ਖੇਡ ਵਿਭਾਗ, ਚੰਡੀਗੜ੍ਹ ਪ੍ਰਸ਼ਾਸਨ ਨੇ ਸਿਟੀ ਬਿਊਟੀਫੁੱਲ ਵਿੱਚ ਪਹਿਲੀ ਚੰਡੀਗੜ੍ਹ ਇੰਟਰਨੈਸ਼ਨਲ ਮੈਰਾਥਨ 2026 ਦਾ ਸਫ਼ਲ ਆਯੋਜਨ ਕੀਤਾ। ਇਸ ਇਤਿਹਾਸਿਕ ਆਯੋਜਨ ਵਿੱਚ ਭਾਰਤ ਅਤੇ ਵਿਦੇਸ਼ਾਂ ਤੋਂ ਲਗਭਗ 3,500 ਦੌੜਾਕਾਂ ਨੇ ਹਿੱਸਾ ਲਿਆ, ਜੋ ਚੰਡੀਗੜ੍ਹ ਦੇ ਖੇਡ ਕੈਲੰਡਰ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਇਆ।
ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ, ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਆਪਣੀ ਧਰਮ-ਪਤਨੀ ਸ਼੍ਰੀਮਤੀ ਅਨੀਤਾ ਕਟਾਰੀਆ ਦੇ ਨਾਲ, ਅੱਜ ਸੈਕਟਰ-1 ਦੇ ਚੰਡੀਗੜ੍ਹ ਕਲੱਬ ਵਿਖੇ ਪਹਿਲੀ ਚੰਡੀਗੜ੍ਹ ਮੈਰਾਥਨ 2026 ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ 5 ਕਿਲੋਮੀਟਰ ਸ਼੍ਰੇਣੀ ਵਿੱਚ ਹਿੱਸਾ ਲਿਆ।
ਮੈਰਾਥਨ ਵਿੱਚ ਚਾਰ ਮੁਕਾਬਲੇ ਵਾਲੀਆਂ ਸ਼੍ਰੇਣੀਆਂ ਸਨ: 42 ਕਿਲੋਮੀਟਰ (ਫੁੱਲ ਮੈਰਾਥਨ), 21 ਕਿਲੋਮੀਟਰ (ਹਾਫ ਮੈਰਾਥਨ), 10 ਕਿਲੋਮੀਟਰ ਅਤੇ 5 ਕਿਲੋਮੀਟਰ।
ਬਤਾਲੀ (42) ਕਿਲੋਮੀਟਰ ਵਿੱਚ
323, ਇੱਕੀ (21) ਕਿਲੋਮੀਟਰ ਵਿੱਚ 740, ਦਸ (10) ਕਿਲੋਮੀਟਰ ਵਿੱਚ 1270 ਅਤੇ ਪੰਜ (5) ਕਿਲੋਮੀਟਰ ਸ਼੍ਰੇਣੀ ਵਿੱਚ 1168 ਪ੍ਰਤੀਭਾਗੀਆਂ ਨੇ ਹਿੱਸਾ ਲਿਆ। ਇਸ ਈਵੈਂਟ ਵਿੱਚ ਅੱਠ ਦੇਸ਼ਾਂ ਦੇ 38 ਇੰਟਰਨੈਸ਼ਨਲ ਪਾਰਟਿਸਿਪੈਂਟਸ ਅਤੇ 21 ਸਪੈਸ਼ਲੀ-ਏਬਲਡ ਪਾਰਟਿਸਿਪੈਂਟਸ (ਦਿੱਵਯਾਂਗ ਪ੍ਰਤੀਭਾਗੀਆਂ) ਦੀ ਭਾਗੀਦਾਰੀ ਨੇ ਇਸ ਨੂੰ ਸਮਾਵੇਸ਼ੀ ਅਤੇ ਆਲਮੀ ਖੇਡ ਸਮਾਗਮ ਦਾ ਸਰੂਪ ਪ੍ਰਦਾਨ ਕੀਤਾ।
