ਕਿਉਂਕਿ ਇਸ ਦਾ ਖ਼ਦਸ਼ਾ ਪਹਿਲਾਂ ਤੋਂ ਹੀ ਸੀ, ਇਸ ਲਈ ਮਾਣਯੋਗ ਪ੍ਰਸ਼ਾਸਕ, ਯੂ.ਟੀ., ਚੰਡੀਗੜ੍ਹ ਦੇ ਨਿਰਦੇਸ਼ ਅਨੁਸਾਰ ਜ਼ਰੂਰੀ ਸੇਵਾਵਾਂ ਰੱਖ-ਰਖਾਅ ਐਕਟ (ਈਐੱਸਐੱਮਏ/ESMA) ਪਹਿਲਾਂ ਹੀ ਲਾਗੂ ਕੀਤਾ ਜਾ ਚੁੱਕਿਆ ਸੀ।

ਇਹ ਵੀ ਸੂਚਿਤ ਕੀਤਾ ਜਾਂਦਾ ਹੈ ਕਿ ਜ਼ਰੂਰੀ ਸੇਵਾਵਾਂ ਰੱਖ-ਰਖਾਅ ਐਕਟ (ਈਐੱਸਐੱਮਏ/ESMA) ਆਦੇਸ਼ਾਂ ਦੀ ਉਲੰਘਣਾ ਕਰਦੇ ਹੋਏ ਹੜਤਾਲ/ਧਰਨਾ-ਪ੍ਰਦਰਸ਼ਨ ਵਿੱਚ ਹਿੱਸਾ ਲੈਣ ਵਾਲੇ ਆਊਟਸੋਰਸਡ ਕਰਮਚਾਰੀਆਂ ਦੀਆਂ ਸੇਵਾਵਾਂ ਸਬੰਧਿਤ ਆਊਟਸੋਰਸਿੰਗ ਏਜੰਸੀ ਨੂੰ ਨਿਰਦੇਸ਼ ਦੇ ਕੇ ਸਮਾਪਤ ਕਰ ਦਿੱਤੀਆਂ ਗਈਆਂ ਹਨ। ਨਾਲ ਹੀ, ਬੱਸ ਅਪ੍ਰੇਟਰਾਂ ਦੁਆਰਾ ਤੈਨਾਤ ਡ੍ਰਾਇਵਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ ਜੋ ਇਸ ਹੜਤਾਲ ਵਿੱਚ ਸ਼ਾਮਲ ਸਨ।

ਸਥਿਤੀ ਨੂੰ ਸੁਚਾਰੂ ਰੱਖਣ ਹਿਤ ਕੁਝ ਇੰਟਰ-ਸਟੇਟ ਮਾਰਗਾਂ ‘ਤੇ ਤੈਨਾਤ ਚਾਲਕ ਦਲ ਨੂੰ ਸ਼ਹਿਰ ਦੀਆਂ ਬੱਸ ਸੇਵਾਵਾਂ ਵਿੱਚ ‘ਤੇ ਬਦਲਿਆ ਗਿਆ ਹੈ, ਤਾਕਿ ਯਾਤਰੀਆਂ ਨੂੰ ਕਿਸੇ ਪ੍ਰਕਾਰ ਦੀ ਅਸੁਵਿਧਾ ਨਾ ਹੋਵੇ।

ਚੰਡੀਗੜ੍ਹ ਟ੍ਰਾਂਸਪੋਰਟ ਅੰਡਰਟੇਕਿੰਗ ਯਾਤਰੀਆਂ ਨੂੰ ਭਰੋਸਾ ਦਿੰਦੀ ਹੈ ਕਿ ਜਨ ਸੁਵਿਧਾ ਸਾਡੀ ਸਰਬਉੱਚ ਪ੍ਰਾਥਮਿਕਤਾ ਹੈ ਅਤੇ ਪਬਲਿਕ ਟ੍ਰਾਂਸਪੋਰਟ ਸੇਵਾਵਾਂ ਨੂੰ ਨਿਰਵਿਘਨ ਬਣਾਈ ਰੱਖਣ ਹਿਤ ਸਾਰੇ ਜ਼ਰੂਰੀ ਕਦਮ ਉਠਾਏ ਜਾ ਰਹੇ ਹਨ।

ਇਸ ਤਰ੍ਹਾਂ ਹੜਤਾਲ ਜਾਂ ਧਰਨਾ-ਪ੍ਰਦਰਸ਼ਨ ਦੇ ਕਾਰਨ ਟ੍ਰਾਇਸਿਟੀ ਦੇ ਕਿਸੇ ਵੀ ਬੱਸ ਰੂਟ ‘ਤੇ ਕੋਈ ਪ੍ਰਭਾਵ ਨਹੀਂ ਪਿਆ ਹੈ।

×