ਪਰ ਪੰਜਾਬੀ ਹੁਣ ਇਸ ਦੀਆਂ ਕੋਝੀਆਂ ਚਾਲਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਉਨ੍ਹਾਂ ਨੂੰ ਪਤਾ ਹੈ ਕਿ ਇਹ ਵੀ ਚੋਣਾਂ ਦੇ ਸਾਲ ਵਿੱਚ ਕੀਤਾ ਇੱਕ ਹੋਰ ਝੂਠਾ ਵਾਅਦਾ ਹੀ ਹੈ, ਜਿਸਨੇ ਕਦੇ ਪੂਰਾ ਨਹੀਂ ਹੋਣਾ — ਜਿਵੇਂ 48 ਮਹੀਨਿਆਂ ਤੋਂ ਬਾਅਦ ਵੀ ਹਰ ਔਰਤ ਦੇ ਖਾਤੇ ਵਿੱਚ 1,000 ਰੁਪਏ ਦਾ ਆਉਣਾ ਹਾਲੇ ਵੀ ਇੱਕ ਸੁਪਨਾ ਹੀ ਹੈ‼️
ਜੇਕਰ ਵਾਕਿਆ ਹੀ ਗਰੀਬਾਂ ਦੇ ਮਸੀਹਾ ਸ. ਪ੍ਰਕਾਸ਼ ਸਿੰਘ ਜੀ ਬਾਦਲ ਸਾਬ੍ਹ ਦੀ ਇਹ ਨਕਲ ਕਰਨਾ ਚਾਹੁੰਦਾ ਹੈ ਤਾਂ ਪੰਜਾਬੀਆਂ ਨੂੰ ਜਵਾਬ ਦੇਵੇ ਕਿ ਬਾਦਲ ਸਾਬ੍ਹ ਵੱਲੋਂ ਹਰ ਇੱਕ ਗਰੀਬ/ਲੋੜਵੰਦ ਨੂੰ ਆਟਾ-ਦਾਲ ਸਮੇਤ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਸਹੂਲਤਾਂ ਅੱਜ ਕਿਉਂ ਬੰਦ ਪਈਆਂ ਹਨ❓
1️⃣ ਧੀਆਂ ਨੂੰ ਵਿਆਹ ਮੌਕੇ ਸ਼ਗਨ ਕਿਉਂ ਨਹੀਂ ਦਿੱਤਾ ਜਾ ਰਿਹਾ?
2️⃣ ਵਿਧਵਾ, ਬਜ਼ੁਰਗ ਅਤੇ ਅੰਗਹੀਣਾਂ ਦੀਆਂ ਪੈਨਸ਼ਨਾਂ ਕਿਉਂ ਨਹੀਂ ਵੰਡੀਆਂ ਜਾ ਰਹੀਆਂ?
3️⃣ਦਲਿਤ ਵਿਦਿਆਰਥੀਆਂ ਦਾ ਵਜ਼ੀਫਾ ਕਿਉਂ ਨਹੀਂ ਆ ਰਿਹਾ?
4️⃣ਸਕੂਲ ਜਾਂਦੀਆਂ ਬੱਚੀਆਂ ਨੂੰ ਸਾਈਕਲ ਕਿਉਂ ਨਹੀਂ ਵੰਡੇ ਜਾ ਰਹੇ?
5️⃣ਵਿਦਿਆਰਥੀ ਨੂੰ ਵਰਦੀਆਂ ਕਿਉਂ ਨਹੀਂ ਮਿਲ ਰਹੀਆਂ?
6️⃣ਨੌਜਵਾਨਾਂ ਨੂੰ ਖੇਡਾਂ ਦਾ ਸਾਮਾਨ ਅਤੇ ਜਿਮ ਕਿਉਂ ਨਹੀਂ ਦਿੱਤੇ ਜਾ ਰਹੇ?
7️⃣ਸੇਵਾ ਕੇਂਦਰ ਅਤੇ ਸੁਵਿਧਾ ਕੇਂਦਰ ਜਿਹੀਆਂ ਸਹੂਲਤਾਂ ਕਿਉਂ ਬੰਦ ਪਈਆਂ ਹਨ?
8️⃣ਮੁਫ਼ਤ ਦਵਾਈਆਂ ਦੀਆਂ ਦੁਕਾਨਾਂ ਕਿਉਂ ਬੰਦ ਹਨ?
9️⃣ਪੀਣ ਵਾਲੇ ਸਾਫ਼ ਪਾਣੀ ਦੇ RO ਪਲਾਂਟ ਕਿਉਂ ਬੰਦ ਪਏ ਹਨ?
🔟ਕਿਸਾਨਾਂ ਅਤੇ ਮਜ਼ਦੂਰਾਂ ਨੂੰ ਖਰਾਬੇ ਦਾ ਮੁਆਵਜ਼ਾ ਕਿਉਂ ਨਹੀਂ ਦਿੱਤਾ ਜਾ ਰਿਹਾ?