ਨਵਾਂ ਪੋਸਟਰ ਜਾਰੀ ਹੋਇਆ।

ਬੱਬੂ ਮਾਨ ਦੀ ਆਉਣ ਵਾਲੀ ਫ਼ਿਲਮ ‘ ਸੁੱਚਾ ਸੂਰਮਾ’ ਉਦੋਂ ਤੋਂ ਹੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਦੋਂ ਤੋਂ ਇਸ ਦਾ ਮੋਸ਼ਨ ਪੋਸਟਰ ਜਾਰੀ ਕੀਤਾ ਗਿਆ ਹੈ। ਇਸ ਫ਼ਿਲਮ ਦੇ ਮੋਸ਼ਨ ਪੋਸਟਰ ਨੇ ਸ਼ਾਨਦਾਰ ਬੈਕਗਰਾਉਂਡ ਸਕੋਰ ਦੇ ਨਾਲ ਦੁਨੀਆ ਭਰ ਦੇ ਦਰਸ਼ਕਾਂ ਤੋਂ ਦਿਲਚਸਪ ਪ੍ਰਤੀਕ੍ਰਿਆ ਪ੍ਰਾਪਤ ਕੀਤੀ ਹੈ। ਮੋਸ਼ਨ ਪੋਸਟਰ ਦਾ ਜੋਸ਼ ਅਜੇ ਖ਼ਤਮ ਵੀ ਨਹੀਂ ਸੀ ਹੋਇਆ ਕਿ ਫ਼ਿਲਮ ਦੇ ਨਿਰਮਾਤਾਵਾਂ ਨੇ ਫ਼ਿਲਮ ਦਾ ਇੱਕ ਹੋਰ ਪੋਸਟਰ ਜਾਰੀ ਕਰ ਦਿੱਤਾ ਹੈ। ਨਵੇਂ ਪੋਸਟਰ ਵਿੱਚ ਪੰਜਾਬ ਦੇ ਅਲਫ਼ਾ ਮੌਲ ਵਿਚ ਅਦਾਕਾਰ ਬੱਬੂ ਮਾਨ ਧਮਾਕੇਦਾਰ ਲੁੱਕ ਵਿੱਚ ਨਜ਼ਰ ਆ ਰਹੇ ਹਨ।

ਸਾਗਾ ਸਟੂਡੀਓਜ਼ ਅਤੇ ਸੇਵਨ ਕਲਰਜ਼ ਇਸ ਫ਼ਿਲਮ ਨੂੰ ਇੱਕੱਠੇ ਪੇਸ਼ ਕਰ ਰਹੇ ਹਨ। ਇਸ ਲੋਕ ਕਥਾ ਦਾ ਸਹੀ ਅਨੁਭਵ ਸਿਰਫ਼ ਸਿਨੇਮਾਘਰ ਵਿੱਚ ਹੀ ਕੀਤਾ ਜਾ ਸਕਦਾ ਹੈ। ਫ਼ਿਲਮ ਵਿੱਚ ਮੁੱਖ ਭੂਮਿਕਾ ਪੰਜਾਬ ਦੇ ਲਿਵਿੰਗ ਲੈਜੈਂਡ ਬੱਬੂ ਮਾਨ ਵੱਲੋਂ ਨਿਭਾਈ ਜਾ ਰਹੀ ਹੈ। ਹੋਰ ਪ੍ਰਮੁੱਖ ਭੂਮਿਕਾਵਾਂ ਵਿੱਚ ਸਮੇਕਸ਼ਾ ਔਸਵਾਲ, ਸੁਵਿੰਦਰ ਵਿਸਕੀ, ਸਰਬਜੀਤ ਚੀਮਾ ਅਤੇ ਜਗਜੀਤ ਬਾਜਵਾ ਨਜ਼ਰ ਆਉਣਗੇ।

ਸੁੱਚਾ ਸੂਰਮਾ ਇੱਕ ਪ੍ਰਸਿੱਧ ਪੰਜਾਬੀ ਲੋਕ ਕਥਾ ਹੈ, ਜੋ ਸੌ ਸਾਲ ਤੋਂ ਵੀ ਜ਼ਿਆਦਾ ਪੁਰਾਣੀ ਹੈ। ਸੁੱਚਾ ਸਿੰਘ ਦੇ ਜੀਵਨ ਵਿੱਚ ਇੱਕ ਐਸੀ ਘਟਨਾ ਵਾਪਰਦੀ ਹੈ, ਜੋ ਉਸਨੂੰ ਸੁੱਚਾ ਸਿੰਘ ਤੋਂ ਸੁੱਚਾ ਸੂਰਮਾ ਬਣਾ ਦਿੰਦੀ ਹੈ। ਇਹ ਇੱਕ ਐਸੀ ਫ਼ਿਲਮ ਹੈ, ਜਿਸਨੂੰ ਦੇਖਣਾ ਜ਼ਰੂਰੀ ਹੈ।

ਫ਼ਿਲਮ ਦੇ ਸੰਵਾਦ ਗੁਰਪ੍ਰੀਤ ਰਟੋਲ ਦੁਆਰਾ ਲਿਖੇ ਗਏ ਹਨ ਅਤੇ ਇਸਨੂੰ ਅਮਿਤੋਜ ਮਾਨ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ। ਫ਼ਿਲਮ ਦਾ ਸੰਗੀਤ ਸਾਗਾ ਮਿਊਜ਼ਿਕ ਦੇ ਅਧਿਕਾਰਕ ਹੈਂਡਲਾਂ ਤੇ ਰਿਲੀਜ਼ ਕੀਤਾ ਜਾਵੇਗਾ। ਇਹ ਫ਼ਿਲਮ 20 ਸਤੰਬਰ 2024 ਨੂੰ ਦੁਨੀਆਂ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ।