ਪਟਿਆਲਾ ਪੁਲਿਸ ਦੇ ਸਾਈਬਰ ਕਰਾਈਮ ਸੈੱਲ ਵੱਲੋ ਪਿਛਲੇ ਕੁਝ ਸਮੇ ਵਿੱਚ ਮਿਸਿੰਗ ਫੋਨਾ ਦੀਆ ਮੋਸੂਲ ਹੋਈਆ ਦਰਖਾਸਤਾ ਤੇ ਕਾਰਵਾਈ ਕਰਦੇ ਹੋਏ, ਅੱਜ ਮਿਤੀ 23-12-2023 ਨੂੰ ਤਕਰੀਬਨ 85 ਮੋਬਾਇਲ ਫੋਨ ਟਰੇਸ ਕਰਕੇ ਇਹਨਾ ਫੋਨਾ ਦੇ ਅਸਲ ਵਾਰਿਸਾਂ ਨੂੰ ਵਾਪਿਸ ਕੀਤੇ ਜਾ ਰਹੇ ਹਨ। ਪਟਿਆਲਾ ਪੁਲਿਸ ਵੱਲੋ ਆਪ ਸੱਭ ਨੂੰ ਅਪੀਲ ਕੀਤੀ ਜਾਦੀ ਹੈ ਕਿ ਜੇਕਰ ਆਪ ਜੀ ਦਾ ਮੋਬਾਇਲ ਫੋਨ ਕਿੱਧਰੇ ਗੁੰਮ ਹੋ ਜਾਂਦਾ ਹੈ ਤਾ ਤੁਰੰਤ ਸਬੰਧਿਤ ਪੁਲਿਸ ਸਾਂਝ ਕੇਂਦਰ ਵਿਖੇ ਮਿੰਸਿੰਗ ਰਿਪੋਰਟ ਕਰਵਾ ਕੇ, ਸਾਈਬਰ ਕਰਾਇਮ ਸੈਲ ਵਿਖੇ ਦਰਖਾਸਤ ਦਰਜ ਕਰਵਾਈ ਜਾਵੇ। ਜੇਕਰ ਕਿਸੇ ਵਿਅਕਤੀ ਨੂੰ ਕੋਈ ਮੋਬਾਇਲ ਗਿਰਿਆ ਮਿਲਦਾ ਹੈ ਤਾ ਉਸਨੂੰ ਨੇੜਲੇ ਥਾਣੇ ਜਾ ਸਾਈਬਰ ਸੈੱਲ ਦਫਤਰ ਪਟਿਆਲਾ ਦੇ ਸਪੁਰਦ ਕੀਤਾ ਜਾਵੇ।
ਨੋਟ:- ਸਾਈਬਰ ਕਰਾਈਮ ਸੈੱਲ ਪਟਿਆਲਾ ਵੱਲੋ ਪਿਛਲੇ 03 ਮਹੀਨਿਆ ਦੇ ਅਰਸ਼ੇ ਦੋਰਾਨ ਵੱਖ-ਵੱਖ ਆਨਲਾਈਨ ਫਰਾਡ ਦੀਆ ਮਸੂਲ ਹੋਈਆਂ ਦਰਖਾਸਤਾ ਤੇ ਕਾਰਵਾਈ ਕਰਦੇ ਹੋਏ ਤਕਰੀਬਨ 43,32,214/- ਦਰਖਾਸਤ ਕਰਤਾਵਾ ਨੂੰ ਰਿਫੰਡ ਕਰਵਾਏ ਗਏ।