– ਐਮ ਓ ਯੂ ਪਰਾਲੀ ਸਾੜਨ ਦੀ ਸਮੱਸਿਆ ਨੂੰ ਹੱਲ ਕਰਨ ਅਤੇ ਸਸਟੇਨੇਬਲ ਐਗਰੀਕਲਚਰ ਮਾਡਲ ਬਣਾਉਣ ਲਈ ਪ੍ਰਭਾਵਸ਼ਾਲੀ

ਚੰਡੀਗੜ੍ਹ, 5 ਦਸੰਬਰ, 2024: ਸੰਪੂਰਨ ਐਗਰੀ ਵੈਂਚਰਜ਼ (ਐਸ.ਏ.ਵੀ.ਪੀ.ਐਲ.) ਅਤੇ ਨਾਰਦਰਨ ਫਾਰਮਰਜ਼ ਮੈਗਾ ਐਫਪੀਓ (ਫਾਰਮਰਜ਼ ਪ੍ਰੋਡਿਊਸਰ ਆਰਗੇਨਾਈਜ਼ੇਸ਼ਨ) ਨੇ ਪਰਾਲੀ ਦੀ ਸਮੱਸਿਆ ਦੇ ਹੱਲ ਅਤੇ ਸਸਟੇਨੇਬਲ ਐਗਰੀਕਲਚਰ ਲਈ ਇੱਕ ਸਮਝੌਤਾ ਪੱਤਰ (ਐਮਓਯੂ) ‘ਤੇ ਹਸਤਾਖਰ ਕੀਤੇ ਹਨ। ਇਹ ਭਾਗੀਦਾਰੀ ਕੈਮੀਕਲ ਫ੍ਰੀ ਫਿਰਮੈਂਟੇਡ ਜੈਵਿਕ ਖਾਦ (ਐਫਓਐਮ) ਦੇ ਉਤਪਾਦਨ ਰਾਹੀਂ ਫਸਲ ਨੂੰ ਪਰਾਲੀ ਪ੍ਰਬੰਧਨ ‘ਤੇ ਧਿਆਨ ਕੇਂਦ੍ਰਤ ਕਰਦੇ ਹੋਏ ਸਸਟੇਨੇਬਲ ਐਗਰੀਕਲਚਰ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਕੀਤੀ ਗਈ ਹੈ। ਇਸ ਸਮਝੌਤਾ ਪੱਤਰ (ਐਮਓਯੂ) ‘ਤੇ ਅੱਜ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਹਸਤਾਖਰ ਕੀਤੇ ਗਏ। ਨਾਰਦਰਨ ਫਾਰਮਰਜ਼ ਮੈਗਾ ਐਫਪੀਓ (ਐਨਐਫਐਮਐਫ) ਨਾਲ 12,000 ਤੋਂ ਵੱਧ ਕਿਸਾਨ ਜੁੜੇ ਹੋਏ ਹਨ, ਜੋ ਕਿ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਉੱਤਰਾਖੰਡ ਦੇ ਨਾਲ ਲੱਗਦੇ ਖੇਤਰਾਂ ਵਿੱਚ 250 ਤੋਂ ਵੱਧ ਪਿੰਡਾਂ ਵਿੱਚ 25,000 ਏਕੜ ਤੋਂ ਵੱਧ ਜ਼ਮੀਨ ਨੂੰ ਕਵਰ ਕਰਦੇ ਹਨ।

ਐਮਓਯੂ ਦਸਤਖਤ ਸਮਾਰੋਹ ਤੋਂ ਬਾਅਦ, ਐਸਏਵੀਪੀਐਲ ਅਤੇ ਐਨਐਫਐਮਐਫ ਦੇ ਸੀਨੀਅਰ ਅਧਿਕਾਰੀਆਂ ਨੇ ਮੀਡੀਆ ਨੂੰ ਐਮਓਯੂ ਦੀਆਂ ਮੁੱਖ ਵਿਸ਼ੇਸ਼ਤਾਵਾਂ ਅਤੇ ਮਹੱਤਵਪੂਰਨ ਤੱਥਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਹ ਭਾਈਵਾਲੀ ਕਿਸ ਤਰਾਂ ਨਾਲ ਇੱਕ ਅਜਿਹਾ ਮਾਡਲ ਪੇਸ਼ ਕਰ ਸਕਦੀ ਹੈ ਜੋ ਪਰਾਲੀ ਸਾੜਨ ਅਤੇ ਇਸ ਤੋਂ ਪੈਦਾ ਹੋਣ ਵਾਲੀਆਂ ਕਈ ਸਮੱਸਿਆਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰ ਸਕਦੀ ਹੈ।

