ਆਮ ਆਦਮੀ ਪਾਰਟੀ ਕੋਲ ਸਕੂਲ ਅਤੇ ਹਸਪਤਾਲ ਬਣਾਉਣ, ਮੁਫਤ ਬਿਜਲੀ ਅਤੇ ਪਾਣੀ ਦੇਣ ਦਾ ਤਜਰਬਾ ਹੈ: ਭਗਵੰਤ ਮਾਨ

ਅਰਵਿੰਦ ਕੇਜਰੀਵਾਲ ਦੀ ਸਿਖਿਆ ਅਤੇ ਸਿਹਤ ਦੇ ਕੰਮ ਦੀ ਦੁਨੀਆ ਭਰ ‘ਚ ਗੂੰਜ: ਭਗਵੰਤ ਮਾਨ

ਨੌਜਵਾਨ ਰੁਜ਼ਗਾਰ ਮੰਗਦੇ ਹਨ ਤਾਂ ਭਾਜਪਾ ਵਾਲੇ ਕਹਿੰਦੇ ਹਨ ਯੂਕਰੇਨ ਅਤੇ ਰੂਸ ਚਲੇ ਜਾਓ: ਭਗਵੰਤ ਮਾਨ

ਹਰਿਆਣਾ ਦੇ ਲੋਕ ਮੌਕਾ ਦਿੰਦੇ ਥੱਕ ਗਏ, ਪਰ ਮੌਕਾ ਮੰਗਦੇ ਨਹੀਂ ਥੱਕਦੇ: ਭਗਵੰਤ ਮਾਨ

5 ਅਕਤੂਬਰ ਨੂੰ ਝਾੜੂ ਦਾ ਬਟਨ ਦਬਾਓ, ਇਹ ਤੁਹਾਡੇ ਬੱਚਿਆਂ ਦੀ ਕਿਸਮਤ ਦਾ ਬਟਨ: ਭਗਵੰਤ ਮਾਨ

ਕਲਾਇਤ ਵਾਸੀਆਂ ਦੇ ਆਸ਼ੀਰਵਾਦ ਤੋਂ ਬਿਨਾਂ ਹਰਿਆਣਾ ਵਿੱਚ ਕੋਈ ਸਰਕਾਰ ਨਹੀਂ ਬਣੀ : ਅਨੁਰਾਗ ਢਾਂਡਾ

ਮੁੱਖ ਮੰਤਰੀ ਨਾਇਬ ਸਿੰਘ ਆਪਣੀ ਸੀਟ ਤੈਅ ਨਹੀਂ ਕਰ ਪਾ ਰਹੇ ਸੀ, ਹਰਿਆਣਾ ਦੇ ਲੋਕਾਂ ਦਾ ਭਵਿੱਖ ਕਿਵੇਂ ਬਦਲਣਗੇ: ਅਨੁਰਾਗ ਢਾਂਡਾ

ਜਿਹੜੀ ਸਰਕਾਰ ਅਗਨੀਵੀਰ ਦੇ ਨਾਂ ‘ਤੇ ਜਵਾਨੀ ਵਿੱਚ ਹੀ ਤੁਹਾਡੇ ਬੱਚਿਆਂ ਨੂੰ ਰਿਟਾਇਰ ਕਰ ਦੇਵੇ, ਇਸ ਤਰ੍ਹਾਂ ਦੀ ਭਾਜਪਾ ਅਤੇ ਇਸ ਦੇ ਨੇਤਾਵਾਂ ਨੂੰ ਰਾਜਨੀਤੀ ਤੋਂ ਰਿਟਾਇਰ ਕਰੋ: ਅਨੁਰਾਗ ਢਾਂਡਾ

ਦਿੱਲੀ, ਪੰਜਾਬ, ਗੋਆ ਅਤੇ ਗੁਜਰਾਤ ਤੋਂ ਬਾਅਦ ਹਰਿਆਣੇ ਵਿੱਚ ਵੀ ਆਮ ਆਦਮੀ ਪਾਰਟੀ ਲਹਿਰਾਏਗੀ ਜਿੱਤ ਦਾ ਝੰਡਾ: ਅਨੁਰਾਗ ਢਾਂਡਾ

ਕਲਾਇਤ/ਕੈਥਲ, 06 ਸਤੰਬਰ

ਪੰਜਾਬ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਰਦਾਰ ਭਗਵੰਤ ਮਾਨ ਅਤੇ ਸੀਨੀਅਰ ਸੂਬਾ ਮੀਤ ਪ੍ਰਧਾਨ ਅਨੁਰਾਗ ਢਾਂਡਾ ਨੇ ਕਲਾਇਤ ਵਿੱਚ ਬਦਲਾਅ ਜਨ ਸਭਾ ਨੂੰ ਸੰਬੋਧਨ ਕੀਤਾ। ਉਨ੍ਹਾਂ ਨਾਲ ਬਲਬੀਰ ਸਿੰਘ ਸੈਣੀ, ਨਰਿੰਦਰ ਸ਼ਰਮਾ, ਜ਼ਿਲ੍ਹਾ ਪ੍ਰਧਾਨ ਗੱਜਣ ਸਿੰਘ, ਸੁਖਬੀਰ ਚਾਹਲ, ਸੀਮਾ ਸੇਗਾ ਮੁੱਖ ਤੌਰ ’ਤੇ ਹਾਜ਼ਰ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹਰਿਆਣਾ ਦੇ ਲੋਕ ਨਵੀਂ ਕਹਾਣੀ ਲਿਖਣ ਲਈ ਤਿਆਰ ਹਨ। ਰੈਲੀ ‘ਚ ਆਈਆਂ ਮਾਵਾਂ-ਭੈਣਾਂ ਨੂੰ ਪਤਾ ਹੈ ਕਿ ਅੱਜ ਚੁੱੱਲਾ ਜਲਾਉਣਾ ਕਿੰਨਾ ਮਹਿੰਗਾ ਹੋ ਗਿਆ ਹੈ। ਇਹਨਾਂ ਨੂੰ ਨਮਕ-ਮਿਰਚ ਤੋਂ ਲੈ ਕੇ ਗੈਸ ਸਿਲੰਡਰ ਤੱਕ ਹਰ ਚੀਜ਼ ਦੀ ਕੀਮਤ ਦਾ ਪਤਾ ਹੈ। ਨਰਵਾਣਾ ਤੋਂ ਬਾਅਦ ਖਨੌਰੀ ਇੱਥੋਂ ਸ਼ੁਰੂ ਹੁੰਦੀ ਹੈ। ਹਰਿਆਣਾ ਅਤੇ ਪੰਜਾਬ ਦੀਆਂ ਸਮੱਸਿਆਵਾਂ ਸਾਂਝੀਆਂ ਹਨ। ਪੰਜਾਬ ਦੇ ਲੋਕਾਂ ਨੇ ਅਕਾਲੀ, ਭਾਜਪਾ ਅਤੇ ਕਾਂਗਰਸ ਨੂੰ ਵੀ ਕਈ ਮੌਕੇ ਦਿੱਤੇ ਅਤੇ ਹਰਿਆਣਾ ਦੇ ਲੋਕਾਂ ਨੇ ਵੀ ਉਨ੍ਹਾਂ ਨੂੰ ਮੌਕੇ ਦਿੱਤੇ। ਹਰਿਆਣਾ ਨਾਲ ਵੀ ਉਹੀ ਹੋਇਆ ਜੋ ਪੰਜਾਬ ਨਾਲ ਹੋਇਆ। ਉਨ੍ਹਾਂ ਨੇ ਆਪਣੇ ਘਰ ਭਰ ਲਏ, ਉਨ੍ਹਾਂ ਨੇ ਹਮੇਸ਼ਾ ਆਪਣੇ ਰਿਸ਼ਤੇਦਾਰਾਂ ਵਾਰੇ ਹੀ ਸੋਚਿਆ, ਜਨਤਾ ਬਾਰੇ ਕਦੇ ਨਹੀਂ ਸੋਚਿਆ। ਕਰੀਬ ਢਾਈ ਸਾਲ ਪਹਿਲਾਂ ਪੰਜਾਬ ਦੇ ਲੋਕਾਂ ਨੇ ਇਹਨਾਂ ਦੇ ਸਾਰੇ ਰਿਸ਼ਤੇਦਾਰਾਂ ਨੂੰ ਹਰਾ ਦਿੱਤਾ। ਮੈਂ 117 ‘ਚੋਂ 92 ਸੀਟਾਂ ਜਿੱਤ ਕੇ ਤੁਹਾਡੇ ਸਾਹਮਣੇ ਖੜ੍ਹਾ ਹਾਂ।

