ਮੇਅਰ ਨੇ ਮੌਕੇ ‘ਤੇ ਪ੍ਰਗਤੀ ਦੇ ਕੰਮ ਦਾ ਜਾਇਜ਼ਾ ਲਿਆ
ਚੰਡੀਗੜ੍ਹ, 29 ਦਸੰਬਰ:-ਸਥਾਨਕ ਵਸਨੀਕਾਂ ਨੂੰ ਨਿਰਵਿਘਨ ਰਸਤਾ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਨਗਰ ਨਿਗਮ ਚੰਡੀਗੜ੍ਹ ਨੇ ਉਦਯੋਗਿਕ ਖੇਤਰ ਫੇਜ਼-1, ਚੰਡੀਗੜ੍ਹ ਵਿਖੇ ਸੁਖਨਾ ਚੋਅ ਪੁਲ ਦੇ ਉੱਪਰ ਕਾਜ਼ਵੇਅ ‘ਤੇ ਵਿੰਗ ਦੀਵਾਰ ਅਤੇ ਬੈਕ ਫਿਲਿੰਗ ਦਾ ਕੰਮ ਮੁਕੰਮਲ ਕਰ ਲਿਆ ਹੈ।
ਸਿਟੀ ਮੇਅਰ ਸ਼. ਅਨੂਪ ਗੁਪਤਾ ਨੇ ਚੀਫ ਇੰਜਨੀਅਰ, ਸੁਪਰਡੈਂਟ ਇੰਜਨੀਅਰਾਂ ਅਤੇ ਸਬੰਧਤ ਕਾਰਜਕਾਰੀ ਇੰਜਨੀਅਰਾਂ ਨਾਲ ਮੌਕੇ ਦਾ ਦੌਰਾ ਕੀਤਾ ਅਤੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਸਬੰਧਤ ਇੰਜੀਨੀਅਰਾਂ ਨੇ ਮੇਅਰ ਨੂੰ ਜਾਣੂ ਕਰਵਾਇਆ ਕਿ ਵਿੰਗ ਦੀਵਾਰ ਬਣਾਉਣ ਅਤੇ ਬੈਕ ਫਿਲਿੰਗ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਾ ਹੈ।
ਮੇਅਰ ਨੇ ਮੁੱਖ ਇੰਜਨੀਅਰ ਨੂੰ ਕਿਹਾ ਕਿ ਕਾਜ਼ਵੇਅ ‘ਤੇ ਪਾਬੰਦੀਸ਼ੁਦਾ ਆਵਾਜਾਈ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ ਅਤੇ 2 ਜਨਵਰੀ 2024 ਤੋਂ ਸੜਕ ਨੂੰ ਹਲਕੇ ਮੋਟਰ ਵਾਹਨਾਂ ਲਈ ਆਵਾਜਾਈ ਲਈ ਖੋਲ੍ਹ ਦਿੱਤਾ ਜਾਵੇਗਾ। ਸਭ ਤੋਂ ਪਹਿਲਾਂ