ਰਾਜਪੁਰਾ ਵਿਖੇ ਹੋਇਆ ਡਾਕਟਰ ਦਿਨੇਸ ਗੋਸੁਆਮੀ ਦਾ ਅੰਨ੍ਹਾ ਕਤਲ ਟਰੇਸ

3 ਪਿਸਟਲ .32 ਬੋਰ ਸਮੇਤ 5 ਮੈਗਜ਼ੀਨ, 14 ਰੋਦ ਬਰਾਮਦ

ਸ੍ਰੀ ਵਰੁਣ ਸ਼ਰਮਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਉਸ ਵਕਤ ਕਾਮਯਾਬੀ ਮਿਲੀ ਜਦੋਂ ਸ੍ਰੀ ਹਰਬੀਰ ਸਿੰਘ ਅਟਵਾਲ PPS, ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ, ਸ੍ਰੀ ਸੁਖਅਮ੍ਰਿਤ ਸਿੰਘ ਰੰਧਾਵਾ, PPS, ਉਪ ਕਪਤਾਨ ਪੁਲਿਸ ਡਿਟੈਕਟਿਵ ਪਟਿਆਲਾ ਅਤੇ ਸੁਰਿੰਦਰ ਮੋਹਨ PPS, ਉਪ ਕਪਤਾਨ ਪੁਲਿਸ ਰਾਜਪੁਰਾ ਦੀ ਅਗਵਾਈ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਅਤੇ ਇੰਸਪੈਕਟਰ ਕਿਰਪਾਲ ਸਿੰਘ ਮੁੱਖ ਅਫਸਰ ਥਾਣਾ ਸਦਰ ਰਾਜਪੁਰਾ ਦੀ ਪੁਲਿਸ ਪਾਰਟੀ ਵਲੋਂ ਲੁੱਟਾਖੋਹਾਂ ਕਰਨ ਵਾਲ ਅਪਰਾਧੀਆਂ ਖਿਲਾਫ ਖਾਸ ਮੁਹਿੰਮ ਚਲਾਈ ਗਈ ਸੀ,ਜਿਸ ਦੇ ਤਹਿਤ ਪਟਿਆਲਾ ਪੁਲਿਸ ਵੱਲੋਂ ਮਿਤੀ 24.11.2023 ਨੂੰ 1) ਗੁਰਦੀਪ ਸਿੰਘ ਦੀਪੀ ਪੁੱਤਰ ਰਾਮ ਚੰਦ ਅਤੇ 2) ਬਰਿੰਦਰ ਸਿੰਘ ਪੁੱਤਰ ਹਰਮੀਤ ਸਿੰਘ ਵਾਸੀਆਨ ਨੋਗਾਵਾਂ, 3) ਗੁਰਦੀਪ ਸਿੰਘ ਦੀਪਾ ਪੁੱਤਰ ਕ੍ਰਿਸ਼ਨ ਸਿੰਘ ਵਾਸੀ ਬਾਲਪੁਰ ਥਾਣਾ ਮੂਲੇਪੁਰ ਜਿਲ੍ਹਾ ਫਗਸ, 4) ਸਰਬਜੀਤ ਕੁਮਾਰ ਸਰਬੂ ਪੁੱਤਰ ਰਾਮ ਮੂਰਤੀ ਅਤੇ 5) ਗੁਰਵਿੰਦਰ ਸਿੰਘ ਮੋਨੂੰ ਪੁੱਤਰ ਧਰਮ ਪਾਲ ਵਾਸੀਆਨ ਬਠੋਣੀਆਂ ਖੁਰਦ ਥਾਣਾ ਸੰਭੂ ਨੂੰ ਥਾਣਾ ਸਦਰ ਰਾਜਪੁਰਾ ਦੇ ਏਰੀਆਂ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਜਿੰਨ੍ਹਾ ਪਾਸੋਂ 3 ਪਿਸਟਲ .32 ਬੋਰ, 5 ਮੈਗਜੀਨ, 14 ਰੋਦ ਅਤੇ ਇਕ ਚਾਕੂ ਅਤੇ ਵਾਰਦਾਤ ਵਿੱਚ ਵਰਤੇ 2 ਵਹੀਕਲ ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਹੈ ਅਤੇ ਇੰਨ੍ਹਾਂ ਦੀ ਗ੍ਰਿਫਤਾਰੀ ਦੇ ਨਾਲ ਰਾਜਪੁਰਾ ਵਿਖੇ ਹੋਏ ਅੰਨਾ ਕਤਲ ਵੀ ਟਰੇਸ ਹੋਇਆ ਅਤੇ 12 ਹੋਰ ਲੁੱਟਖੋਹ ਦੀਆਂ ਵਾਰਦਾਤਾਂ ਵੀ ਟਰੇਸ ਹੋਈਆਂ ਹਨ ਅਤੇ ਇਸ ਤੋਂ ਬਿਨਾ ਇਕ ਹੋਰ ਰਾਜਪੁਰਾ ਦੇ ਏਰੀਆਂ ਵਿੱਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਸਨ। ਗ੍ਰਿਫਤਾਰੀ ਅਤੇ ਬਰਾਮਦਗੀ :-ਜਿੰਨ੍ਹਾ ਨੇ ਅੱਗੇ ਦੱਸਿਆ ਕਿ ਮਿਤੀ 22.11.2923 ਨੂੰ ਪਟਿਆਲਾ ਪੁਲਿਸ ਨੂੰ ਲੁੱਟਖੋਹਾਂ ਕਰਨ ਵਾਲੇ ਗਿਰੋਹ ਬਾਰੇ ਗੁਪਤ ਸੂਚਨਾ ਮਿਲਣ ਪਰ ਮੁਕੱਦਮਾ ਨੰਬਰ 102 ਮਿਤੀ 22.11.2023 ਅ/ਧ 399,402 ਹਿੰ:ਦ: 25 ਅਸਲਾ ਐਕਟ ਥਾਣਾ ਸਦਰ ਰਾਜਪੁਰਾ ਬਰ-ਖਿਲਾਫ ਗੁਰਦੀਪ ਸਿੰਘ ਦੀਪੀ ਅਤੇ ਬਰਿੰਦਰ ਸਿੰਘ, ਗੁਰਦੀਪ ਸਿੰਘ ਦੀਪਾ, ਸਰਬਜੀਤ ਕੁਮਾਰ ਸਰਬ ਅਤੇ ਗੁਰਵਿੰਦਰ ਸਿੰਘ ਮੋਨੂੰ ਉਕਤਾਨ ਦੇ ਦਰਜ ਕੀਤਾ ਗਿਆ ਸੀ ਤਫਤੀਸ ਦੌਰਾਨ ਉਕਤਾਨ ਦੋਸੀਆਨ ਗੁਰਦੀਪ ਸਿੰਘ ਉਰਫ ਦੀਪੀ, ਬਰਿੰਦਰ ਸਿੰਘ, ਗੁਰਦੀਪ ਸਿੰਘ ਉਰਫ ਦੀਪਾ, ਸਰਬਜੀਤ ਕੁਮਾਰ ਉਰਫ ਸਰਬੂ, ਗੁਰਵਿੰਦਰ ਸਿੰਘ ਉਰਫ ਮੈਨੂੰ ਉਕਤਾਨ ਨੂੰ ਮਿਤੀ 24.11.2023 ਨੂੰ ਮੇਨ ਹਾਈਵੇ ਸਰਵਿਸ ਰੋਡ ਟੀ-ਪੁਆਇਟ ਉਸਕੀ ਜੱਟਾਂ ਤੋਂ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਦੀ ਗ੍ਰਿਫਤਾਰੀ ਦੋਰਾਨ 3 ਪਿਸਟਲ .32 ਬੋਰ, 5 ਮੈਗਜੀਨ, 14 ਰੋਦ ਅਤੇ ਇਕ ਚਾਕੂ ਬ੍ਰਾਮਦ ਹੋਏ ਅਤੇ 2 ਮੋਟਰਸਾਇਕਲ, ਹੀਰੋ ਪੋਸਨ ਬਿਨ੍ਹਾ ਨੰਬਰੀ ਅਤੇ ਇਕ ਮੋਟਰਸਾਇਕਲ ਸਪਲੈਡਰ ਨੰਬਰੀ PB-39- 9669 ਜੋ ਕਿ ਵਾਰਦਾਤਾਂ ਵਿੱਚ ਵਰਤੋਂ ਕੀਤੇ ਸੀ ਵੀ ਬਰਾਮਦ ਕੀਤੇ ਗਏ ਹਨ।

ਅਹਿਮ ਖੁਲਾਸੇ :- ਐਸ.ਐਸ.ਪੀ. ਪਟਿਆਲਾ ਨੇ ਦੱਸਿਆ ਕਿ ਤਫਤੀਸ ਦੌਰਾਨ ਗ੍ਰਿਫਤਾਰ ਕੀਤੇ ਦੋਸੀਆਨ ਦੀ ਪੁੱਛਗਿੱਛ ਪਰ ਖੁਲਾਸਾ ਹੋਇਆ ਕਿ ਰਾਜਪੁਰਾ ਵਿਖੇ ਡਾਕਟਰ ਦਿਨੇਸ ਕੁਮਾਰ ਗੋਸੁਆਮੀ ਉਰਫ ਮੈਨੂੰ (ਉਮਰ 4 ਸਾਲ) ਵਾਸੀ ਮਕਾਨ ਨੰਬਰ 38 ਦੁਰਗਾ ਕਲੋਨੀ ਰਾਜਪੁਰਾ ਜੋ ਕਿ ਗੁਰੂ ਅੰਗਦ ਦੇਵ ਕਲੋਨੀ ਜੰਡੋਲੀ ਰੋਡ ਵਿਖੇ ਕਤਲ ਵੀ ਇਸ ਗੈਂਗ ਦੇ ਮੈਂਬਰਾਂ ਨੇ ਹੀ ਕੀਤਾ ਸੀ ਮਿਤੀ 12.08.2023 ਨੂੰ ਡਾਕਟਰ ਦਿਨੇਸ ਕੁਮਾਰ ਗੋਸੁਆਮੀ ਉਰਫ ਮੈਨੂੰ ਆਪਣੀ ਦੁਕਾਨ ਬੰਦ ਕਰਨ ਲੱਗਾ ਤਾਂ ਨਾ ਮਾਲੂਮ ਵਿਅਕਤੀਆਂ ਵੱਲੋਂ ਇਸਦਾ ਕਤਲ ਕੀਤਾ ਗਿਆ ਸੀ ਜੋ ਮੌਕਾ ਤੋ ਦੋਸ਼ੀਆਨ ਫਰਾਰ ਹੋ ਗਏ ਸੀ ਅਤੇ ਡਾਕਟਰ ਦਿਨੇਸ਼ ਗਸੁਆਮੀ ਦੇ ਫਾਇਰ ਲੱਗਣਾ ਵੀ ਪਾਇਆ ਗਿਆ ਸੀ ਜਿਸ ਸਬੰਧੀ ਮੁਕੱਦਮਾ ਨੰਬਰ 248 ਮਿਤੀ 13.08.2023 ਅ/ਧ 302 ਹਿੰ:ਦਿ: ਥਾਣਾ ਸਿਟੀ ਰਾਜਪੁਰਾ ਜਿਲ੍ਹਾ ਪਟਿਆਲਾ ਦਰਜ ਕੀਤਾ ਗਿਆ ਸੀ ਜੋ ਇਹ ਕਤਲ ਇਸ ਗਿਰੋਹ ਦੇ ਤਿੰਨ ਮੈਬਰਾਂ ਗੁਰਦੀਪ ਸਿੰਘ ਉਰਫ ਦੀਪੀ, ਬਰਿੰਦਰ ਸਿੰਘ ਅਤੇ ਗੁਰਦੀਪ ਸਿੰਘ ਉਰਫ ਦੀਪਾ ਉਕਤਾਨ ਵੱਲੋਂ ਕੀਤਾ ਗਿਆ ਸੀ।