ਪ੍ਰਸ਼ਾਸਕ ਨੇ ਬਾਅਦ ਵਿੱਚ ਪੁਰਸਕਾਰ ਵੰਡ ਸਮਾਰੋਹ ਦੀ ਸ਼ੋਭਾ ਵਧਾਈ ਅਤੇ ਇਸ ਸਫ਼ਲ ਆਯੋਜਨ ਲਈ ਖੇਡ ਵਿਭਾਗ ਅਤੇ ਸਬੰਧਿਤ ਹਿਤਧਾਰਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਨਾਗਰਿਕਾਂ ਦੇ ਦਰਮਿਆਨ ਤੰਦਰੁਸਤੀ, ਅਨੁਸ਼ਾਸਨ, ਏਕਤਾ ਅਤੇ ਇੱਕ ਤੰਦਰੁਸਤ ਜੀਵਨਸ਼ੈਲੀ ਨੂੰ ਹੁਲਾਰਾ ਦੇਣ ਦੀ ਜ਼ਰੂਰਤ ‘ਤੇ ਬਲ ਦਿੱਤਾ।
ਪੁਰਸਕਾਰ ਰਾਸ਼ੀ ਸੰਰਚਨਾ
ਫੁੱਲ ਮੈਰਾਥਨ (42 ਕਿਲੋਮੀਟਰ) – ਓਵਰਆਲ (ਪੁਰਸ਼ ਅਤੇ ਮਹਿਲਾ)
ਪਹਿਲਾ – ₹7,00,000
ਦੂਜਾ – ₹5,00,000
ਤੀਜਾ – ₹3,00,000
ਹਾਫ ਮੈਰਾਥਨ (21 ਕਿਲੋਮੀਟਰ) – ਓਵਰਆਲ (ਪੁਰਸ਼ ਅਤੇ ਮਹਿਲਾ)
ਪਹਿਲਾ – ₹4,00,000
ਦੂਜਾ – ₹3,00,000
ਤੀਜਾ – ₹1,50,000
10 ਕਿਲੋਮੀਟਰ ਦੌੜ – ਓਵਰਆਲ (ਪੁਰਸ਼ ਅਤੇ ਮਹਿਲਾ)
ਪਹਿਲਾ – ₹2,00,000
ਦੂਜਾ – ₹1,50,000
ਤੀਜਾ – ₹1,00,000
ਆਰਜ਼ੀ ਨਤੀਜੇ
(ਸਪੋਰਟਸ ਟਾਇਮਿੰਗ ਸੌਲਿਊਸ਼ਨਸ ਦੁਆਰਾ ਐਲਾਨੇ ਗਏ)
ਫੁੱਲ ਮੈਰਾਥਨ (42 ਕਿਲੋਮੀਟਰ) – ਮਹਿਲਾ ਵਰਗ:
ਪਹਿਲਾ – ਮੇਸਕੇਰੇਮ ਟੇਸਫਾਏ ਫਿਕਾਡੂ (02:31:14) ਇਥੋਪੀਆ ਤੋਂ
ਦੂਜਾ – ਰੂਥ ਚੇਲਾਂਗਤ ਵਾਕਾਬੂ (02:31:15) ਕੀਨੀਆ ਤੋਂ
ਤੀਜਾ – ਕੀਨੀਆ ਤੋਂ ਰੀਟਾ ਜੇਲਾਗਾਟ (02:33:57)
ਫੁੱਲ ਮੈਰਾਥਨ (42 ਕਿਲੋਮੀਟਰ) – ਪੁਰਸ਼:
ਪਹਿਲਾ – ਇਥੋਪੀਆ ਤੋਂ ਓਲਬਾਨਾ ਨੇਗਾਸਾ ਯਾਡਾਟੇ (02:17:41)
ਦੂਜਾ – ਕੀਨੀਆ ਤੋਂ ਐਗਰੇ ਕਿਪਰੋਟਿਚ ਰੋਨੋ (02:17:41)
ਤੀਜਾ – ਈਥੋਪੀਆ ਤੋਂ ਸਿਲਾਸ ਚੇਬੀ (02:17:42)
