ਡਿਪਟੀ ਕਮਿਸ਼ਨਰ-ਅਤੇ-ਪ੍ਰਧਾਨ, ਜ਼ਿਲ੍ਹਾ ਸੈਨਿਕ ਬੋਰਡ, ਚੰਡੀਗੜ੍ਹ ਦੀ ਪ੍ਰਧਾਨਗੀ ਵਿੱਚ ਇਨ੍ਹਾਂ ਕਲਿਆਣਕਾਰੀ ਯੋਜਨਾਵਾਂ ਦੀਆਂ ਦਰਾਂ ਵਿੱਚ ਹੁਣ ਵਾਧਾ ਕੀਤਾ ਗਿਆ ਹੈ। ਸੰਸ਼ੋਧਿਤ ਦਰਾਂ ਨੂੰ ਗ੍ਰਹਿ ਵਿਭਾਗ, ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਮਿਤੀ 06.03.2026 ਨੂੰ ਨੋਟੀਫਿਕੇਸ਼ਨ ਦੇ ਜ਼ਰੀਏ ਜਾਰੀ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸਾਲ 2013 ਵਿੱਚ ਦਰਾਂ ਵਿੱਚ ਵਾਧਾ ਕੀਤਾ ਗਿਆ ਸੀ।
ਸੰਸ਼ੋਧਿਤ ਕਲਿਆਣਕਾਰੀ ਪ੍ਰਾਵਧਾਨ:
· ਨੇਤਰਹੀਣ ਸਾਬਕਾ ਫੌਜੀਆਂ (ਈਐੱਮਐੱਮ/ESM) ਉਨ੍ਹਾਂ ਦੇ ਵਾਰਡਾਂ ਨੂੰ ਮਾਸਿਕ ਸਹਾਇਤਾ: ₹1200 → ₹3000
· ਮਾਨਸਿਕ ਤੌਰ ‘ਤੇ ਦਿੱਵਯਾਂਗ ਵਾਰਡਾਂ ਨੂੰ ਮਾਸਿਕ ਸਹਾਇਤਾ: ₹1200 → ₹3000
· 100% ਦਿੱਵਯਾਂਗ (ਰਿਟਾਇਰਮੈਂਟ ਤੋਂ ਬਾਅਦ) ਸਾਬਕਾ ਫੌਜੀਆਂ (ਈਐੱਮਐੱਮ/ESM) ਨੂੰ ਮਾਸਿਕ ਸਹਾਇਤਾ: ₹1000 → ₹3000
· 100% ਦਿੱਵਯਾਂਗਤਾ ਦੇ ਨਾਲ ਰਿਟਾਇਰਡ ਸਾਬਕਾ ਫੌਜੀਆਂ (ਈਐੱਮਐੱਮ/ESM) ਨੂੰ ਮਾਸਿਕ ਸਹਾਇਤਾ : ₹1200 → ₹3000
· ਪੈਰਾਪਲੈਜਿਕ ਕੇਂਦਰਾਂ ਵਿੱਚ ਇਲਾਜ ਅਧੀਨ ਸਾਬਕਾ ਫੌਜੀਆਂ (ਈਐੱਸਐੱਮ/ESM) ਨੂੰ ਸਹਾਇਤਾ: ₹1200 → ₹3000
· ਸੰਕਟ ਦੀ ਸਥਿਤੀ ਵਿੱਚ ਸਾਬਕਾ ਫੌਜੀਆਂ (ਈਐੱਸਐੱਮ/ESM)/ਵਿਧਵਾਵਾਂ ਨੂੰ ਇੱਕਮੁਸ਼ਤ ਵਿੱਤੀ ਸਹਾਇਤਾ:
o ₹15,000 → ₹50,000 (ਡੀ.ਸੀ.-ਅਤੇ-ਪ੍ਰਧਾਨ)
o ₹10,000 → ₹25,000 (ਜ਼ਿਲ੍ਹਾ ਸੈਨਿਕ ਭਲਾਈ ਅਧਿਕਾਰੀ-ਜ਼ੈੱਡਐੱਸਡਬਲਿਊਓ/ZSWO)
ਇਸ ਤੋਂ ਇਲਾਵਾ, ਇੱਕ ਨਵੀਂ ਯੋਜਨਾ ਸ਼ੁਰੂ ਕੀਤੀ ਗਈ ਹੈ, ਜਿਸ ਦੇ ਤਹਿਤ ਉਨ੍ਹਾਂ ਸਾਬਕਾ ਸੈਨਿਕਾਂ ਦੇ ਬੱਚਿਆਂ ਨੂੰ ₹3000 ਪ੍ਰਤੀ ਮਹੀਨਾ ਦੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ, ਜੋ ਆਰਥੋਪੀਡਿਕ ਤੌਰ ‘ਤੇ 75% ਜਾਂ ਉਸ ਤੋਂ ਅਧਿਕ ਦਿੱਵਯਾਂਗ ਹਨ ਅਤੇ ਆਪਣੀ ਆਜੀਵਿਕਾ ਕਮਾਉਣ ਦੇ ਅਸਮਰੱਥ ਹਨ।
ਪਾਤਰ ਲਾਭਾਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅਧਿਕ ਜਾਣਕਾਰੀ ਅਤੇ ਅਰਜ਼ੀ ਪ੍ਰਕਿਰਿਆ ਹਿਤ ਜ਼ਿਲ੍ਹਾ ਸੈਨਿਕ ਭਲਾਈ ਦਫ਼ਤਰ, ਚੰਡੀਗੜ੍ਹ ਨਾਲ ਸੰਪਰਕ ਕਰਨ।