ਚੰਡੀਗੜ੍ਹ, 24 ਫਰਵਰੀ 2026: ਭਾਰਤੀ ਵਿਲੱਖਣ ਪਹਿਚਾਣ ਅਥਾਰਿਟੀ (ਯੂਆਈਡੀਏਆਈ/UIDAI), ਖੇਤਰੀ ਦਫ਼ਤਰ, ਚੰਡੀਗੜ੍ਹ ਨੇ ਹਰਿਆਣਾ ਦੇ ਆਧਾਰ ਅਪ੍ਰੇਟਰਾਂ ਲਈ ਆਧਾਰ ਨਾਮਾਂਕਣ ਅਤੇ ਅਪਡੇਟ ਸਬੰਧੀ ਵਿਸ਼ੇਸ਼ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ। ਇਹ ਟ੍ਰੇਨਿੰਗ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਆਯੋਜਿਤ ਹੋਈ, ਜਿਸ ਵਿੱਚ 80 ਤੋਂ ਅਧਿਕ ਪ੍ਰਤੀਭਾਗੀਆਂ ਨੇ ਹਿੱਸਾ ਲਿਆ। ਪ੍ਰੋਗਰਾਮ ਦਾ ਮੁੱਖ ਉਦੇਸ਼ ਅਪ੍ਰੇਟਰਾਂ ਦੀ ਕਾਰਜ ਦਕਸ਼ਤਾ ਵਧਾਉਣਾ ਅਤੇ ਆਧਾਰ ਨਾਮਾਂਕਣ ਅਤੇ ਅਪਡੇਟ ਪ੍ਰਕਿਰਿਆਵਾਂ ਬਾਰੇ ਉਨ੍ਹਾਂ ਦੀ ਸਮਝ ਨੂੰ ਮਜ਼ਬੂਤ ਕਰਨਾ ਸੀ।
ਇਸ ਪ੍ਰੋਗਰਾਮ ਦਾ ਉਦਘਾਟਨ ਕਰਨਲ ਐੱਚ.ਐੱਸ. ਕਪੂਰ, ਡਾਇਰੈਕਟਰ, ਯੂਆਈਡੀਏਆਈ ਖੇਤਰੀ ਦਫ਼ਤਰ, ਚੰਡੀਗੜ੍ਹ ਦੁਆਰਾ ਕੀਤਾ ਗਿਆ। ਇਸ ਅਵਸਰ ‘ਤੇ ਸ਼੍ਰੀ ਤੇਜਿੰਦਰ ਪਾਲ ਸਿੰਘ, ਡਿਪਟੀ ਡਾਇਰੈਕਟਰ; ਸ਼੍ਰੀ ਗੌਰਵ ਸ਼ਰਮਾ, ਪ੍ਰੋਜੈਕਟ ਮੈਨੇਜਰ; ਸ਼੍ਰੀ ਜਸਪਾਲ ਸਿੰਘ, ਸੈਕਸ਼ਨ ਅਫ਼ਸਰ; ਸੁਸ਼੍ਰੀ ਬਬੀਤਾ ਰਾਣੀ, ਅਸਿਸਟੈਂਟ ਮੈਨੇਜਰ; ਅਤੇ ਸ਼੍ਰੀ ਵਿਵੇਕ, ਅਸਿਸਟੈਂਟ ਮੈਨੇਜਰ ਉਪਸਥਿਤ ਰਹੇ। ਟ੍ਰੇਨਿੰਗ ਦਾ ਸੰਚਾਲਨ ਯੂਆਈਡੀਏਆਈ ਹੈੱਡਕੁਆਰਟਰ ਦੇ ਨਾਮਾਂਕਣ ਅਤੇ ਅਪਡੇਟ ਡਿਵੀਜ਼ਨ ਦੇ ਸਹਿਯੋਗ ਨਾਲ ਸ਼੍ਰੀ ਅਨਿਲ ਸ਼ਰਮਾ ਦੁਆਰਾ ਕੀਤਾ ਗਿਆ।
ਸੈਸ਼ਨ ਦੇ ਦੌਰਾਨ, ਪ੍ਰਤੀਭਾਗੀਆਂ ਨੂੰ ਆਧਾਰ ਪ੍ਰਣਾਲੀ ਦੀਆਂ ਵਿਭਿੰਨ ਵਿਸ਼ੇਸ਼ਤਾਵਾਂ, ਨਵੀਨਤਮ ਸਵੀਕ੍ਰਿਤ ਦਸਤਾਵੇਜ਼ਾਂ ਦੀ ਸੂਚੀ, ਤਰੁਟੀਆਂ ਅਤੇ ਦੰਡ ਨਾਲ ਸਬੰਧਿਤ ਪ੍ਰਾਵਧਾਨਾਂ, ਯੂਡੀਆਈਐੱਸਈ (UDISE) ਪੋਰਟਲ, ਅਤੇ ਜਨਮ ਮਿਤੀ (ਡੀਓਬੀ/DoB) ਅਪਡੇਟਸ ਸਬੰਧੀ ਦਿਸ਼ਾ-ਨਿਰਦੇਸ਼ਾਂ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ। ਪ੍ਰੋਗਰਾਮ ਦਾ ਸਮਾਪਨ ਇੰਟਰਐਕਟਿਵ ਪ੍ਰਸ਼ਨ-ਉੱਤਰ ਸੈਸ਼ਨ ਨਾਲ ਹੋਇਆ, ਜਿਸ ਵਿੱਚ ਪ੍ਰਤੀਭਾਗੀਆਂ ਨੇ ਆਪਣੇ ਸਵਾਲ ਉਠਾਏ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਕਾਰਜ ਸਬੰਧੀ ਚੁਣੌਤੀਆਂ ਬਾਰੇ ਸਪਸ਼ਟ ਮਾਰਗਦਰਸ਼ਨ ਪ੍ਰਦਾਨ ਕੀਤਾ ਗਿਆ।
ਇਹ ਟ੍ਰੇਨਿੰਗ ਪ੍ਰੋਗਰਾਮ ਯੂਆਈਡੀਏਆਈ (UIDAI) ਚੰਡੀਗੜ੍ਹ ਖੇਤਰੀ ਦਫ਼ਤਰ ਦੀ ਖੇਤਰੀ ਕਾਰਜਕਰਤਾਵਾਂ ਦੇ ਸਮਰੱਥਾ ਨਿਰਮਾਣ ਅਤੇ ਆਧਾਰ ਸੇਵਾਵਾਂ ਦੀ ਸਰਲ, ਸਹਿਜ ਅਤੇ ਨਾਗਰਿਕ-ਅਨੁਕੂਲ ਸੇਵਾ ਸਪੁਰਦਗੀ (ਸਰਵਿਸ ਡਿਲਿਵਰੀ) ਸੁਨਿਸ਼ਚਿਤ ਕਰਨ ਦੀ ਨਿਰੰਤਰ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।