ਹਾਫ ਮੈਰਾਥਨ (21 ਕਿਲੋਮੀਟਰ) – ਮਹਿਲਾ ਵਰਗ:
ਪਹਿਲਾ – ਈਥੋਪੀਆ ਤੋਂ ਤਸੇਹਾਯ ਡੇਸਾਲੇਗਨ (01:14:38)
ਦੂਜਾ – ਕੀਨੀਆ ਤੋਂ ਇਵੀਨ ਚੇਪਕੇਮੋਈ (01:15:29)
ਤੀਜਾ – ਭਾਰਤ ਤੋਂ ਮੁੰਨੀ ਦੇਵੀ (01:15:42)
ਹਾਫ ਮੈਰਾਥਨ (21 ਕਿਲੋਮੀਟਰ) – ਪੁਰਸ਼:
ਪਹਿਲਾ – ਹਰਮਨਜੋਤ ਸਿੰਘ (01:02:04) ਭਾਰਤ ਤੋਂ
ਦੂਜਾ – ਪੰਚਾਨਨ ਬੇਰਾ (01:02:09) ਕੀਨੀਆ ਤੋਂ
ਤੀਜਾ – ਕੇਂਬੋਈ ਕੇਵਿਨ ਕਿਪ੍ਰੋਨੋ (01:02:14) ਕੀਨੀਆ ਤੋਂ
10 ਕਿਲੋਮੀਟਰ ਦੌੜ – ਮਹਿਲਾ ਵਰਗ:
ਪਹਿਲਾ – ਸੋਨੀਆ (00:34:35) ਭਾਰਤ ਤੋਂ
ਦੂਜਾ – ਸੇਨਾਇਤ ਆਇਲੇ (00:34:38) ਕੀਨੀਆ ਤੋਂ
ਤੀਜਾ – ਅੰਜਲੀ (00:38:46) ਭਾਰਤ ਤੋਂ
10 ਕਿਲੋਮੀਟਰ ਦੌੜ – ਪੁਰਸ਼:
ਪਹਿਲਾ – ਸਾਹਿਲ ਕਪੂਰ ਭਾਰਤ ਤੋਂ
ਦੂਜਾ – ਗੌਰਵ ਕਸਾਨਾ ਭਾਰਤ ਤੋਂ
ਤੀਜਾ – ਸਾਵਨ ਭਾਰਤ ਤੋਂ
ਇਸ ਅਵਸਰ ‘ਤੇ ਰਾਜ ਸਭਾ ਦੇ ਮੈਂਬਰ ਸ਼੍ਰੀ ਸਤਨਾਮ ਸਿੰਘ ਸੰਧੂ; ਪ੍ਰਸ਼ਾਸਕ ਦੀ ਖੇਡ ਸਲਾਹਕਾਰ ਪਰਿਸ਼ਦ ਦੇ ਮੈਂਬਰ ਸ਼੍ਰੀ ਸੰਜੈ ਟੰਡਨ; ਗ੍ਰਹਿ ਸਕੱਤਰ ਸ਼੍ਰੀ ਮਨਦੀਪ ਸਿੰਘ ਬਰਾੜ; ਪੁਲਿਸ ਡਾਇਰੈਕਟਰ ਜਨਰਲ, ਚੰਡੀਗੜ੍ਹ, ਡਾ. ਸਾਗਰ ਪ੍ਰੀਤ ਹੁੱਡਾ; ਖੇਡ ਸਕੱਤਰ ਸੁਸ਼੍ਰੀ ਪ੍ਰੇਰਣਾ ਪੁਰੀ; ਡਿਪਟੀ ਕਮਿਸ਼ਨਰ ਸ਼੍ਰੀ ਨਿਸ਼ਾਂਤ ਕੁਮਾਰ ਯਾਦਵ, ਡਾਇਰੈਕਟਰ ਸਪੋਰਟਸ ਸ਼੍ਰੀ ਸੌਰਭ ਕੁਮਾਰ ਅਰੋੜਾ; ਚੀਫ਼ ਇੰਜੀਨੀਅਰ ਸ਼੍ਰੀ ਸੀ.ਬੀ. ਓਝਾ; ਓਲੰਪੀਅਨ ਗੁਰਜੰਟ ਸਿੰਘ (ਪੀਸੀਐੱਸ); ਅਤੇ ਹੋਰ ਸੀਨੀਅਰ ਅਧਿਕਾਰੀ ਅਤੇ ਪਤਵੰਤੇ ਵੀ ਉਪਸਥਿਤ ਰਹੇ।