ਸਾਡੇ ਸਕੂਲ ਰੰਘੜਿਆਲ ਮਾਨਸਾ ਦੀ ਹੋਣਹਾਰ ਵਿਦਿਆਰਥਣ ਜੋਤਵੀਰਕੌਰ ਨੇ ਅੱਠਵੀਂ ਦੀ ਪੰਜਾਬ ਮੈਰਿਟ ਸੂਚੀ ਵਿੱਚ ਨਾਮ ਦਰਜ ਕਰਵਾਇਆ ਹੈ।

ਜੋਤਵੀਰ ਨੇ 600 ਅੰਕਾਂ ਵਿਚੋਂ 590 ਅੰਕ 98.33% ਪ੍ਰਤੀਸ਼ਤ ਹਾਸਲ ਕਰਕੇ ਜਿਲ੍ਹਾ ਮਾਨਸਾ ਵਿੱਚੋਂ ਤੀਜਾ ਅਤੇ ਪੰਜਾਬ ਵਿੱਚੋਂ 11ਵਾਂ ਸਥਾਨ ਹਾਸਿਲ ਕੀਤਾ ਹੈ।

ਇਸ ਵੱਡਮੁੱਲੀ ਪ੍ਰਾਪਤੀ ਲਈ ਸਮੂਹ ਸਟਾਫ਼, ਗ੍ਰਾਮ ਪੰਚਾਇਤ, ਐਸ. ਐੱਮ, ਸੀ. ਕਮੇਟੀ ਅਤੇ ਕਲੱਬ ਦੁਆਰਾ ਇਲੈਕਟ੍ਰਾਨਿਕ ਸਕੂਟੀ ਇਨਾਮ ਵੱਜੋਂ ਦਿੱਤੀ ਗਈ।

ਇਸ ਦੇ ਨਾਲ ਹੀ NMMS ਰਾਸ਼ਟਰੀ ਪੱਧਰ ਦੀ ਮੁਕਾਬਲੇ ਦੀ ਪ੍ਰੀਖਿਆ ਵਿੱਚੋਂ ਸਾਡੇ 5 ਵਿਦਿਆਰਥੀਆਂ ਨੇ ਬਾਜੀ ਮਾਰੀ ਹੈ। ਇਸ ਪ੍ਰੀਖਿਆ ਦੇ ਜੇਤੂ ਪ੍ਰਤੀ ਵਿਦਿਆਰਥੀ ਨੂੰ ਪ੍ਰਤੀ ਮਹੀਨਾ 1000 ਰੁਪਏ ਅਤੇ ਚਾਰ ਸਾਲਾਂ ਵਿੱਚ 48000 ਰੁਪਏ ਵਜੀਫਾ ਮਿਲੇਗਾ ਜੀ।

ਇਹਨਾਂ ਸਾਰੇ ਵਿਦਿਆਰਥੀਆਂ ਨੂੰ ਪਿੰਡ ਅਤੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਜੀਪ ਤੇ ਘੁਮਾਇਆ ਗਿਆ ਤਾਂ ਜੋ ਮਾਤਾ-ਪਿਤਾ ਅਤੇ ਬੱਚੇ ਪ੍ਰੇਰਿਤ ਹੋ ਸਕਣ।

ਇਸ ਸਕੂਟੀ ਨਾਲ ਸਕੂਲ ਦੇ ਅਤੇ ਪੰਜਾਬ ਪੱਧਰ ਦੇ ਵਿਦਿਆਰਥੀਆਂ ਨੂੰ ਪ੍ਰੇਰਣਾ ਮਿਲੇਗੀ ਤਾਂ ਜੋ ਉਹ ਵੀ ਚੰਗੇ ਤਰੀਕੇ ਨਾਲ ਪੜ੍ਹਾਈ ਕਰ ਸਕਣ।

ਤੁਹਾਡੇ ਚੈਨਲ ਦੇ ਮਾਧਿਅਮ ਨਾਲ ਐਨ ਆਰ ਆਈ ਭਰਾ ਆਪਣੇ ਪਿੰਡ ਦੇ ਸਕੂਲਾਂ ਦੇ ਚੰਗੇ ਨੰਬਰ ਲੈਣ ਵਾਲੇ ਵਿਦਿਆਰਥੀਆਂ ਦੀ ਮਦਦ ਕਰ ਸਕਦੇ ਹਨ।

ਸ੍ਰੀਮਾਨ ਜੀ
ਸਾਡਾ ਪਿੰਡ ਰੰਘੜਿਆਲ ਜਿਲ੍ਹਾ ਮਾਨਸਾ ਅਤੇ ਪੰਜਾਬ ਦਾ ਬਹੁਤ ਪਿਛੜਿਆ ਹੋਇਆ ਪਿੰਡ ਹੈ। ਇਸ ਪਿੰਡ ਦੇ 250 ਤੋਂ ਵੱਧ ਫੌਜੀ ਹਨ।
ਉਮੀਦ ਹੈ ਕਿ ਤੁਸੀਂ ਆਪਣੇ ਚੈਨਲ ਤੇ ਸਾਡੀ ਇਸ ਛੋਟੀ ਜਿਹੀ ਕੋਸ਼ਿਸ਼ ਨੂੰ ਸ਼ੇਅਰ ਕਰੋਗੇ।

ਧੰਨਵਾਦ ਸਹਿਤ
ਅਮਰਜੀਤ ਸਿੰਘ ਚਹਿਲ
ਸਾਇੰਸ ਅਧਿਆਪਕ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੰਘੜਿਆਲ ਜਿਲ੍ਹਾ ਮਾਨਸਾ
8146611491