ਚੰਡੀਗੜ੍ਹ ਪ੍ਰਸ਼ਾਸਨ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਭਾਰਤ ਦੀ ਆਗਾਮੀ ਜਨਗਣਨਾ 2027 ਦੇ ਤਹਿਤ ਹਾਊਸਲਿਸਟਿੰਗ ਅਤੇ ਸਵੈ-ਗਣਨਾ ਦੀਆਂ ਤਰੀਕਾਂ ਦੇ ਸਬੰਧ ਵਿੱਚ ਅਧਿਸੂਚਨਾ ਜਾਰੀ ਕਰ ਦਿੱਤੀ ਹੈ।
ਰਜਿਸਟਰਾਰ ਜਨਰਲ ਅਤੇ ਜਨਗਣਨਾ ਕਮਿਸ਼ਨਰ, ਭਾਰਤ, ਗ੍ਰਹਿ ਮੰਤਰਾਲੇ ਦੇ ਦਫ਼ਤਰ ਦੁਆਰਾ 7 ਜਨਵਰੀ, 2026 ਨੂੰ ਜਾਰੀ ਨੋਟੀਫਿਕੇਸ਼ਨ ਨੰਬਰ ਐੱਸ.ਓ.99 (ਈ) ਦੇ ਅਨੁਸਾਰ, ਇਸ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਅਸਾਧਾਰਣ ਗਜ਼ਟ ਵਿੱਚ ਦੁਬਾਰਾ ਪ੍ਰਕਾਸ਼ਿਤ ਕੀਤਾ ਗਿਆ ਹੈ।
ਜਨਗਣਨਾ ਐਕਟ, 1948 ਦੇ ਤਹਿਤ ਬਣਾਏ ਗਏ ਜਨਗਣਨਾ ਨਿਯਮਾਂ, 1990 ਦੇ ਨਿਯਮ 8(iii) ਦੇ ਤਹਿਤ ਪ੍ਰਾਪਤ ਸ਼ਕਤੀਆਂ ਦਾ ਪ੍ਰਯੋਗ ਕਰਦੇ ਹੋਏ, ਕੇਂਦਰ ਸ਼ਾਸਿਤ ਪ੍ਰਦੇਸ਼, ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਐਲਾਨ ਕੀਤਾ ਹੈ ਕਿ:-
* ਸਵੈ-ਗਣਨਾ ਦਾ ਕਾਰਜ 16 ਅਪ੍ਰੈਲ, 2026 ਤੋਂ 30 ਅਪ੍ਰੈਲ, 2026 ਤੱਕ ਕੀਤਾ ਜਾਵੇਗਾ।
* ਸੰਪੂਰਨ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ 1 ਮਈ, 2026 ਤੋਂ 30 ਮਈ, 2026 ਤੱਕ ਹਾਊਸਲਿਸਟਿੰਗ ਕਾਰਜ ਕੀਤਾ ਜਾਵੇਗਾ।
ਸਵੈ-ਗਣਨਾ ਦੀ ਪ੍ਰਕਿਰਿਆ, ਘਰ-ਘਰ ਜਾ ਕੇ ਕੀਤੇ ਜਾਣ ਵਾਲੇ ਤੀਹ ਦਿਨਾਂ ਦੇ ਹਾਊਸ ਲਿਸਟਿੰਗ ਕਾਰਜ ਤੋਂ ਪਹਿਲਾਂ ਕੀਤੀ ਜਾਵੇਗੀ।
ਚੰਡੀਗੜ੍ਹ ਦੇ ਸਾਰੇ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਮਹੱਤਵਪੂਰਨ ਰਾਸ਼ਟਰੀ ਕਾਰਜ ਦੇ ਸਫ਼ਲ ਅਤੇ ਸੁਚਾਰੂ ਸੰਚਾਲਨ ਹਿਤ ਜਨਗਣਨਾ ਅਧਿਕਾਰੀਆਂ ਅਤੇ ਗਣਨਾਕਾਰਾਂ ਨੂੰ ਪੂਰਨ ਸਹਿਯੋਗ ਪ੍ਰਦਾਨ ਕਰਨ।