ਦੋ ਦਿਨਾਂ ਦੀ ਨੈਸ਼ਨਲ ਕਾਨਫਰੰਸ ਏਡਸਕੌਨ 14 – “ਏਡਸ-ਮੁਕਤ ਵਿਸ਼ਵ ਵੱਲ” ਦਾ ਆਯੋਜਨ ਚੰਡੀਗੜ੍ਹ ਸਟੇਟ ਏਡਸ ਕੰਟਰੋਲ ਸੋਸਾਇਟੀ ਦੁਆਰਾ 26-27 ਫਰਵਰੀ 2026 ਨੂੰ ਕੀਤਾ ਗਿਆ, ਜਿਸ ਦਾ ਸਮਾਪਨ ਚੰਡੀਗੜ੍ਹ ਵਿੱਚ ਵਿਗਿਆਨਿਕ ਵਿਚਾਰ-ਵਟਾਂਦਰੇ ਅਤੇ ਸਮੁਦਾਇਕ ਸ਼ਮੂਲੀਅਤ ‘ਤੇ ਵਿਸ਼ੇਸ਼ ਬਲ ਦੇ ਨਾਲ ਹੋਇਆ।
ਕਾਨਫਰੰਸ ਵਿੱਚ ਐੱਚਆਈਵੀ ਰੋਕਥਾਮ ਰਣਨੀਤੀਆਂ, ਡਿਜੀਟਲ ਟੈਸਟਿੰਗ ਇਨੋਵੇਸ਼ਨਾਂ, ਵਿਭਿੰਨ ਸੰਵੇਦਨਸ਼ੀਲ ਸਮੂਹਾਂ ਦੀਆਂ ਚੁਣੌਤੀਆਂ, ਐੱਚਪੀਵੀ ਟੀਕਾਕਰਣ ਸਬੰਧੀ ਮੁੱਦਿਆਂ ਅਤੇ ਮਾਤਾ ਤੋਂ ਬੱਚੇ ਵਿੱਚ ਸੰਕ੍ਰਮਣ ਦੀ ਰੋਕਥਾਮ ਜਿਹੇ ਵਿਸ਼ਿਆਂ ‘ਤੇ ਤਕਨੀਕੀ ਸੈਸ਼ਨ ਆਯੋਜਿਤ ਕੀਤੇ ਗਏ। ਪੋਸਟ ਗ੍ਰੈਜੂਏਟ ਇੰਸਟੀਟਿਊਟ ਆਵ੍ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਅਤੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸਹਿਤ ਪ੍ਰਮੁੱਖ ਸੰਸਥਾਵਾਂ ਦੇ ਮਾਹਰਾਂ ਨੇ ਪ੍ਰਮਾਣ-ਅਧਾਰਿਤ ਸੁਝਾਅ ਅਤੇ ਬਿਹਤਰੀਨ ਪਿਰਤਾਂ ਸਾਂਝੀਆਂ ਕੀਤੀਆਂ।
ਐੱਚਆਈਵੀ ਨਾਲ ਜੀਵਨ ਜੀਣ ਵਾਲੇ ਵਿਅਕਤੀਆਂ ਅਤੇ ਨਸ਼ਸ਼ਾ ਮੁਕਤੀ ਨਾਲ ਜੁੜੇ ਲੋਕਾਂ ਨੇ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਮਾਣ, ਭੇਦਭਾਵ-ਰਹਿਤ ਵਿਵਹਾਰ ਅਤੇ ਸਮਾਵੇਸ਼ੀ ਸਿਹਤ ਸੰਭਾਲ਼ ਸੇਵਾਵਾਂ ਦੀ ਜ਼ਰੂਰਤ ‘ਤੇ ਬਲ ਦਿੱਤਾ।
ਕਾਨਫਰੰਸ ਦਾ ਸਮਾਪਨ ਐੱਚਆਈਵੀ ਖ਼ਾਤਮੇ ਦੇ ਰਾਸ਼ਟਰੀ ਲਕਸ਼ਾਂ ਦੀ ਪ੍ਰਾਪਤੀ ਹਿਤ ਦਖਲਅੰਦਾਜ਼ੀਆਂ ਨੂੰ ਮਜ਼ਬੂਤ ਕਰਨ, ਮਹੱਤਵਪੂਰਨ ਅੰਤਰਾਲਾਂ ਨੂੰ ਪੂਰਨ ਅਤੇ ਪ੍ਰਯਾਸਾਂ ਨੂੰ ਤੇਜ਼ ਕਰਨ ਦੀ ਸਮੂਹਿਕ ਪ੍ਰਤੀਬੱਧਤਾ ਦੇ ਨਾਲ ਹੋਇਆ।