ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸਆਈਆਰ/SIR) ਅਪ੍ਰੈਲ 2026 ਤੋਂ ਸ਼ੁਰੂ ਹੋਣਾ ਨਿਰਧਾਰਿਤ ਹੈ। ਸਮਾਂ-ਸੀਮਾ ਨੂੰ ਲੈ ਕੇ ਗੰਭੀਰ ਚਿੰਤਾ ਵਿਅਕਤ ਕਰਦੇ ਹੋਏ ਅਤੇ ਤਰੁਟੀਰਹਿਤ ਚੋਣ ਡੇਟਾਬੇਸ ਦੀ ਜ਼ਰੂਰਤ ‘ਤੇ ਬਲ ਦਿੰਦੇ ਹੋਏ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਪੜਾਅ ਵਿੱਚ ਕਿਸੇ ਵੀ ਪ੍ਰਕਾਰ ਦੀ ਦੇਰੀ ਜਾਂ ਤਰੁਟੀ ਦਾ ਸਿੱਧਾ ਪ੍ਰਭਾਵ ਚੋਣ ਨਾਮਾਵਲੀ ਦੀ ਸ਼ੁੱਧਤਾ ‘ਤੇ ਪਵੇਗਾ। ਉਨ੍ਹਾਂ ਨੇ ਸਾਰੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਤਿਆਰੀਆਂ ਨੂੰ ਸਰਬਉੱਚ ਪ੍ਰਾਥਮਿਕਤਾ ਦੇਣ ਅਤੇ ਸਮਾਂਬੱਧ ਅਤੇ ਤਰੁਟੀਰਹਿਤ ਢੰਗ ਨਾਲ ਪੂਰਾ ਕਰਨ।
ਸਮਾਵੇਸ਼ੀ ਅਤੇ ਪਾਰਦਰਸ਼ੀ ਚੋਣ ਪ੍ਰਕਿਰਿਆ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਕਿਹਾ, “ਸਵੱਛ, ਅਪਡੇਟਡ ਅਤੇ ਪ੍ਰਮਾਣਿਕ ਵੋਟਰ ਸੂਚੀ ਸੁਤੰਤਰ ਅਤੇ ਨਿਰਪੱਖ ਚੋਣਾਂ ਦੀ ਅਧਾਰਸ਼ਿਲਾ ਹੈ, ਅਤੇ ਇਸ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ।”
ਮੀਟਿੰਗ ਦੇ ਦੌਰਾਨ ਦਿੱਤੇ ਗਏ ਪ੍ਰਮੁੱਖ ਨਿਰਦੇਸ਼:
* ਇਲੈਕਟਰ ਮੈਪਿੰਗ:
16.03.2026 ਤੱਕ ਮੈਪਿੰਗ 71% ਹੋਣ ‘ਤੇ ਚਿੰਤਾ ਵਿਅਕਤ ਕਰਦੇ ਹੋਏ ਸਾਰੇ ਏਈਆਰਓਜ਼ (AEROs) ਨੂੰ ਤਤਕਾਲ 100% ਮੈਪਿੰਗ ਸੁਨਿਸ਼ਚਿਤ ਕਰਨ ਦੇ ਨਿਰਦੇਸ਼ ਦਿੱਤੇ ਗਏ।
* ਫਾਰਮਾਂ ਦਾ ਨਿਪਟਾਰਾ: ਸਾਰੇ ਲੰਬਿਤ ਫਾਰਮ 2-3 ਦਿਨਾਂ ਦੇ ਅੰਦਰ-ਅੰਦਰ ਨਿਸਤਾਰਣ ਸੁਨਿਸ਼ਚਿਤ ਕੀਤਾ ਜਾਵੇ, ਹਰੇਕ ਪੱਧਰ ‘ਤੇ ਸਖ਼ਤ ਨਿਗਰਾਨੀ ਰੱਖੀ ਜਾਵੇ।
* ਡੇਟਾ ਗੁਣਵੱਤਾ ਡ੍ਰਾਇਵ: ਅਵਿਵਸਥਿਤ (ਗਿਬਰਿਸ਼) ਐਂਟਰੀਆਂ ਅਤੇ ਮਿਆਰ ਤੋਂ ਭਿੰਨ ਫੋਟੋਆਂ ਹਟਾਉਣ ਹਿਤ ਵਿਸ਼ੇਸ਼ ਮੁਹਿੰਮ ਪਹਿਲ ਦੇ ਅਧਾਰ ‘ਤੇ ਚਲਾਈ ਜਾਵੇ।
