ਚੰਡੀਗੜ੍ਹ -27 ਮਈ 2025:-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 31 ਮਈ 2025 ਤੱਕ ਪੰਜਾਬ ਦੇ ਨਸ਼ਾ ਮੁਕਤ ਹੋਣ ਦੇ ਦਾਅਵੇ ਖਿਲਾਫ਼ ਭਾਜਪਾ ਪੰਜਾਬ ਵੱਲੋਂ ਉਲਟੀ ਗਿਣਤੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਤੇ ਸਾਬਕਾ ਸਾਂਸਦ ਸ਼੍ਰੀ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਭਗਵੰਤ ਮਾਨ ਵੱਲੋਂ ਡੱਕੇ ਦੀ ਚੋਟ ਤੇ 31 ਮਈ ਤੱਕ ਦਾ ਸਮਾਂ ਮੰਗਿਆ ਗਿਆ ਸੀ ਪਰ ਅੱਜ 31 ਮਈ ਆਉਣ ਵਿੱਚ ਸਿਰਫ਼ 4 ਦਿਨ ਬਾਕੀ ਰਹਿ ਗਏ ਹਨ। ਨਸ਼ਾ ਖ਼ਤਮ ਹੋਣ ਦੀ ਥਾਂ ਦੁੱਗਣਾ ਹੋ ਚੁੱਕਿਆ ਹੈ।

ਇਸ ਬਾਰੇ ਪੰਜਾਬ ਸਰਕਾਰ ਨੇ ਨਾਂ ਤਾਂ ਕੋਈ ਰਿਪੋਰਟ ਜਾਰੀ ਕੀਤੀ ਹੈ ਅਤੇ ਨਾ ਹੀ ਜ਼ਮੀਨੀ ਪੱਧਰ ਤੇ ਇਸ ਵਿੱਚ ਕੋਈ ਸੁਧਾਰ ਨਜ਼ਰ ਆਇਆ ਹੈ। ਨਸ਼ਿਆਂ ਦੀ ਸਮੱਸਿਆ ਹੋਰ ਵੱਧ ਗਈ ਹੈ — ਖ਼ਾਸ ਕਰਕੇ ਸਰਹੱਦੀ ਇਲਾਕਿਆਂ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਹੋ ਰਹੀਆਂ ਮੌਤਾਂ, ਨਸ਼ਾ ਤਸਕਰੀ ਅਤੇ ਤਬਾਹ ਹੋ ਰਹੀਆਂ ਪਰਿਵਾਰਾਂ ਦੀ ਗਿਣਤੀ ਹਰ ਰੋਜ਼ ਵੱਧ ਰਹੀ ਹੈ।

ਭਾਜਾਪ ਆਗੂ ਸ਼੍ਰੀ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਭਾਜਪਾ 31 ਮਈ ਤੱਕ ਹਰ ਰੋਜ਼ ਇੱਕ ਸਵਾਲ ਪੁੱਛਾਂਗੇ – ਨਸ਼ਾ ਮੁਕਤ ਪੰਜਾਬ ਮੁਕਤ ਕਦੋਂ ਹੋਵੇਗਾ..?? ਆਖਿਰ ਨਸ਼ੇ ਦਾ ਖਾਤਮਾ ਕਿੱਥੇ ਹੋਇਆ ?” ਭਾਜਪਾ ਦੇ ਸੋਸ਼ਲ ਮੀਡੀਆ ਪਲਾਟਫਾਰਮ ਤੋਂ ਸਰਕਾਰ ਦੀ ਅਸਲੀਅਤ ਬਿਆਨ ਕਰਦੇ ਪੋਸਟਰ ਜਾਰੀ ਕੀਤੇ ਜਾਣਗੇ, ਜਿਸ ਨਾਲ ਨਸ਼ੇ ਨਾਲ ਪੀੜਿਤ ਪਰਿਵਾਰਾਂ ਦੇ ਬਿਆਨ ਦਿਖਾਏ ਜਾਣਗੇ, ਸਰਕਾਰ ਦੀ ਨਾਕਾਮੀ ਨੂੰ ਦਰਸਾਉਂਦੇ ਹਨ।

ਅਵਿਨਾਸ਼ ਰਾਏ ਖੰਨਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁਣੌਤੀ ਦਿੱਤੀ ਹੈ ਕਿ ਉਹ 31 ਮਈ ਨੂੰ ਇੱਕ ਪ੍ਰੈਸ ਕਾਨਫਰੰਸ ਕਰਕੇ ਜਨਤਾ ਅੱਗੇ ਆਪਣੇ ਵਾਅਦੇ ਦੀ ਸਫਲਤਾ ਸਾਬਤ ਕਰਨ ਜਾਂ ਆਪਣੇ ਨਾਕਾਮ ਹੋਣ ਦੀ ਗੱਲ ਮੰਨਦੇ ਹੋਏ ਅਸਤੀਫ਼ਾ ਦੇ ਕੇ ਸਾਈਡ ਹੋਣ ਜਾਣ।

ਜੇ ਸਰਕਾਰ ਸਚਮੁੱਚ ਨਸ਼ਿਆਂ ਵਿਰੁੱਧ ਕੰਮ ਕਰੀ ਹੈ ਤਾਂ ਨਸ਼ਾ ਬਰਾਮਦਗੀ ਦੀ ਵਿਸਥਾਰਤ ਰਿਪੋਰਟ ਜਾਰੀ ਕਰੇ, ਪੁਨਰਵਾਸ ਕੇਂਦਰਾਂ ਦੀ ਕਾਰਗੁਜ਼ਾਰੀ ਬਾਰੇ ਅੰਕੜੇ ਪੇਸ਼ ਕਰੇ
ਵਿਧਾਨਸਭਾ ਅੰਦਰ ਇਸ ਬਾਰੇ ਇੱਕ ਵਾਈਟ ਪੇਪਰ ਜਾਰੀ ਕਰਨਾ ਚਾਹੀਦਾ ਹੈ। ਖੰਨਾ ਨੇ ਕਿਹਾ ਕਿ ਭਾਜਪਾ ਵੱਲੋਂ ਸ਼ੁਰੂ ਕੀਤੀ ਜਾ ਰਹੀ ਹ”ਇਹ ਸਿਰਫ਼ ਚੋਣੀ ਮੁਹਿੰਮ ਨਹੀਂ, ਇਹ ਇਕ ਚੇਤਾਵਨੀ ਹੈ — ਪੰਜਾਬ ਦੇ ਨੌਜਵਾਨ ਨਸ਼ੇ ਨਾਲ ਮਰ ਰਹੇ ਹਨ ਤੇ ਸਰਕਾਰ ਝੂਠੇ ਦਾਅਵੇ ਕਰ ਰਹੀ ਹੈ,” ਭਾਜਪਾ ਨੇ ਕਿਹਾ।

×