ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ,ਪੰਜਾਬ ਸਰਕਾਰ ਵੱਲੋ ਮੁੱਖ ਮੰਤਰੀ ਦੀ ਤਸਵੀਰ ਵਾਲੇ ਸਵਾਗਤੀ ਬੋਰਡਾਂ ਵਿੱਚ ਮੁੱਖ ਮਹਿਮਾਨ ਤੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸਾਹ ਦੇ ਨਾਮ ਦਾ ਜਿਕਰ ਨਾ ਕਰਨਾ ਤੇ ਨਾ ਹੀ ਫੋਟੋ ਲਗਾਉਣਾ ਬਹੁਤ ਨਿੰਦਣ ਯੋਗ ਹੈ ,ਮੁੱਖ ਮੰਤਰੀ ਨੇ ਕੇਂਦਰੀ ਗ੍ਰਹਿ ਮੰਤਰੀ ਦਾ ਸਵਾਗਤ ਕਰਨ ਦੀ ਥਾਂ ਅਪਮਾਨ ਕੀਤਾ ਹੈ ਇਸ ਦੀ ਪੰਜਾਬ ਭਾਜਪਾ ਘੋਰ ਨਿੰਦਾ ਕਰਦੀ ਹੈ |

ਇਹਨਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ ਨੇ ਕੀਤਾ |ਉਨ੍ਹਾਂ ਕਿਹਾ ਕਿ ਰਹਿੰਦੀ ਕਸਰ ਨਗਰ ਨਿਗਮ ਨੇ ਭਾਜਪਾ ਵਲੋਂ ਲਗਾਏ ਗਏ ਅਮਿਤ ਸਾਹ ਦੇ ਸਵਾਗਤੀ ਬੋਰਡ ਉਤਾਰ ਕੇ ਕੱਢ ਦਿੱਤੀ |

ਉਹਨਾਂ ਕਿਹਾ ਇਹ ਘਟਨਾਕਰਮ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਤੇ ਉਸਦੀ ਪਾਰਟੀ ਦੀ ਸੌੜੀ ਤੇ ਘਟੀਆ ਸੋਚ ਨੂੰ ਦਰਸਾਉਦਾ ਹੈ |ਚੀਮਾ ਨੇ ਕਿਹਾ ਮੁੱਖ ਮੰਤਰੀ ਤੇ ਉਸਦੀ ਪਾਰਟੀ ਤੇ ਸੱਤਾ ਨਸ਼ਾ ਸਿਰ ਚੜ੍ਹਕੇ ਬੋਲ ਰਿਹਾ ਹੈ |ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਮੁੱਖ ਮਹਿਮਾਨ ਦੀ ਫੋਟੋ ਤੇ ਨਾਮ ਸਵਾਗਤੀ ਬੋਰਡਾਂ ਵਿੱਚ ਨਾ ਹੋਵੇ |ਉਹਨਾਂ ਕਿਹਾ ਕਿ ਭਗਵੰਤ ਸਿੰਘ ਮਾਨ ਤੇ ਉਸਦੀ ਸਰਕਾਰ ਲੋਕਤੰਤਰ ਘਾਣ ਕਰ ਰਹੀ ਹੈ

×