੰ ਚੱਲਦਾ ਕਰਨ ਲਈ ਕਾਹਲੇ ਹਨ l ਸ. ਮਜੀਠੀਆ ਨੇ ਕਿਹਾ ਕਿ ਉਹਨਾਂ ਨੂੰ ਆਪਣੇ 25 ਸਾਲ ਦੇ ਸਿਆਸੀ ਸਫ਼ਰ ਦੌਰਾਨ ਸ. ਸਿਕੰਦਰ ਸਿੰਘ ਮਲੂਕਾ ਅਤੇ ਹੋਰ ਵਜ਼ੀਰਾਂ ਨਾਲ ਗੱਲਬਾਤ ਅਤੇ ਸਮਝਣਾ ਦਾ ਮੌਕਾ ਮਿਲਿਆ ਅਤੇ ਨਿਚੋੜ ਨਿਕਲਿਆ ਕਿ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਕੈਬਨਟ ਦੇ ਮੈਂਬਰਾਂ ਚ ਜੌ ਲੋਕਾਂ ਦੇ ਕੰਮ ਕਰਨ ਅਤੇ ਸੁਣਵਾਈ ਕਰਕੇ ਸੁਲਝਾਉਣ ਦਾ ਜਜ਼ਬਾ ਅਤੇ ਹਿੰਮਤ ਵੇਖਣ ਨੂੰ ਮਿਲਦੀ ਸੀ ਅੱਜ ਉਹ ਹਾਲਾਤ ਵੇਖਣ ਨੂੰ ਨਹੀਂ ਮਿਲਦੇ l
ਇਸ ਮੌਕੇ ਬੋਲਦਿਆਂ ਸ. ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਇਸ ਹਲਕੇ ਨੂੰ ਵਿਕਾਸ ਕਾਰਜਾਂ ਲਈ ਗੱਫੇ ਦੇਣ ‘ਚ ਪਹਿਲਾਂ ਵੀ ਕੋਈ ਕਰ ਕਦੇ ਨਹੀਂ ਸੀ ਛੱਡੀ ਗਈ , ਮਰਹੂਮ ਪ੍ਰਕਾਸ਼ ਸਿੰਘ ਬਾਦਲ ਤੋਂ ਜੋ ਵੀ ਇਸ ਹਲਕੇ ਲਈ ਮੰਗਿਆ ਗਿਆ ਉਹਨਾਂ ਪਹਿਲ ਦੇ ਅਧਾਰ ਤੇ ਦਿੱਤਾ l ਉਹਨਾਂ ਕਿਹਾ ਕਿ ਸਭ ਤੋਂ ਵੱਧ ਸਕੂਲ ਇਸ ਹਲਕੇ ਵਿੱਚ ਖੋਲੇ ਗਏ ਹਨ ਸਭ ਤੋਂ ਵੱਧ ਗਰਿੱਡ ਇਸ ਹਲਕੇ ਵਿੱਚ ਲਗਾਏ ਗਏ ਹਨ। ਤਾਜ ਮੰਡੀਆਂ ਸਾਹਿਬ ਸਾਡੇ ਤੋਂ ਵੱਧ ਅਨਾਜ ਮੰਡੀਆਂ , ਚੌੜੀਆਂ ਸਕੜਾਂ , 2 ਕਾਲਜ ਅਤੇ ਹੋਰ ਕਿ ਸਹੂਲਤਾਂ ਦਿੱਤੀਆਂ ਅਤੇ ਇਸ ਵਿਕਾਸ ਦਾ ਸਿਹਰਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਨੂੰ ਜਾਂਦਾ ਹੈ ਅਤੇ ਹੁਣ ਮੁੜ ਸੂਬੇ ਚ ਅਕਾਲੀ ਦਲ ਦੀ ਸਰਕਾਰ ਬਣਨ ਤੇ ਇਸ ਹਲਕੇ ਵਿੱਚ ਵਿਕਾਸ ਦੀ ਹਨੇਰੀ ਲਿਆਂਦੀ ਜਾਵੇਗੀ l ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕਦੇ ਪੰਜਾਬ ਲਈ ਕੁਝ ਨਹੀਂ ਕੀਤਾ ਸਗੋਂ ਪੰਜਾਬ ਦਾ ਹਮੇਸ਼ਾ ਨੁਕਸਾਨ ਕੀਤਾ ਹੈ ਅਤੇ ਹੁਣ ਵੀ ਇਸ ਸਰਕਾਰ ਦੇ ਚਾਰ ਸਾਲ ਪੰਜਾਬ ਅਤੇ ਹਲਕੇ ਲਈ ਵਿਅਰਥ ਸਾਬਤ ਹੋਏ ਹਨ l

×