ਊਰਜਾ ਪ੍ਰਬੰਧਨ ਸੈੱਲ / ਰਾਜ ਮਨੋਨੀਤ ਏਜੰਸੀ (ਐੱਸਡੀਏ/SDA), ਚੰਡੀਗੜ੍ਹ ਨੇ, ਊਰਜਾ ਅਤੇ ਸੰਸਾਧਨ ਸੰਸਥਾਨ (ਦ ਐਨਰਜੀ ਐਂਡ ਰਿਸੋਰਸਜ਼ ਇੰਸਟੀਟਿਊਟ -ਟੇਰੀ/The Energy and Resources Institute -TERI), ਨਵੀਂ ਦਿੱਲੀ ਦੇ ਸਹਿਯੋਗ ਨਾਲ, 11 ਅਤੇ 12 ਫਰਵਰੀ, 2026 ਨੂੰ ਨੈਸ਼ਨਲ ਇੰਸਟੀਟਿਊਟ ਆਵ੍ ਟੈਕਨੀਕਲ ਟੀਚਰਸ ਟ੍ਰੇਨਿੰਗ ਐਂਡ ਰਿਸਰਚ-ਨਿਟਰ (ਐੱਨਆਈਟੀਟੀਟੀਆਰ/NITTTR), ਸੈਕਟਰ 26, ਚੰਡੀਗੜ੍ਹ ਵਿਖੇ ਊਰਜਾ ਸੰਭਾਲ਼ ਅਤੇ ਟਿਕਾਊ ਬਿਲਡਿੰਗ ਕੋਡ
(ਈਸੀਐੱਸਬੀਸੀ/ECSBC) ਵਿਸ਼ੇ ‘ਤੇ ਦੋ ਦਿਨ ਦੀ ਵਰਕਸ਼ਾਪ ਦਾ ਆਯੋਜਨ ਕੀਤਾ।
ਇਸ ਵਰਕਸ਼ਾਪ ਦਾ ਉਦੇਸ਼ ਊਰਜਾ ਸੰਭਾਲ਼ ਐਕਟ, 2001 ਦੇ ਪ੍ਰਾਵਧਾਨਾਂ ਦੇ ਅਨੁਰੂਪ ਊਰਜਾ-ਦਕਸ਼ ਭਵਨ ਡਿਜ਼ਾਈਨ ਨੂੰ ਹੁਲਾਰਾ ਦੇਣਾ ਅਤੇ ਊਰਜਾ ਸੰਭਾਲ਼ ਅਤੇ ਟਿਕਾਊ ਬਿਲਡਿੰਗ ਕੋਡ (ਈਸੀਐੱਸਬੀਸੀ/ECSBC) ਦੇ ਅਨੁਪਾਲਨ ਸਬੰਧੀ ਜ਼ਰੂਰਤਾਂ ਦੇ ਪ੍ਰਤੀ ਜਾਗਰੂਕਤਾ ਉਤਪੰਨ ਕਰਨਾ ਸੀ। ਸੈਸ਼ਨਾਂ ਦੇ ਦੌਰਾਨ ਕਮਰਸ਼ੀਅਲ ਅਤੇ ਸੰਸਥਾਗਤ ਭਵਨਾਂ ਵਿੱਚ ਊਰਜਾ ਦਕਸ਼ਤਾ ਮਿਆਰਾਂ, ਟਿਕਾਊ ਨਿਰਮਾਣ ਸਮੱਗਰੀ ਦੇ ਉਪਯੋਗ ਅਤੇ ਊਰਜਾ ਪ੍ਰਦਰਸ਼ਨ ਵਿੱਚ ਸੁਧਾਰ ਦੀਆਂ ਰਣਨੀਤੀਆਂ ‘ਤੇ ਵਿਸਤ੍ਰਿਤ ਚਰਚਾ ਕੀਤੀ ਗਈ।
ਮਾਹਰਾਂ ਨੇ ਭਵਨਾਂ ਵਿੱਚ ਊਰਜਾ-ਦਕਸ਼ ਉਪਾਅ ਅਪਣਾਉਣ ਦੀ ਜ਼ਰੂਰਤ ‘ਤੇ ਬਲ ਦਿੰਦੇ ਹੋਏ ਦੱਸਿਆ ਕਿ ਇਸ ਨਾਲ ਊਰਜਾ ਖਪਤ ਵਿੱਚ ਕਮੀ, ਸੰਚਾਲਨ ਲਾਗਤ ਵਿੱਚ ਬੱਚਤ ਅਤੇ ਵਾਤਾਵਰਣਕ ਸਥਿਰਤਾ ਨੂੰ ਹੁਲਾਰਾ ਮਿਲਦਾ ਹੈ। ਨਾਲ ਹੀ, ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਕੋਡ ਦੇ ਪ੍ਰਭਾਵੀ ਲਾਗੂਕਰਨ ਹਿਤ ਵਿਭਿੰਨ ਹਿਤਧਾਰਕਾਂ ਦੀ ਭੂਮਿਕਾ ‘ਤੇ ਵੀ ਪ੍ਰਕਾਸ਼ ਪਾਇਆ ਗਿਆ।
ਵਰਕਸ਼ਾਪ ਵਿੱਚ ਸਰਕਾਰੀ ਅਧਿਕਾਰੀਆਂ, ਆਰਕੀਟੈਕਟਾਂ, ਇੰਜੀਨੀਅਰਾਂ, ਵਿਦਿਆਰਥੀਆਂ ਅਤੇ ਭਵਨ ਅਤੇ ਨਿਰਮਾਣ ਖੇਤਰ ਨਾਲ ਜੁੜੇ ਪੇਸ਼ੇਵਰਾਂ ਨੇ ਉਤਸ਼ਾਹਪੂਰਵਕ ਹਿੱਸਾ ਲਿਆ। ਤਕਨੀਕੀ ਪ੍ਰਸਤੁਤੀਆਂ ਅਤੇ
ਇੰਟਰਐਕਟਿਵ ਸੈਸ਼ਨਾਂ ਦੇ ਜ਼ਰੀਏ ਪ੍ਰਤੀਭਾਗੀਆਂ ਨੂੰ ਊਰਜਾ ਸੰਭਾਲ਼ ਅਤੇ ਟਿਕਾਊ ਬਿਲਡਿੰਗ ਕੋਡ (ਈਸੀਐੱਸਬੀਸੀ/ECSBC) ਦੇ ਪ੍ਰਭਾਵੀ ਲਾਗੂਕਰਨ ਅਤੇ ਬਿਹਤਰੀਨ ਪਿਰਤਾਂ ਦੀ ਵਿਵਹਾਰਿਕ ਜਾਣਕਾਰੀ ਪ੍ਰਦਾਨ ਕੀਤੀ ਗਈ।
ਇਹ ਪਹਿਲ ਚੰਡੀਗੜ੍ਹ ਪ੍ਰਸ਼ਾਸਨ ਦੀ ਟਿਕਾਊ ਵਿਕਾਸ ਨੂੰ ਪ੍ਰੋਤਸਾਹਿਤ ਕਰਨ ਅਤੇ ਭਵਨ ਖੇਤਰ ਵਿੱਚ ਊਰਜਾ ਸੰਭਾਲ਼ ਉਪਾਵਾਂ ਨੂੰ ਮਜ਼ਬੂਤ ਕਰਨ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ।