(ਜੀਆਰਆਈਆਈਡੀ/GRIID), ਸੈਕਟਰ 31-ਸੀ, ਚੰਡੀਗੜ੍ਹ ਨੇ ਅੱਜ 1 ਦਸੰਬਰ 2025 ਨੂੰ ਆਪਣੇ ਕੈਂਪਸ ਵਿੱਚ ਅੰਤਰਰਾਸ਼ਟਰੀ ਦਿੱਵਯਾਂਗਜਨ ਦਿਵਸ ਦੇ ਸਬੰਧ ਵਿੱਚ ਇੱਕ ਦਿਨ ਦਾ ਮੈਡੀਕਲ ਅਤੇ ਆਈਕਿਊ (IQ) ਮੁੱਲਾਂਕਣ ਕੈਂਪ ਦਾ ਆਯੋਜਨ ਕੀਤਾ।

ਸ਼੍ਰੀਮਤੀ ਅੰਜੂ ਕਟਿਆਲ, ਕੌਂਸਲਰ, ਨਗਰ ਨਿਗਮ, ਚੰਡੀਗੜ੍ਹ ਪ੍ਰਸ਼ਾਸਨ, ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਕੁੱਲ 27 ਲਾਭਾਰਥੀਆਂ ਨੇ ਇਸ ਕੈਂਪ ਦੇ ਜ਼ਰੀਏ ਵਿਸਤ੍ਰਿਤ ਦਿੱਵਯਾਂਗਤਾ ਨਿਦਾਨ ਦਾ ਲਾਭ ਉਠਾਇਆ ਅਤੇ ਉਨ੍ਹਾਂ ਨੂੰ ਜ਼ਰੂਰਤ ਅਨੁਸਾਰ ਅੱਗੇ ਦੀਆਂ ਰੈਫਰਲ ਸੇਵਾਵਾਂ ਲਈ ਮਾਰਗਦਰਸ਼ਨ ਵੀ ਪ੍ਰਦਾਨ ਕੀਤਾ ਗਿਆ।

ਇਸੇ ਅਵਸਰ ‘ਤੇ, ਗਵਰਨਮੈਂਟ ਰੀਹੈਬਲੀਟੇਸ਼ਨ ਇੰਸਟੀਟਿਊਟ ਫੌਰ ਇੰਟਲੈਕਚੁਅਲ ਡਿਸਏਬਿਲਿਟੀਜ਼- ਗ੍ਰਿੱਡ (ਜੀਆਰਆਈਆਈਡੀ/GRIID) ਦੇ ਵਿਸ਼ੇਸ਼ ਸਕੂਲ ਦੇ ਵਿਦਿਆਰਥੀਆਂ ਲਈ ਇੱਕ ਫੈਂਸੀ ਡ੍ਰੈੱਸ ਮੁਕਾਬਲਾ ਵੀ ਆਯੋਜਿਤ ਕੀਤਾ ਗਿਆ, ਜਿਸ ਨੇ ਪ੍ਰੋਗਰਾਮ ਵਿੱਚ ਉਤਸ਼ਾਹ ਅਤੇ ਰੰਗਾਰੰਗ ਮਾਹੌਲ ਜੋੜਿਆ।

ਪ੍ਰੋਗਰਾਮ ਵਿੱਚ ਗਵਰਨਮੈਂਟ ਰੀਹੈਬਲੀਟੇਸ਼ਨ ਇੰਸਟੀਟਿਊਟ ਫੌਰ ਇੰਟਲੈਕਚੁਅਲ ਡਿਸਏਬਿਲਿਟੀਜ਼- ਗ੍ਰਿੱਡ (ਜੀਆਰਆਈਆਈਡੀ/GRIID) ਦੇ ਸੰਯੁਕਤ ਡਾਇਰੈਕਟਰ, ਡਾ. ਅਜੀਤ ਸਿਦਾਨਾ ਸਹਿਤ ਹੋਰ ਪਤਵੰਤੇ ਸ਼ਾਮਲ ਹੋਏ।

ਧੰਨਵਾਦ ਪ੍ਰਸਤਾਵ ਕਲੀਨਿਕ ਇੰਚਾਰਜ, ਡਾ. ਰੀਨਾ ਜੈਨ ਦੁਆਰਾ ਪ੍ਰਸਤੁਤ ਕੀਤਾ ਗਿਆ।

×