ਇਸ ਤੋਂ ਇਲਾਵਾ ਦੋਸੀਆਨ ਉਕਤ ਨੇ ਰਲਕੇ ਮਿਤੀ 11,06,2023 ਨੂੰ ਸੰਭੂ ਤੋ ਘਨੌਰ ਨੇੜੇ ਆਈ.ਬੀ ਗਰੁੱਪ ਫੀਡ ਫੈਕਟਰੀ ਸੰਧਾਰਸੀ ਦੇ ਨੇੜੇ ਆਸਮ ਕਰਿਆਣਾ ਸਟੋਰ ਪਰ ਫਾਇਰ ਕਰਕੇ ਲੁੱਟ ਖੋਹ ਕੀਤੀ ਸੀ ਜਿਸ ਸਬੰਧੀ ਮੁਕੱਦਮਾ ਨੰਬਰ 53 ਮਿਤੀ 11.06.2023 ਅ/ਧ 379ਬੀ IPC, 25 ਅਸਲਾ ਐਕਟ ਥਾਣਾ ਘਨੋਰ ਦਰਜ ਹੈ, ਜੋ ਵੀ ਉਕਤ ਗੁਰਦੀਪ ਸਿੰਘ ਉਰਫ ਦੀਪੀ, ਬਰਿੰਦਰ ਸਿੰਘ ਅਤੇ ਗੁਰਦੀਪ ਸਿੰਘ ਉਰਫ ਦੀਪਾ ਵੱਲੋਂ ਇਹ ਵਾਰਦਾਤ ਕੀਤੀ ਗਈ ਸੀ, ਜੋ ਵੀ ਟਰੇਸ ਹੋਈ ਹੈ।

ਦੋਸੀਆਨ ਦੀ ਪੁੱਛਗਿੱਛ ਤੋਂ ਇਹ ਵੀ ਖੁਲਾਸਾ ਹੋਇਆ ਹੈ ਪਿਛਲੇ 4-5 ਮਹੀਨਿਆਂ ਦੌਰਾਨ ਰਾਜਪੁਰਾ ਤੋ ਅੰਬਾਲਾ ਰੋਡ ਮੇਨ ਹਾਈਵੇ ਰੋਡ ਅਤੇ ਸੰਭੂ ਤੋਂ ਘਨੌਰ ਰੋਡ ਪਰ ਰਾਤ ਸਮੇਂ ਮੋਟਰਸਾਇਕਲ ਪਰ ਸਵਾਰ ਹੋਕੇ ਆਉਂਦੇ ਜਾਂਦੇ ਰਾਹਗੀਰਾਂ ਪਾਸੋਂ ਪਿਸਟਲ ਦੀ ਨੋਕ ਪਰ ਪੈਸਿਆਂ ਦੀ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਜਿੰਨ੍ਹਾ ਵੱਲੋਂ ਕਰੀਬ 10 ਦੇ ਕਰੀਬ ਸਨੋਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਜਿੰਨ੍ਹਾ ਬਾਰੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਗੈਗ ਬਾਰੇ ਜਾਣਕਾਰੀ ਐਸ.ਐਸ.ਪੀ ਪਟਿਆਲਾ ਨੇ ਦੱਸਿਆ ਕਿ ਡਾਕਟਰ ਦਿਨੇਸ਼ ਗੋਸੁਆਮੀ ਦੇ ਕਤਲ ਦੀ ਵਾਰਦਾਤ ਅਤੇ ਕਰਿਆਨਾ ਸਟੋਰ ਵਿੱਚ ਵਾਰਦਾਤ ਵਿੱਚ ਮੁੱਖ ਤੌਰ ਤੇ ਗ੍ਰਿਫਤਾਰ ਦੋਸ਼ੀਆਨ ਵਿੱਚੋਂ ਗੁਰਦੀਪ ਸਿੰਘ ਉਰਫ ਦੀਪੀ, ਬਰਿੰਦਰ ਸਿੰਘ ਅਤੇ ਗੁਰਦੀਪ ਸਿੰਘ ਉਰਫ ਦੀਪਾ ਉਕਤਾਨ ਤਿੰਨੇ ਦੋਸ਼ੀਆਨ ਸ਼ਾਮਲ ਸੀ,ਇਹ ਕਤਲ ਭਗੌੜੇ ਚੱਲ ਰਹੇ ਇੱਕ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ ਗੋਲਡੀ ਢਿੱਲੋ ਪੁੱਤਰ ਸੁਖਜਿੰਦਰ ਸਿੰਘ ਵਾਸੀ ਦੀਪ ਸਿੰਘ ਨਗਰ ਰਾਜਪੁਰਾ ਦੇ ਕਹਿਣ ਪਰ ਕੀਤਾ ਗਿਆ ਹੈ। ਇਸ ਤੋਂ ਬਿਨ੍ਹਾਂ ਦੋਸ਼ੀਆਨ ਨੇ ਡਾਕਟਰ ਦਿਨੇਸ਼ ਗੋਸੁਆਮੀ ਦੇ ਕਤਲ ਸਮੇਂ ਕਾਊਂਟਰ ਦੇ ਦਰਾਜ ਵਿੱਚ ਪਏ ਪੈਸੇ ਲੁੱਟਣ ਦੇ ਬਾਰੇ ਵੀ ਇੰਕਸਾਫ ਕੀਤਾ ਹੈ। ਉਕਤ ਗਿਰੋਹ ਦੇ ਮੈਂਬਰ ਹੁਣ ਰਾਜਪੁਰਾ ਦੇ ਆਸ ਪਾਸ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਸਨ। ਜੋ ਗ੍ਰਿਫਤਾਰ ਕੀਤੇ ਦੂਜੇ ਦੋਸ਼ੀਆਨ ਗੁਰਵਿੰਦਰ ਸਿੰਘ ਉਰਫ ਸੋਨੂੰ ਅਤੇ ਸਰਬਜੀਤ ਕੁਮਾਰ ਉਰਫ ਸਰਬ ਵਾਸੀਆਨ ਪਿੰਡ ਬਠਣੀਆਂ ਖੁਰਦ ਵੀ ਇਹਨਾਂ ਨਾਲ ਲੁੱਟਾਂ ਖੋਹਾਂ ਦੀਆਂ ਹੋਰ ਵਾਰਦਾਤਾਂ ਵਿੱਚ ਸ਼ਾਮਲ ਰਹੇ ਹਨ।

ਇਹਨਾਂ ਤੋਂ ਵੀ ਤੇਜਧਾਰ/ ਮਾਰੂ ਹਥਿਆਰ ਬ੍ਰਾਮਦ ਹੋਏ ਹਨ। ਜੋ ਇਸ ਗੈਂਗ ਦੇ ਮੈਂਬਰ ਰਾਤ ਸਮੇਂ ਰਾਜਪੁਰਾ ਅਬਾਲਾ ਰੋਡ ਅਤੇ ਸ਼ੰਭੂ ਘਨੌਰ ਰੋਡ ਪਰ ਲੁੱਟ ਖੋਹ ਅਤੇ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸੀ। ਗ੍ਰਿਫਤਾਰ ਦੋਸ਼ੀਆਨ ਤੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

×