ਉਨ੍ਹਾਂ ਕਿਹਾ ਕਿ ਉਹ ਪੰਜਾਬ ਵਿੱਚ ਕਹਿੰਦੇ ਰਹਿੰਦੇ ਹਨ ਕਿ ਆਮ ਆਦਮੀ ਪਾਰਟੀ ਨੂੰ ਵੋਟ ਨਾ ਪਾਓ, ਉਹ ਨਵੇਂ ਹਨ, ਉਨ੍ਹਾਂ ਕੋਲ ਤਜਰਬਾ ਨਹੀਂ ਹੈ। ਮੈਂ ਕਿਹਾ, ਅਸੀਂ ਨਵੇਂ ਹਾਂ, ਅਸੀਂ ਕੁਝ ਨਵਾਂ ਕਰਾਂਗੇ, ਲੋਕ ਤਜ਼ਰਬੇਕਾਰਾਂ ਤੋਂ ਨਾਖੁਸ਼ ਹਨ। ਸਾਡੇ ਕੋਲ ਸਕੂਲ ਅਤੇ ਹਸਪਤਾਲ ਬਣਾਉਣ ਅਤੇ ਮੁਫਤ ਬਿਜਲੀ ਅਤੇ ਪਾਣੀ ਦੇਣ ਦਾ ਤਜਰਬਾ ਹੈ। ਸਾਡੇ ਕੋਲ ਦੋ ਸਾਲਾਂ ਵਿੱਚ 43 ਹਜ਼ਾਰ ਨੌਕਰੀਆਂ ਦੇਣ ਦਾ ਤਜਰਬਾ ਹੈ, ਪਰ ਲੋਕਾਂ ਨੂੰ ਲੁੱਟਣ ਦਾ ਤਜਰਬਾ ਨਹੀਂ ਹੈ। ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਵਿੱਚ ਸਿੱਖਿਆ ਅਤੇ ਸਿਹਤ ਬਾਰੇ ਜੋ ਕੰਮ ਕੀਤਾ ਗਿਆ ਹੈ, ਉਸ ਨੂੰ ਪੂਰੀ ਦੁਨੀਆ ਜਾਣਦੀ ਹੈ।

ਉਨ੍ਹਾਂ ਕਿਹਾ ਕਿ ਹਰਿਆਣਾ ਦੇ ਇੱਕ ਪਾਸੇ ਹੈ ਅਤੇ ਦੂਜੇ ਪਾਸੇ ਪੰਜਾਬ ਹੈ, ਫ਼ੋਨ ਕਰਕੇ ਪੁੱਛੋ, ਦੋਵਾਂ ਥਾਵਾਂ ‘ਤੇ 90% ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋਆ ਰਿਹਾ ਹੈ, ਸ਼ਾਨਦਾਰ ਹਸਪਤਾਲ ਬਣਾਏ ਜਾ ਰਹੇ ਹਨ ਜਿੱਥੇ ਸਭ ਕੁਝ ਮੁਫ਼ਤ ਹੈ। ਜੇਕਰ ਦਿੱਲੀ ਅਤੇ ਪੰਜਾਬ ਵਿੱਚ ਸਹੂਲਤਾਂ ਮਿਲ ਸਕਦੀਆਂ ਹਨ ਤਾਂ ਹਰਿਆਣਾ ਨੂੰ ਕਿਉਂ ਨਹੀਂ। ਦੇਸ਼ ਨੂੰ ਆਜ਼ਾਦ ਹੋਏ 78 ਸਾਲ ਹੋ ਗਏ ਹਨ ਪਰ ਅੱਜ ਤੱਕ ਪਿੰਡਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋਇਆ। ਜਦੋਂ ਨੌਜਵਾਨ ਰੁਜ਼ਗਾਰ ਮੰਗਦੇ ਹਨ ਤਾਂ ਭਾਜਪਾ ਵਾਲੇ ਤੁਹਾਡੇ ਬੱਚਿਆਂ ਨੂੰ ਯੂਕਰੇਨ ਅਤੇ ਰੂਸ ਜਾਣ ਲਈ ਕਹਿ ਰਹੇ ਹਨ। ਇਸ ਲਈ ਇਸ ਵਾਰ ਇਨ੍ਹਾਂ ਨੂੰ ਪੁੱਟ ਕੇ ਸੁੱਟ ਦਿਓ।
ਉਨ੍ਹਾਂ ਕਿਹਾ ਕਿ ਹਰ ਦੂਜੇ ਜਾਂ ਤੀਜੇ ਦਿਨ ਮੇਰੀ ਹਰਿਆਣਾ ‘ਚ ਡਿਊਟੀ ਲਗਦੀ ਰਹਿੰਦੀ ਹੈ। ਮੈਂ ਜਿੱਥੇ ਵੀ ਗਿਆ ਹਾਂ, ਲੋਕਾਂ ਨੇ ਮੈਨੂੰ ਇੱਕੋ ਗੱਲ ਕਹੀ ਹੈ ਕਿ ਭਾਜਪਾ ਵਾਲਿਆਂ ਤੋਂ ਸਾਡਾ ਖੈੜਾ ਛਡਾਓ। ਅਸੀਂ ਸਿਰਫ ਇੱਕ ਸਾਧਨ ਬਣ ਸਕਦੇ ਹਾਂ, ਇਸ ਵਾਰ ਝਾੜੂ ਦਾ ਬਟਨ ਦਬਾਓ, ਭਾਜਪਾ ਤੋਂ ਆਪਣਾ ਖੈੜਾ ਛਡਾਓ। ਮੋਦੀ ਜੀ ਕਹਿੰਦੇ ਸਨ ਕਿ ਡਬਲ ਇੰਜਣ ਵਾਲੀ ਸਰਕਾਰ ਚਾਹੀਦੀ ਹੈ। ਹਰਿਆਣਾ ਵਿਚ ਵੀ ਡਬਲ ਇੰਜਣ ਦੀ ਸਰਕਾਰ ਬਣੀ ਸੀ ਪਰ ਇਕ ਇੰਜਣ ਵਿਚਾਲੇ ਹੀ ਖਰਾਬ ਹੋ ਗਿਆ। ਖੱਟਰ ਸਾਹਬ ਨੂੰ ਹਟਾ ਕੇ ਦੂਜਾ ਇੰਜਣ ਲਿਆਂਦਾ ਗਿਆ। ਕਿਸੇ ਵੀ ਦੇਸ਼ ਅਤੇ ਸੂਬੇ ਨੂੰ ਡਬਲ ਇੰਜਣ ਦੀ ਨਹੀਂ ਸਗੋਂ ਨਵੇਂ ਇੰਜਣ ਦੀ ਲੋੜ ਹੈ। ਹੁਣ ਉਨ੍ਹਾਂ ਨੂੰ ਰਿਟਾਇਰ ਕਰੋ। ਇਸ ਵਾਰ ਨਵੇਂ ਲੋਕ ਲਿਆਓ ਤਾਂ ਕੰਮ ਬਣਨਗੇ। ਉਨ੍ਹਾਂ ਦੇ ਖੂਨ ਵਿੱਚ ਇਨ੍ਹਾਂ ਭ੍ਰਿਸ਼ਟਾਚਾਰ ਭਰ ਗਿਆ ਹੈ ਕਿ ਉਹ ਨਾ ਚਾਹੁੰਦੇ ਹੋਏ ਵੀ ਰਿਸ਼ਵਤ ਲੈਂਦੇ ਹਨ।

ਉਨ੍ਹਾਂ ਕਿਹਾ ਕਿ ਅੱਜ ਤੱਕ 15 ਲੱਖ ਰੁਪਏ ਲੋਕਾਂ ਦੇ ਖਾਤਿਆਂ ਵਿੱਚ ਨਹੀਂ ਆਏ ਅਤੇ ਨਾ ਹੀ ਆਉਣਗੇ। ਐਮਰਜੈਂਸੀ ਲਈ ਜਿਹੜੇ 2-4 ਹਜ਼ਾਰ ਰੁਪਏ ਰਖੇ ਸੀ ਨੋਟਬੰਦੀ ਕਰਕੇ ਉਹ ਵੀ ਲੈ ਗਏ। ਇਸ ਦਾ ਸਭ ਤੋਂ ਵੱਧ ਨੁਕਸਾਨ ਮਾਵਾਂ-ਭੈਣਾਂ ਨੂੰ ਹੋਇਆ ਜੋ ਥੋੜ੍ਹੇ ਜਿਹੇ ਪੈਸੇ ਰੱਖਦੀਆਂ ਸਨ। ਇਸੇ ਲਈ ਮੈਂ ਇਹ ਕਹਿਣ ਆਇਆ ਹਾਂ ਕਿ ਹੁਣ ਇਨ੍ਹਾਂ ਦੀਆਂ ਗੱਲਾਂ ਵਿੱਚ ਨਾ ਪੈਣਾ। ਇਹ ਹੁਣ ਪੂਰਾ ਮਹੀਨਾ ਲਾਲੀਪਾਪ ਦੇਣਗੇ, ਕਹਿਣਗੇ ਮੋਦੀ ਜੀ ਨੇ ਸਿਲੰਡਰ 100 ਰੁਪਏ ਸਸਤਾ ਕੀਤਾ, 1000 ਰੁਪਏ ਕਿਸਨੇ ਮਹਿੰਗਾ ਕੀਤਾ? ਇਸ ਵਾਰ ਤੁਸੀਂ ਅਜਿਹੇ ਲੋਕਾਂ ਨੂੰ ਵੋਟ ਪਾਉਣੀ ਹੈ, ਜੋ ਤੁਹਾਡੇ ਸੁੱਖ-ਦੁੱਖ ਦੇ ਭਾਗੀਦਾਰ ਹਨ।

ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਵੀ ਹਰਿਆਣਾ ਦੇ ਪਿੰਡ ਸਿਵਾਨੀ ਵਿੱਚ ਪੈਦਾ ਹੋਏ। ਉਹ ਅਫਸਰੀ ਨੂੰ ਲੱਤ ਮਾਰ ਕੇ ਜਨਤਾ ਦੀ ਸੇਵਾ ‘ਚ ਉਤਰ ਗਏ ਅਤੇ ਪੂਰੇ ਦੇਸ਼ ਨੂੰ ਰਾਜਨੀਤੀ ਦਾ ਪਾਠ ਪੜ੍ਹਾਇਆ। ਅੱਜ ਅਰਵਿੰਦ ਕੇਜਰੀਵਾਲ ਦਾ ਨਾਂ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ। ਉਨਾਂ ‘ਤੇ ਝੂਠਾ ਕੇਸ ਦਰਜ ਕੀਤਾ ਗਿਆ ਹੈ, ਪਰ ਉਹ ਜਲਦੀ ਹੀ ਬਾਹਰ ਆਉਣਗੇ। ਜਿਹੜੇ ਸਿਸਟਮ ਤੋਂ ਖਾਂਂਦੇ ਹਨ ਉਹ ਜ਼ਰੂਰ ਵਿਰੋਧ ਕਰਨਗੇ, ਇਸ ਵਾਰ ਸਿਸਟਮ ਜਨਤਾ ਦੇ ਹੱਥਾਂ ‘ਚ ਆਉਣਾ ਚਾਹੀਦਾ ਹੈ। ਆਪਣੇ ਧੀਆਂ-ਪੁੱਤਾਂ ਨੂੰ ਕਹੋ ਕਿ ਉਹ ਆਪਣੇ ਬੈਗ ਪੈਕ ਕਰਨ, ਹੁਣ ਆਮ ਪਰਿਵਾਰਾਂ ਦੇ ਧੀ-ਪੁੱਤ ਆ ਰਹੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 28-30 ਸਾਲ ਦੇ ਲੜਕੇ-ਲੜਕੀਆਂ ਵਿਧਾਇਕ ਅਤੇ ਮੰਤਰੀ ਬਣ ਚੁੱਕੇ ਹਨ। ਉਨ੍ਹਾਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਮਨਪ੍ਰੀਤ ਬਾਦਲ, ਮਜੀਠੀਆ, ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਵਰਗੇ ਆਗੂਆਂ ਨੂੰ ਹਰਾਇਆ। ਲੋਕ ਉਨ੍ਹਾਂ ਨੂੰ ਮੌਕਾ ਦਿੰਦੇ ਥੱਕ ਗਏ ਪਰ ਉਹ ਮੌਕਾ ਮੰਗਦੇ ਨਹੀਂ ਥੱਕਦੇ। ਅਰਵਿੰਦ ਕੇਜਰੀਵਾਲ ਉਹ ਨੇਤਾ ਹੈ ਜੋ 2020 ਦੀਆਂ ਚੋਣਾਂ ਤੋਂ ਪਹਿਲਾਂ ਟੀਵੀ ‘ਤੇ ਆਉਂਦਾ ਹੈ ਅਤੇ ਕਹਿੰਦਾ ਹੈ ਕਿ ਦਿੱਲੀ ਦੇ ਲੋਕੋ, ਜੇਕਰ ਤੁਹਾਨੂੰ ਮੇਰਾ ਕੰਮ ਪਸੰਦ ਹੈ ਤਾਂ ਮੈਨੂੰ ਵੋਟ ਦਿਓ, ਨਹੀਂ ਤਾਂ ਵੋਟ ਨਾ ਦਿਓ। ਇਹ ਕਹਿਣ ਲਈ ਹਿੰਮਤ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਮੇਰੇ ਵੀ ਰਿਸ਼ਤੇਦਾਰ ਹਨ, ਇਸ ਲਈ ਮੇਰਾ ਮਾਣ ਰਖ ਲਿਓ। ਜਦੋਂ ਤੁਸੀਂ 5 ਅਕਤੂਬਰ ਨੂੰ ਵੋਟ ਪਾਉਣ ਜਾਓ ਤਾਂ ਝਾੜੂ ਵਾਲਾ ਬਟਨ ਦਬਾਓ। ਕਿਉਂਕਿ ਉਹ ਬਟਨ ਤੁਹਾਡੇ ਬੱਚਿਆਂ ਦੀ ਕਿਸਮਤ ਦਾ ਬਟਨ ਹੈ। ਜੇਕਰ ਸਿਸਟਮ ਬਦਲਣਾ ਹੈ, ਜੇਕਰ ਬੱਚਿਆਂ ਨੂੰ ਰੁਜ਼ਗਾਰ ਚਾਹੀਦਾ ਹੈ, ਸਕੂਲ ਅਤੇ ਹਸਪਤਾਲ ਵਧੀਆ ਬਣਾਉਣੇ ਹਨ ਤਾਂ ਝਾੜੂ ਦਾ ਬਟਨ ਦਬਾਉਣਾ ਪਵੇਗਾ। ਪਹਿਲਾਂ ਅਸੀਂ ਇਸ ਝਾੜੂ ਨਾਲ ਘਰਾਂ ਜਾਂ ਦੁਕਾਨਾਂ ਦੀ ਸਫ਼ਾਈ ਕਰਦੇ ਸੀ, ਹੁਣ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਇਸ ਝਾੜੂ ਨਾਲ ਪੂਰੇ ਭਾਰਤ ਨੂੰ ਸਾਫ਼ ਕਰਾਂਗੇ।

ਆਪ ਦੇ ਸੀਨੀਅਰ ਸੂਬਾ ਮੀਤ ਪ੍ਰਧਾਨ ਅਨੁਰਾਗ ਢਾਂਡਾ ਨੇ ਕਿਹਾ ਕਿ ਇੰਨੀ ਵੱਡੀ ਗਿਣਤੀ ਵਿੱਚ ਪਹੁੰਚ ਕੇ ਤੁਸੀਂ ਲੋਕਾਂ ਨੇ ਬਦਲਾਅ ਦਾ ਸੁਨੇਹਾ ਦੇਣ ਦਾ ਕੰਮ ਕੀਤਾ ਹੈ। ਆਮ ਆਦਮੀ ਪਾਰਟੀ ਬਦਲਾਅ ਦਾ ਸੁਪਨਾ ਲੈ ਕੇ ਚੱਲੀ ਸੀ। ਅਸੀਂ ਸੋਚਿਆ ਸੀ ਕਿ ਅਸੀਂ ਦੇਸ਼ ਅਤੇ ਸਮਾਜ ਨੂੰ ਬਦਲਾਂਗੇ। ਗਰੀਬ ਆਦਮੀ ਦੀ ਲੜਾਈ ਲੜਾਂਗੇ। ਦਿੱਲੀ, ਪੰਜਾਬ, ਗੁਜਰਾਤ ਅਤੇ ਗੋਆ ਵਿੱਚ ਆਪਣਾ ਜੇਤੂ ਝੰਡਾ ਲਹਿਰਾਉਣ ਤੋਂ ਬਾਅਦ ਆਮ ਆਦਮੀ ਪਾਰਟੀ ਹਰਿਆਣਾ ਵਿੱਚ ਵੀ ਆਪਣਾ ਜੇਤੂ ਝੰਡਾ ਲਹਿਰਾਉਣ ਪਹੁੰਚ ਗਈ ਹੈ।

ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਵੀ ਵੱਖ-ਵੱਖ ਕਾਰਨਾਂ ਕਰਕੇ ਵੋਟਾਂ ਪਾਈਆਂ ਹਨ। ਕਦੇ ਜਾਤ ਦੇ ਨਾਂ ‘ਤੇ ਕਦੇ ਧਰਮ ਦੇ ਨਾਂ ‘ਤੇ ਵੋਟਾਂ ਪਾਉਂਦੇ ਹਾਂ। ਕਦੇ ਨੇਤਾਵਾਂ ਦੇ ਬੱਚਿਆਂ ਨੂੰ ਨੇਤਾ ਬਣਨ ਲਈ ਵੋਟਾਂ ਪਾਦਿੰਦੇ ਹਾਂ, ਪਰ ਉਨ੍ਹਾਂ ਨੂੰ ਬੁਨਿਆਦੀ ਸਹੂਲਤਾਂ ਕਦੇ ਨਹੀਂ ਮਿਲੀਆਂ। ਨਾ ਚੰਗੇ ਸਕੂਲ, ਨਾ ਵਧੀਆ ਹਸਪਤਾਲ, ਨਾ ਬਿਜਲੀ ਤੇ ਪਾਣੀ। ਇਸ ਵਾਰ ਆਪਣੇ ਬੱਚਿਆਂ ਦੇ ਚੰਗੇਰੇ ਭਵਿੱਖ ਲਈ ਝਾੜੂ ਦਾ ਬਟਨ ਦਬਾ ਕੇ ਕਲਾਇਤ ਦੀ ਧਰਤੀ ‘ਤੇ ਇਤਿਹਾਸ ਰਚੋ। ਕਲਾਇਤ ਸੰਘਰਸ਼ਾਂ ਦੀ ਧਰਤੀ ਹੈ। ਕੋਈ ਵੀ ਅਜਿਹੀ ਸਰਕਾਰ ਨਹੀਂ ਬਣੀ ਜਿਸ ਵਿਚ ਇਸ ਇਲਾਕੇ ਦੇ ਲੋਕਾਂ ਨੇ ਯੋਗਦਾਨ ਨਾ ਪਾਇਆ ਹੋਵੇ। ਜੇਕਰ ਕੋਈ ਪਾਰਟੀ ਇਹ ਕਹੇ ਕਿ ਅਸੀਂ ਇਸ ਇਲਾਕੇ ਤੋਂ ਬਿਨਾਂ ਸਰਕਾਰ ਬਣਾ ਲਵਾਂਗੇ ਤਾਂ ਅਜਿਹੇ ਲੋਕਾਂ ਦੇ ਹੰਕਾਰ ਦਾ ਚਕਨਾਚੂਰ ਹੋਣਾ ਸੁਭਾਵਿਕ ਹੈ। ਇਸ ਇਲਾਕੇ ਦੀ ਮਰਜ਼ੀ ਅਤੇ ਤੁਹਾਡੇ ਆਸ਼ੀਰਵਾਦ ਤੋਂ ਬਿਨਾਂ ਹਰਿਆਣਾ ਵਿੱਚ ਕੋਈ ਵੀ ਸਰਕਾਰ ਨਹੀਂ ਬਣੀ।

ਉਨ੍ਹਾਂ ਕਿਹਾ ਕਿ ਸਾਡੀ ਇੱਛਾ ਹੈ ਕਿ ਅਸੀਂ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹਾਂ। ਮੁੱਖ ਮੰਤਰੀ ਨਾਇਬ ਸਿੰਘ ਕਹਿੰਦੇ ਸਨ ਕਿ ਮੈਂ ਕਰਨਾਲ ਤੋਂ ਚੋਣ ਲੜਾਂਗਾ। ਜਿਹੜਾ ਮੁੱਖ ਮੰਤਰੀ ਆਪਣੀ ਸੀਟ ਦਾ ਫੈਸਲਾ ਨਹੀਂ ਕਰ ਸਕਦਾ, ਹਰਿਆਣਾ ਦੇ ਲੋਕਾਂ ਦਾ ਭਵਿੱਖ ਕੀ ਬਦਲੇਗਾ। ਇਹ ਲੜਾਈ ਸਾਡੀ ਅਤੇ ਤੁਹਾਡੀ ਹੈ। ਸਾਡੇ ਬੱਚੇ ਫੌਜ ਵਿੱਚ ਭਰਤੀ ਹੁੰਦੇ ਸਨ, ਸਵੇਰੇ ਦੌੜਨ ਲਈ ਜਾਂਦੇ ਸਨ। ਤਾਂ ਜੋ ਫੌਜ ਵਿੱਚ ਭਰਤੀ ਹੋ ਕੇ ਉਹ ਦੇਸ਼ ਦੀ ਸੇਵਾ ਕਰ ਸਕਣ। ਉਨ੍ਹਾਂ ਨੇ ਇਹ ਸਾਡੇ ਬੱਚਿਆਂ ਤੋਂ ਖੋਹ ਲਿਆ। ਉਹ ਨੌਜਵਾਨਾਂ ਲਈ ਅਗਨੀਵੀਰ ਯੋਜਨਾ ਲੈ ਕੇ ਆਏ ਹਨ, 17 ਸਾਲ ਦੀ ਉਮਰ ਵਿੱਚ ਭਰਤੀ ਹੋ ਜਾਓ ਅਤੇ 21 ਸਾਲ ਦੀ ਉਮਰ ਵਿੱਚ ਸੇਵਾਮੁਕਤ ਕਰ ਦਿਓ।

ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਬੇਰੁਜ਼ਗਾਰੀ ਦੀ ਸਥਿਤੀ ਅਜਿਹੀ ਬਣ ਗਈ ਹੈ ਕਿ ਨੌਜਵਾਨ ਆਪਣੀ ਜ਼ਮੀਨ ਵੇਚ ਕੇ ਵਿਦੇਸ਼ਾਂ ਨੂੰ ਜਾ ਰਹੇ ਹਨ। ਇਸ ਤੋਂ ਪਹਿਲਾਂ ਪੰਜਾਬ ਵਿੱਚ ਵੀ ਅਜਿਹਾ ਹੀ ਹੁੰਦਾ ਸੀ ਪਰ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਮਿਲ ਰਹੀਆਂ ਹਨ। ਇਮਾਨਦਾਰੀ ਨਾਲ ਪੰਜਾਬ ਵਿੱਚ ਨੌਜਵਾਨਾਂ ਨੂੰ ਨੌਕਰੀਆਂ ਮਿਲ ਰਹੀਆਂ ਹਨ। ਇਹੀ ਕੰਮ ਹਰਿਆਣਾ ਦੇ ਅੰਦਰ ਵੀ ਕਰਨਾ ਚਾਹੁੰਦੇ ਹਾਂ। ਹਰਿਆਣਾ ਵਿੱਚ ਦੋ ਲੱਖ ਸਰਕਾਰੀ ਅਸਾਮੀਆਂ ਖਾਲੀ ਹਨ, ਪਰ ਇਹ ਭਾਜਪਾ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਦੇਣਾ ਚਾਹੁੰਦੀ। ਇਸ ਲਈ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਤਾਂ ਪਹਿਲੀ ਕਲਮ ਨਾਲ ਹੀ ਦੋ ਲੱਖ ਅਸਾਮੀਆਂ ਭਰੀਆਂ ਜਾਣਗੀਆਂ।

ਉਨ੍ਹਾਂ ਕਿਹਾ ਕਿ ਭਾਜਪਾ ਪੂਰੇ ਹਰਿਆਣਾ ਵਿੱਚ ਪ੍ਰਚਾਰ ਕਰ ਰਹੀ ਹੈ ਕਿ 5800 ਪਿੰਡਾਂ ਨੂੰ 24 ਘੰਟੇ ਬਿਜਲੀ ਮਿਲਦੀ ਹੈ, ਪਰ ਪੂਰੇ ਹਰਿਆਣਾ ਵਿੱਚ ਇੱਕ ਵੀ ਪਿੰਡ ਅਜਿਹਾ ਨਹੀਂ ਜਿੱਥੇ 24 ਘੰਟੇ ਬਿਜਲੀ ਮਿਲਦੀ ਹੋਵੇ। ਮੈਂ ਮੁੱਖ ਮੰਤਰੀ ਨਾਇਬ ਸਿੰਘ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਸੀ ਕਿ ਉਹ ਮੈਨੂੰ ਸਿਰਫ਼ ਇੱਕ ਪਿੰਡ ਲੈ ਕੇ ਜਾਣ ਜਿੱਥੇ 24 ਘੰਟੇ ਬਿਜਲੀ ਹੁੰਦੀ ਹੈ। ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਆਇਆ। ਅਰਵਿੰਦ ਕੇਜਰੀਵਾਲ ਨੇ ਗਾਰੰਟੀ ਦਿੱਤੀ ਹੈ ਕਿ ਬਿਜਲੀ 24 ਘੰਟੇ ਮਿਲੇਗੀ ਅਤੇ ਇਹ ਬਿਲਕੁਲ ਮੁਫਤ ਹੋਵੇਗੀ। ਕਲਾਇਤ ਦੇ ਹਾਲਾਤ ਹੋਰ ਵੀ ਮਾੜੇ ਹਨ, ਸਕੂਲਾਂ ਵਿੱਚ ਨਾ ਤਾਂ ਅਧਿਆਪਕ ਹਨ ਅਤੇ ਨਾ ਹੀ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਹੈ।

ਸੜਕਾਂ ਗੰਦੇ ਪਾਣੀ ਨਾਲ ਭਰੀਆਂ ਪਈਆਂ ਹਨ। ਪੀਣ ਵਾਲੇ ਪਾਣੀ ਦੀ ਕੋਈ ਸਹੂਲਤ ਨਹੀਂ ਹੈ। ਇੱਥੋਂ ਦੀ ਵਿਧਾਇਕ ਮੰਤਰੀ ਬਣ ਗਈ ਪਰ ਉਸ ਨੇ ਇੱਥੋਂ ਦੇ ਲੋਕਾਂ ਨਾਲ ਧੋਖਾ ਕੀਤਾ। ਇਸ ਵਾਰ ਇਸ ਧੋਖੇ ਦਾ ਜਵਾਬ ਝਾੜੂ ਦੇ ਚੋਣ ਨਿਸ਼ਾਨ ‘ਤੇ ਵੋਟਾਂ ਪਾ ਕੇ ਦਿਓ।