* ਪੋਲਿੰਗ ਸਟੇਸ਼ਨ ਯੁਕਤੀਕਰਣ: ਏਈਆਰਓਜ਼ (AEROs) ਨੂੰ 2-3 ਦਿਨਾਂ ਦੇ ਅੰਦਰ ਪ੍ਰਸਤਾਵ ਪ੍ਰਸਤੁਤ ਕਰਨ ਦੇ ਨਿਰਦੇਸ਼ ਦਿੱਤੇ ਗਏ, ਤਾਕਿ ਵੋਟਰਾਂ ਦੀ ਸੁਵਿਧਾ ਅਤੇ ਪਹੁੰਚ ਬਿਹਤਰ ਹੋ ਸਕੇ।
* ਮੈਨਪਾਵਰ ਡਿਪਲਾਇਮੈਂਟ: ਨੋਡਲ ਅਫ਼ਸਰ (ਮੈਨਪਾਵਰ) ਦੁਆਰਾ ਲੋੜੀਂਦੀ ਮੈਨਪਾਵਰ ਅਤੇ ਵਲੰਟੀਅਰਾਂ ਦੀ ਵਿਵਸਥਾ ਕੀਤੀ ਜਾਵੇਗੀ। ਸਾਰੀਆਂ ਜ਼ਰੂਰਤਾਂ ਤਤਕਾਲ ਪ੍ਰਸਤੁਤ ਕੀਤੀਆਂ ਜਾਣ।
ਸਮਰੱਥਾ ਨਿਰਮਾਣ: ਈਆਰਓਜ਼ (EROs), ਏਈਆਰਓਜ਼ (AEROs), ਬੀਐੱਲਓਜ਼ (BLOs), ਬੀਐੱਲਓ (BLO) ਸੁਪਰਵਾਇਜ਼ਰਾਂ ਅਤੇ ਬੀਐੱਲਏਜ਼ (BLAs) ਲਈ ਜਲਦੀ ਹੀ ਵਿਆਪਕ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ, ਤਾਕਿ ਲਾਗੂਕਰਨ ਵਿੱਚ ਇੱਕਰੂਪਤਾ ਸੁਨਿਸ਼ਚਿਤ ਹੋ ਸਕੇ।
* ਸਮੱਗਰੀ ਦੀ ਉਪਲਬਧਤਾ: ਸਾਰੀ ਜ਼ਰੂਰੀ ਸਮੱਗਰੀ ਉਪਲਬਧ ਹੈ, ਹਾਲਾਂਕਿ ਕਿਸੇ ਅਤਿਰਿਕਤ ਜ਼ਰੂਰਤ ਨੂੰ ਤੁਰੰਤ ਸੂਚਿਤ ਕੀਤਾ ਜਾਵੇ। ਗਣਨਾ ਫਾਰਮਾਂ ਦੀ ਛਪਾਈ ਨੋਡਲ ਅਫ਼ਸਰ (ਸਮੱਗਰੀ ਪ੍ਰਬੰਧਨ) ਦੇ ਜ਼ਰੀਏ ਕੀਤੀ ਜਾਵੇਗੀ।
* ਸਵੀਪ (ਐੱਸਵੀਈਈਪੀ/SVEEP) ਅਤੇ ਜਾਗਰੂਕਤਾ: ਇੱਕ ਮਜ਼ਬੂਤ ਸਵੀਪ (ਐੱਸਵੀਈਈਪੀ/SVEEP) ਯੋਜਨਾ ਤੁਰੰਤ ਲਾਗੂ ਕੀਤੀ ਜਾਵੇਗੀ, ਜਿਸ ਵਿੱਚ ਈਸੀਆਈਨੈੱਟ
(ਈਸੀਆਈਐੱਨਈਟੀ/ECINET), ਵੋਟਰ ਹੈਲਪਲਾਇਨ 1950, ਅਤੇ “BLO ਨਾਲ ਕਾਲ ਬੁੱਕ ਕਰੋ” ਜਿਹੀਆਂ ਡਿਜੀਟਲ ਸੁਵਿਧਾਵਾਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।
* ਮੀਡੀਆ ਅਤੇ ਆਊਟਰੀਚ ਰਣਨੀਤੀ: ਬੈਨਰ, ਪੋਸਟਰ, ਰੇਡੀਓ ਜਿੰਗਲ, ਐੱਸਐੱਮਐੱਸ (SMS) ਮੁਹਿੰਮਾਂ ਅਤੇ ਇਸ਼ਤਿਹਾਰਾਂ ਦੇ ਜ਼ਰੀਏ ਵਿਆਪਕ ਸੰਚਾਰ ਯੋਜਨਾ ਜਲਦੀ ਹੀ ਸ਼ੁਰੂ ਕੀਤੀ ਜਾਵੇਗੀ।
* ਸੋਸ਼ਲ ਮੀਡੀਆ ਨਿਗਰਾਨੀ: ਗਲਤ ਜਾਣਕਾਰੀ ‘ਤੇ ਚਿੰਤਾ ਵਿਅਕਤ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਜਾਅਲੀ ਜਾਂ ਗੁੰਮਰਾਹਕੁੰਨ ਸਮੱਗਰੀ ਦੇ ਵਿਰੁੱਧ ਸਖ਼ਤ ਨਿਗਰਾਨੀ ਅਤੇ ਤੇਜ਼ ਕਾਰਵਾਈ ਦੇ ਨਿਰਦੇਸ਼ ਦਿੱਤੇ। ਪ੍ਰਮਾਣਿਕ ਜਾਣਕਾਰੀ ਦੇ ਨਿਯਮਿਤ ਪ੍ਰਸਾਰ ਹਿਤ ਸੋਸ਼ਲ ਮੀਡੀਆ ਟੀਮ ਨੂੰ ਮਜ਼ਬੂਤ ਕੀਤਾ ਜਾਵੇਗਾ।