ਝੋਨੇ ਦੀ ਪਰਾਲੀ ਦੀ ਵਰਤੋਂ ਕਰਕੇ ਫਰਮੈਂਟਡ ਆਰਗੈਨਿਕ ਖਾਦ (ਐਫਓਐਮ) ਦਾ ਉਤਪਾਦਨ ਕਰਨ ਵਾਲੀ ਦੁਨੀਆ ਦੀ ਪਹਿਲੀ ਅਰਗੋਨਾਈਜੇਸ਼ਨ, ਸੰਪੂਰਨ ਐਗਰੀ ਵੈਂਚਰਜ਼ ਦੇ ਮੈਨੇਜਿੰਗ ਡਾਇਰੈਕਟਰ ਸੰਜੀਵ ਨਾਗਪਾਲ ਨੇ ਕਿਹਾ ਕਿ, “ਇਸ ਬਹੁਤ ਮਹੱਤਵਪੂਰਨ ਅਤੇ ਪਰਿਵਰਤਨਸ਼ੀਲ ਸਾਂਝੇਦਾਰੀ ਦਾ ਉਦੇਸ਼ ਉੱਤਰੀ ਭਾਰਤ ਵਿੱਚ ਪਰਾਲੀ ਸਾੜਨ ਦੀਆਂ ਚੁਣੌਤੀਆਂ ਨੂੰ ਹੱਲ ਕਰਨਾ ਹੈ। ਖੇਤਾਂ ਵਿੱਚ ਪਰਾਲੀ ਜਲਾਉਣ ਨਾਲ ਹਵਾ ਪ੍ਰਦੂਸ਼ਣ, ਮਿੱਟੀ ਦੀ ਸਿਹਤ ਵਿੱਚ ਗਿਰਾਵਟ ਅਤੇ ਖੇਤੀ ਉਤਪਾਦਕਤਾ ਵਿੱਚ ਗਿਰਾਵਟ ਆਦਿ ਵਰਗੀਆਂ ਕਈ ਅਹਿਮ ਚੁਣੌਤੀਆਂ ਪੈਦਾ ਹੋ ਗਈਆਂ ਹਨ। ਇਨ੍ਹਾਂ ਸਭ ਦਾ ਹੱਲ ਜ਼ਰੂਰੀ ਹੈ। ਇਸ ਦੇ ਨਾਲ ਹੀ ਇਹ ਹੱਲ ਖੇਤੀਬਾੜੀ ਖੇਤਰ ਵਿੱਚ ਜਲਵਾਯੂ ਸੁਧਾਰ ਅਤੇ ਆਰਥਿਕ ਸਸ਼ਕਤੀਕਰਨ ਨੂੰ ਵੀ ਉਤਸ਼ਾਹਿਤ ਕਰਦਾ ਹੈ।”

ਇਹ ਧਿਆਨ ਯੋਗ ਹੈ ਕਿ ਉੱਤਰੀ ਭਾਰਤ ਖਾਸ ਕਰਕੇ ਪੰਜਾਬ ਵਿੱਚ ਹਵਾ ਦੀ ਗੁਣਵੱਤਾ (ਏਅਰ ਕੁਆਲਿਟੀ) ਪਰਾਲੀ ਜਲਾਉਣ ਨਾਲ ਹੋਣ ਵਾਲੇ ਧੂੰਏਂ ਦੇ ਕਾਰਨ ਖਤਰਨਾਕ ਪੱਧਰ ਤੱਕ ਪਹੁੰਚ ਗਈ ਹੈ। ਇਕੱਲੇ ਪੰਜਾਬ ਵਿਚ ਸਾਲਾਨਾ 50 ਮਿਲੀਅਨ ਟਨ ਪਰਾਲੀ ਪੈਦਾ ਹੁੰਦੀ ਹੈ, ਜਿਸ ਵਿਚੋਂ 70 ਫੀਸਦੀ ਜਾਂ ਤਾਂ ਜਲਾ ਦਿਤੀ ਜਾਂਦੀ ਹੈ ਜਾਂ ਬਰਬਾਦ ਹੋ ਜਾਂਦੀ ਹੈ, ਜੋ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਅਤੇ ਮਿੱਟੀ ਦੇ ਨਿਘਾਰ ਵਿਚ ਮਹੱਤਵਪੂਰਨ ਯੋਗਦਾਨ ਪਾਉਂਦੀ ਹੈ। ਇਸ ਤੋਂ ਇਲਾਵਾ, ਸਭ ਤੋਂ ਵੱਧ ਗ੍ਰੀਨਹਾਊਸ ਗੈਸਾਂ ਦਾ ਨਿਕਾਸ ਖੇਤੀਬਾੜੀ ਸੈਕਟਰ ਤੋਂ ਆ ਰਿਹਾ ਹੈ, ਜੋ ਕਿ ਮੁੱਖ ਤੌਰ ‘ਤੇ ਬਾਇਓਮਾਸ ਦੀ ਰਹਿੰਦ-ਖੂੰਹਦ ਦੇ ਉਤਪਾਦਨ ਅਤੇ ਬਾਇਓਮਾਸ ਦੀ ਖਾਦ ਬਣਾਉਣ ਤੋਂ ਹੋ ਰਿਹਾ ਹੈ। ਇਸ ਨਾਲ ਮੀਥੇਨ ਗੈਸ ਬਣਦੀ ਹੈ ਜੋ ਸੀ ਓ 2 ਨਾਲੋਂ 20 ਗੁਣਾ ਜ਼ਿਆਦਾ ਨੁਕਸਾਨਦੇਹ ਹੈ।

ਨਾਗਪਾਲ ਨੇ ਕਿਹਾ, “ਗਲੋਬਲ ਵਾਰਮਿੰਗ ਨੂੰ ਘਟਾਉਣ ਲਈ ਸਭ ਤੋਂ ਮਹੱਤਵਪੂਰਨ ਕਦਮ ਬਾਇਓਡੀਗਰੇਡੇਬਲ ਬਾਇਓਮਾਸ ਨੂੰ ਸੁਰੱਖਿਅਤ ਢੰਗ ਨਾਲ ਸੰਭਾਲਣਾ ਅਤੇ ਇਸ ਨੂੰ ਕੰਮਪਰੈੱਡ ਬਾਇਓਗੈਸ (ਸੀ ਬੀ ਜੀ) ਅਤੇ ਐਫ ਓ ਐਮ ਬਣਾਉਣ ਲਈ ਇਸਦੀ ਪ੍ਰਕਿਰਿਆ ਕਰਨਾ ਹੈ।”

ਨਾਰਦਰਨ ਫਾਰਮਰਜ਼ ਮੈਗਾ ਐਫਪੀਓ ਦੇ ਡਾਇਰੈਕਟਰ ਅਜੈ ਮਲਿਕ ਨੇ ਕਿਹਾ ਕਿ, “ਇਸ ਸਾਂਝੇਦਾਰੀ ਦਾ ਉਦੇਸ਼ ਟਿਕਾਊ ਢੰਗ ਨਾਲ ਪੈਦਾ ਹੋਏ ਵਿਸ਼ਾਲ ਬਾਇਓਮਾਸ ਸਰੋਤਾਂ ਦਾ ਸਸਟੇਨੇਬਲ ਤਰੀਕੇ ਨਾਲ ਪੱਕੇ ਤੌਰ ‘ਤੇ ਵਰਤੋਂ ਕਰਨਾ ਹੈ। ਇਸ ਨਾਲ ਕਿਸਾਨਾਂ ਨੂੰ ਲਾਭ ਹੋਵੇਗਾ ਕਿਉਂਕਿ ਉਨ੍ਹਾਂ ਨੂੰ ਝੋਨੇ ਦੀ ਪਰਾਲੀ ਦੇ ਲਈ ਭੁਗਤਾਨ ਕੀਤਾ ਜਾਵੇਗਾ ਜਿਸ ਦਾ ਇਸਤੇਮਾਲ ਐਫ ਓ ਐਮ ਬਣਾਉਣ ਵਿਚ ਕੀਤਾ ਜਾਵੇਗਾ। ਲੰਬੇ ਸਮੇਂ ਵਿੱਚ ਐਫ ਓ ਐਮ ਦੇ ਇਸਤੇਮਾਲ ਨਾਲ ਕਿਸਾਨ ਯੂਰੀਆ ਅਤੇ ਡੀਏਪੀ ਦੀ ਵਰਤੋਂ ਨੂੰ ਘਟਾ ਸਕਦੇ ਹਨ, ਜਿਸ ਨਾਲ ਉਨ੍ਹਾਂ ਦੀ ਇਨਪੁਟ ਲਾਗਤ ਵਿੱਚ ਕਮੀ ਆਵੇਗੀ। ਇਸ ਮਾਡਲ ਨਾਲ ਖੇਤੀ ਉਤਪਾਦਾਂ ਦੀ ਗੁਣਵੱਤਾ ਵਿੱਚ ਵੀ ਸੁਧਾਰ ਹੋਵੇਗਾ।”

ਐਫ ਓ ਐਮ ਦੀ ਵਰਤੋਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦੇ ਹੋਏ, ਡਾ: ਨੇਹਾ ਸ਼ਰਮਾ, ਪ੍ਰਿੰਸੀਪਲ ਸਾਇੰਟਿਸਟ, ਐਸਏਵੀਪੀਐਲ ਨੇ ਦੱਸਿਆ ਕਿ, “ਐਫ ਓ ਐਮ ਵਿੱਚ ਡੈਲਫਟੀਆ ਐਸਪੀ ਦੀ ਵੀ ਕਾਫੀ ਮਾਤਰਾ ਹੁੰਦੀ ਹੈ, ਜਿਸ ਵਿੱਚ ਨਾਈਟ੍ਰੋਜਨ ਫਿਕਸੇਸ਼ਨ ਦੀ ਸਮਰੱਥਾ ਹੁੰਦੀ ਹੈ। ਇਸ ਦੇ ਨਾਲ ਹੀ ਇਸ ਵਿੱਚ ਫਾਈਟੋਹਾਰਮੋਨਸ ਵੀ ਹੁੰਦੇ ਹਨ, ਜੋ ਯੂਰੀਆ ਦੀ ਵਰਤੋਂ ਦੀ ਲੋੜ ਨੂੰ ਘਟਾਉਂਦੇ ਹਨ। ਡੈਲਫਟੀਆ ਐਸਪੀ ਬਹੁਤ ਸਾਰੇ ਜੈਵਿਕ ਪ੍ਰਦੂਸ਼ਕਾਂ ਨੂੰ ਨਸ਼ਟ ਕਰਨ ਦੇ ਸਮਰੱਥ ਹੈ।”

ਉਨ੍ਹਾਂ ਨੇ ਅੱਗੇ ਕਿਹਾ ਕਿ “ਪਰਾਲੀ ਜਲਾਉਣ ਦੇ ਕਾਰਨ ਮਿੱਟੀ ਵਿੱਚ ‘ਸਾਲਯੂਐਬਲ ਯਾਨਿ ਘੁਲਣਸ਼ੀਲ ਸਿਲਿਕਾ’ ਦੀ ਕਮੀ ਦੇ ਕਾਰਨ ਮਨੁੱਖਾਂ ਵਿੱਚ ਸਿਲਿਕਾ ਦੀ ਘਾਟ ਪੈਦਾ ਹੋ ਜਾਂਦੀ ਹੈ ਕਿਉਂਕਿ ਉਹ ਸਿਲਿਕਾ ਦੀ ਘਾਟ ਵਾਲੀ ਮਿੱਟੀ ਵਿੱਚ ਉਗਾਈਆਂ ਫਸਲਾਂ ਦਾ ਸੇਵਨ ਕਰਦੇ ਹਨ। ਇਸ ਨਾਲ ਵਾਇਰਸ ਅਤੇ ਪੈਥੋਜਿਨਸ ਯਾਨਿ ਜਰਾਸੀਮ ਕੀਟਾਣੂਆਂ ਦੇ ਵਿਰੁੱਧ ਉਨ੍ਹਾਂ ਦੀ ਇਮਿਊਨ ਸਮਰੱਥਾ ਘੱਟ ਹੋ ਜਾਂਦੀ ਹੈ। ਐਫ ਓ ਐਮ ਦੀ ਵਰਤੋਂ ‘ਤੇ ਅਧਾਰਤ ਖੇਤੀਬਾੜੀ ਨਾਲ ਸਿਲਿਕਾ ਵਾਲੇ ਖੇਤੀ ਉਤਪਾਦ ਪ੍ਰਾਪਤ ਕੀਤੇ ਜਾਂਦੇ ਹਨ, ਜੋ ਬਦਲੇ ਵਿੱਚ ਮਨੁੱਖਾਂ ਨੂੰ ਸਿਹਤਮੰਦ ਬਣਾਉਂਦਾ ਹੈ।”

ਇਸ ਮੌਕੇ ‘ਤੇ ਜੈਵਿਕ ਖੇਤੀ ਮਾਹਿਰ ਕੋਮਲ ਜੈਸਵਾਲ, ਜੋ ‘ਗਰੀਨ ਅਫੇਅਰ’ ਦੀ ਸੰਸਥਾਪਕ ਹੈ, ਨੇ ਕਿਹਾ ਕਿ, “ਅਸੀਂ ਘਰੇਲੂ ਔਰਤਾਂ ਨੂੰ ਟਿਕਾਊ ਰਸੋਈ ਬਾਗਬਾਨੀ (ਸਸਟੇਨੇਬਲ ਕਿਚਨ ਗਾਰਡਨਿੰਗ) ਤਕਨੀਕਾਂ ਬਾਰੇ ਸਿਖਲਾਈ ਦੇ ਰਹੇ ਹਾਂ। ਐਫ ਓ ਐਮ ਦੀ ਵਰਤੋਂ ਸਿਰਫ਼ ਕਿਸਾਨ ਹੀ ਨਹੀਂ ਸਗੋਂ ਚੰਡੀਗੜ੍ਹ ਵਰਗੇ ਸ਼ਹਿਰਾਂ ਵਿੱਚ ਸ਼ਹਿਰੀ ਪਰਿਵਾਰਾਂ ਦੁਆਰਾ ਵੀ ਕੀਤੀ ਜਾ ਸਕਦੀ ਹੈ। “ਐਫਓਐਮ ਗੈਰ-ਪ੍ਰੋਸੈਸਡ ਖਾਦ ਦੀ ਤੁਲਨਾ ਵਿੱਚ ਵਧੀਆ ਗੁਣਵੱਤਾ ਵਾਲੀ ਖਾਦ ਹੈ ਕਿਉਂਕਿ ਇਹ ਸਵੱਛ (ਹਾਈਜੈਨਿਕ) ਹੈ ਅਤੇ ਇਸ ਵਿੱਚ ਪੌਦਿਆਂ ਨੂੰ ਸਹਾਰਾ ਦੇਣ ਲਈ ਮਿੱਟੀ ਦੇ ਅਨੁਕੂਲ ਮਾਈਕਰੋਬੀ ਭਾਵ ਸੂਖਮ ਜੀਵ ਹੈ।”

ਨਾਗਪਾਲ ਨੇ ਕਿਹਾ ਕਿ “ਝੋਨੇ ਦੀ ਪਰਾਲੀ ਤੋਂ ਐਫਓਐਮ ਨੂੰ ਉਤਸ਼ਾਹਿਤ ਕਰਨ ਨਾਲ, ਐਮਓਯੂ ਰਾਹੀਂ ਭਾਗੀਦਾਰੀ ਕਰਕੇ ਬਾਇਓਮਾਸ ਵੇਸਟ ਦੀ ਵਰਤੋਂ ਕਰਕੇ ਵੀ ਉੱਚ ਗੁਣਵੱਤਾ ਵਾਲੀ ਖਾਦ ਦੇ ਨਾਲ-ਨਾਲ ਕੰਪਰੈੱਸਡ ਬਾਇਓਗੈਸ (ਸੀਬੀਜੀ) ਵੀ ਪੈਦਾ ਕਰੇਗਾ, ਜਿਸ ਨਾਲ ਮੀਥੇਨ ਅਤੇ ਸੀ ਓ 2 ਦੇ ਨਿਕਾਸ ਵਿੱਚ ਕਮੀ ਸਮੇਤ ਕਈ ਸਮੱਸਿਆਵਾਂ ਦਾ ਹੱਲ ਹੋਵੇਗਾ, ਜਿਸ ਦਾ ਉਦੇਸ਼ ਕਿਸਾਨਾਂ ਵੱਲੋਂ ਪਰਾਲੀ ਸਾੜਨ ਨੂੰ ਖਤਮ ਕਰਨਾ ਹੈ।”

ਨਾਗਪਾਲ ਨੇ ਕਿਹਾ ਕਿ “ਐਫਓਐਮ ਮਿੱਟੀ ਵਿੱਚ ਜੈਵਿਕ ਕਾਰਬਨ ਵਧਾਉਣ ਵਿੱਚ ਮਦਦ ਕਰਦਾ ਹੈ। “ਮਿੱਟੀ ਦੇ ਜੈਵਿਕ ਕਾਰਬਨ ਵਿੱਚ ਹਰ 1% ਵਾਧੇ ਨਾਲ, ਪ੍ਰਤੀ ਏਕੜ 100,000 ਟਨ ਸੀ ਓ 2 ਦੇ ਨਿਕਾਸ ਨੂੰ ਘਟਾਇਆ ਜਾ ਸਕਦਾ ਹੈ।”

ਅਜੈ ਮਲਿਕ ਨੇ ਕਿਹਾ, “ਭਾਰਤ ਸਰਕਾਰ (ਜੀ ਓ ਆਈ) ਬਾਇਓਮਾਸ ਵੇਸਟ ਯਾਨਿ ਕਚਰੇ ਦਾ ਵਿਗਿਆਨਕ ਢੰਗ ਨਾਲ ਪ੍ਰਬੰਧਨ ਕਰਨ, ਗਰੀਨ ਫਿਊਲ ਦਾ ਉਤਪਾਦਨ ਕਰਨ ਅਤੇ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੀ ਬੀ ਜੀ ਪ੍ਰੋਜੈਕਟਾਂ ਨੂੰ ਵਧੇਰੇ ਸਰਗਰਮੀ ਨਾਲ ਸਮਰਥਨ ਕਰ ਰਹੀ ਹੈ। ਇਹ ਐਮ ਓ ਯੂ ਕਲਾਇਮੈਂਟ ਚੇਂਜ ਯਾਨਿ ਜਲਵਾਯੂ ਤਬਦੀਲੀ ਨੂੰ ਖਤਮ ਕਰਨ ਅਤੇ ਊਰਜਾ ਸੁਰੱਖਿਆ ਦੇ ਰਾਸ਼ਟਰੀ ਟੀਚਿਆਂ ਦੇ ਅਨੁਸਾਰ ਹੈ।”

ਅੰਤ ਵਿੱਚ ਨਾਗਪਾਲ ਨੇ ਕਿਹਾ, “ਮੈਂ ਉੱਤਰੀ ਭਾਰਤੀ ਸ਼ਹਿਰਾਂ, ਖਾਸ ਕਰਕੇ ਚੰਡੀਗੜ੍ਹ ਰਾਜਧਾਨੀ ਖੇਤਰ ਦੇ ਨਿਵਾਸੀਆਂ ਨੂੰ ਬਾਗਬਾਨੀ ਦੇ ਲਈ ਐਫਓਐਮ ਨੂੰ ਅਪਣਾਉਣ ਦਾ ਸੱਦਾ ਦਿੰਦਾ ਹਾਂ, ਮੈਨੂੰ ਲੱਗਦਾ ਹੈ ਕਿ ਜਦੋਂ ਕਿਸਾਨਾਂ ਨੂੰ ਐਫਓਐਮ ਦੀ ਵਰਤੋਂ ਨਾਲ ਉਗਾਈ ਜਾਣ ਵਾਲੀ ਉਪਜ ਦੇ ਲਾਭਾਂ ਦਾ ਅਹਿਸਾਸ ਹੋਵੇਗਾ, ਤਾਂ ਉਹ ਇਸਨੂੰ ਵੱਡੇ ਪੱਧਰ ’ਤੇ ਅਪਣਾਉਣਗੇ। ਆਮ ਲੋਕਾਂ ਨੂੰ ਵੀ ਐਫ ਓ ਐਮ ਦੀ ਵਰਤੋਂ ਕਰਕੇ ਕਿਸਾਨਾਂ ਦੁਆਰਾ ਉਗਾਈ ਜਾਣ ਵਾਲੀ ਖੇਤੀ ਉਪਜ ਨੂੰ ਵੀ ਖਰੀਦਣਾ ਚਾਹੀਦਾ ਹੈ। ਇਸ ਨਾਲ ਇੱਕ ਸਰਕੂਲਰ ਆਰਥਿਕਤਾ ਬਣੇਗੀ ਅਤੇ ਇਸ ਪ੍ਰੋਜੈਕਟ ਦੇ ਅੰਤਮ ਪੜਾਅ ਵਿੱਚ ਅਸੀਂ ਕਿਸਾਨਾਂ ਨੂੰ ਸਿਧੇ ਖਪਤਕਾਰਾਂ ਨਾਲ ਜੋੜਾਂਗੇ।”