ਸ਼. ਬਨਵਾਰੀਲਾਲ ਪੁਰੋਹਿਤ, ਰਾਜਪਾਲ ਪੰਜਾਬ ਅਤੇ ਪ੍ਰਸ਼ਾਸਕ ਯੂਟੀ ਚੰਡੀਗੜ੍ਹ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ।
ਇਸ ਸਮਾਗਮ ਵਿੱਚ ਚੰਡੀਗੜ੍ਹ ਸੰਗੀਤ ਨਾਟਕ ਅਕੈਡਮੀ ਦੇ ਕਲਾਕਾਰਾਂ ਦੇ ਨਾਲ ਤੇਲੰਗਾਨਾ ਦੇ ਵੰਨ-ਸੁਵੰਨੇ ਸੱਭਿਆਚਾਰਕ ਤਾਣੇ-ਬਾਣੇ ਨੂੰ ਪ੍ਰਦਰਸ਼ਿਤ ਕੀਤਾ ਗਿਆ, ਜਿਨ੍ਹਾਂ ਨੇ ਸੱਭਿਆਚਾਰਕ ਨਾਚ ਪੇਸ਼ ਕੀਤੇ ਜਿਨ੍ਹਾਂ ਵਿੱਚ ਧੀਮਸਾ, ਲੰਬੜੀ, ਬਥੂਕੰਮਾ ਅਤੇ ਡੱਪੂ ਡਾਂਸ ਸ਼ਾਮਲ ਸਨ।
ਆਪਣੇ ਭਾਸ਼ਣ ਵਿੱਚ, ਪ੍ਰਸ਼ਾਸਕ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਅੱਜ ਤੇਲਨਾਗਾਨਾ ਦੇ ਰਾਜ ਸਥਾਪਨਾ ਦਿਵਸ ਦੇ ਮੌਕੇ ‘ਤੇ ਇੰਨਾ ਸੁੰਦਰ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਇਹ ਰਾਜ ਭਵਨ ਵਿੱਚ ਬਹੁਤ ਧੂਮ-ਧਾਮ ਨਾਲ ਮਨਾਇਆ ਗਿਆ। ਸ਼. ਪੁਰੋਹਿਤ ਨੇ ਕਿਹਾ ਕਿ ਚੰਡੀਗੜ੍ਹ ਮਿੰਨੀ ਇੰਡੀਆ ਦਾ ਪ੍ਰਤੀਕ ਹੈ ਕਿਉਂਕਿ ਇੱਥੇ ਸਾਰੇ ਰਾਜਾਂ ਦੇ ਲੋਕ ਰਹਿੰਦੇ ਹਨ ਅਤੇ ਇਸ ਲਈ ਚੰਡੀਗੜ੍ਹ ਭਾਰਤ ਦੇ ਵੱਖ-ਵੱਖ ਸੱਭਿਆਚਾਰਾਂ ਦੇ ਸੁਮੇਲ ਨੂੰ ਦਰਸਾਉਂਦਾ ਹੈ।
ਪ੍ਰਸ਼ਾਸਕ ਨੇ ਕਿਹਾ ਕਿ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਅਸੀਂ ਇੱਕ ਹਾਂ। ਉਨ੍ਹਾਂ ਕਿਹਾ ਕਿ ਰਾਜ ਸਥਾਪਨਾ ਦਿਵਸ ’ਤੇ ਅਜਿਹੇ ਸੱਭਿਆਚਾਰਕ ਪ੍ਰੋਗਰਾਮ ਹਰ ਥਾਂ ’ਤੇ ਕਰਵਾਏ ਜਾਣੇ ਚਾਹੀਦੇ ਹਨ। ਸ਼. ਪੁਰੋਹਿਤ ਨੇ ਦੁਹਰਾਇਆ ਕਿ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਰਾਜਾਂ ਦੇ ਲੋਕਾਂ ਵਿੱਚ ਆਪਸੀ ਜਾਣ-ਪਛਾਣ, ਏਕਤਾ ਦੀ ਭਾਵਨਾ, ਵਿਭਿੰਨ ਪਰੰਪਰਾਵਾਂ, ਕਲਾ, ਸੱਭਿਆਚਾਰ ਦੇ ਪਹਿਰਾਵੇ ਅਤੇ ਭੋਜਨ ਦੇ ਆਦਾਨ-ਪ੍ਰਦਾਨ ਬਾਰੇ ਹੈ। ਉਨ੍ਹਾਂ ਕਿਹਾ ਕਿ ਹਰ ਰਾਜ ਦੀ ਵਿਲੱਖਣ ਪਛਾਣ ਹੁੰਦੀ ਹੈ ਅਤੇ ਰਾਜਾਂ ਦੀ ਅਨੇਕਤਾ ਵਿੱਚ ਏਕਤਾ ਹੀ ਭਾਰਤ ਦੀ ਤਾਕਤ ਹੈ। ਇਸ ਵਿਭਿੰਨਤਾ ਦੇ ਬਾਵਜੂਦ, ਅਸੀਂ ਸਾਰੇ ਇੱਕ ਹਾਂ ਜੋ ਭਾਰਤ ਦੀ ਵਿਸ਼ੇਸ਼ਤਾ ਹੈ। ਇਸ ਨੋਟ ‘ਤੇ, ਰਾਜਪਾਲ ਨੇ ਰਾਜਸਥਾਨ ਦੇ ਝੂਮਰ, ਦੱਖਣੀ ਭਾਰਤ ਦੇ ਭਰਤਨਾਟਿਅਮ ਨੂੰ ਯਾਦ ਕੀਤਾ ਜੋ ਪਹਿਲਾਂ ਰਾਜ ਭਵਨ ਵਿੱਚ ਪਹਿਲਾਂ ਵੀ ਪੇਸ਼ ਕੀਤੇ ਗਏ ਸਨ ਅਤੇ ਇਹ ਸਾਰੇ ਪ੍ਰਦਰਸ਼ਨ ਇਹ ਸੰਦੇਸ਼ ਦਿੰਦੇ ਹਨ ਕਿ ਭਾਰਤ ਇੱਕ ਹੈ, ਅਨੇਕਤਾ ਵਿੱਚ ਏਕਤਾ ਹੈ ਅਤੇ ਭਾਰਤ ਮੁੜ ਤੋਂ ਵਿਸ਼ਵ ਗੁਰੂ ਬਣੇਗਾ।
ਅੰਤ ਵਿੱਚ ਉਹਨਾਂ ਨੇ ਸੰਗੀਤ ਨਾਟਕ ਅਕਾਦਮੀ ਦੇ ਕਲਾਕਾਰਾਂ ਅਤੇ ਉਹਨਾਂ ਦੇ ਉਸਤਾਦਾਂ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਪੇਸ਼ ਕੀਤਾ ਗਿਆ ਇਹ ਸੱਭਿਆਚਾਰਕ ਪ੍ਰੋਗਰਾਮ ਬਹੁਤ ਹੀ ਮਿਹਨਤ ਦਾ ਨਤੀਜਾ ਹੈ।
ਸਮਾਗਮ ਵਿੱਚ ਹਾਜ਼ਰ ਪਤਵੰਤਿਆਂ ਵਿੱਚ ਸ਼. ਸੱਤਿਆ ਪਾਲ ਜੈਨ, ਭਾਰਤ ਦੇ ਵਧੀਕ ਸਾਲਿਸਟਰ ਜਨਰਲ, ਸ਼. ਰਾਜੀਵ ਵਰਮਾ, ਪ੍ਰਸ਼ਾਸਕ ਯੂਟੀ ਚੰਡੀਗੜ੍ਹ ਦੇ ਸਲਾਹਕਾਰ, ਸ਼. ਅਜੈ ਚਗਤੀ, ਸਿਹਤ ਸਕੱਤਰ, ਯੂਟੀ, ਸ਼. ਰਾਜ ਕੁਮਾਰ ਸਿੰਘ ਆਈ.ਜੀ., ਯੂ.ਟੀ., ਸ਼੍ਰੀਮਤੀ ਅਨਿੰਦਿਤਾ ਮਿੱਤਰਾ, ਐਮਸੀ ਕਮਿਸ਼ਨਰ ਯੂਟੀ, ਸ਼. ਸੀ.ਬੀ.ਓਝਾ, ਚੀਫ ਇੰਜਨੀਅਰ, ਯੂਟੀ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਹੋਰ ਅਧਿਕਾਰੀ।