* 24×7 ਸਹਾਇਤਾ ਪ੍ਰਣਾਲੀ: ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸਆਈਆਰ/SIR) ਅਵਧੀ ਦੇ ਦੌਰਾਨ ਰਾਜ ਸੰਪਰਕ ਕੇਂਦਰ (1950) ਅਤੇ ਬੀਐੱਲਓ (BLO) ਹੈਲਪ ਡੈਸਕ 24 ਘੰਟੇ ਕੰਮ ਕਰਨਗੇ, ਤਾਕਿ ਨਾਗਰਿਕਾਂ ਨੂੰ
ਨਿਰਵਿਘਨ ਸਹਾਇਤਾ ਮਿਲ ਸਕੇ।
ਜ਼ਿਲ੍ਹਾ ਚੋਣ ਅਫ਼ਸਰ-ਅਤੇ-ਡਿਪਟੀ ਕਮਿਸ਼ਨਰ ਨੇ ਚੰਡੀਗੜ੍ਹ ਦੇ ਨਾਗਰਿਕਾਂ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸਆਈਆਰ/SIR) ਦੀ ਸਫ਼ਲਤਾ ਲਈ ਜਨ ਭਾਗੀਦਾਰੀ ਅਤਿਅੰਤ ਜ਼ਰੂਰੀ ਹੈ। ਨਾਗਰਿਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ :
* ਆਪਣੇ ਵੋਟਰ ਵੇਰਵਿਆਂ ਦੀ ਤਸਦੀਕ ਅਤੇ ਅਪਡੇਸ਼ਨ ਕਰਨ
* ਸਹੀ ਫੋਟੋ ਅਤੇ ਪਤਾ ਸੁਨਿਸ਼ਚਿਤ ਕਰਨ
* ਡੁਪਲੀਕੇਟ, ਸ਼ਿਫਟ ਜਾਂ ਮ੍ਰਿਤਕ ਐਂਟਰੀਆਂ ਦੀ ਰਿਪੋਰਟ ਕਰਨ
* ਈਸੀਆਈਨੈੱਟ
(ਈਸੀਆਈਐੱਨਈਟੀ/ECINET) ਐਪ, ਵੋਟਰ ਹੈਲਪਲਾਇਨ 1950, ਅਤੇ “ਬੀਐੱਲਓ ਨਾਲ ਕਾਲ ਬੁੱਕ ਕਰੋ” ਜਿਹੀਆਂ ਡਿਜੀਟਲ ਸੁਵਿਧਾਵਾਂ ਦਾ ਉਪਯੋਗ ਕਰਨ
ਸਹਾਇਤਾ ਹਿਤ ਨਾਗਰਿਕ ਸਟੇਟ ਸੰਪਰਕ ਕੇਂਦਰ 1950 (24×7) ‘ਤੇ ਸੰਪਰਕ ਕਰ ਸਕਦੇ ਹਨ ਜਾਂ ਆਪਣੇ ਸਬੰਧਿਤ ਬੂਥ ਲੈਵਲ ਅਫ਼ਸਰ (ਬੀਐੱਲਓ/BLO) ਨਾਲ ਸੰਪਰਕ ਕਰ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਦੁਬਾਰਾ ਸਾਰੇ ਹਿਤਧਾਰਕਾਂ- ਰਾਜਨੀਤਿਕ ਪਾਰਟੀਆਂ, ਮੀਡੀਆ ਅਤੇ ਨਾਗਰਿਕਾਂ – ਨੂੰ ਪੂਰਾ ਸਹਿਯੋਗ ਅਤੇ ਸਮਰਥਨ ਦੇਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਚੋਣ ਪ੍ਰਕਿਰਿਆ ਦੀ ਭਰੋਸੇਯੋਗਤਾ ਸਮੂਹਿਕ ਜ਼ਿੰਮੇਦਾਰੀ ਅਤੇ ਸਮਾਂਬੱਧ ਕਾਰਵਾਈ ‘ਤੇ ਨਿਰਭਰ ਕਰਦੀ ਹੈ।