ਚੰਡੀਗੜ੍ਹ, 25 ਫਰਵਰੀ, 2026: ਮਾਣਯੋਗ ਪ੍ਰਸ਼ਾਸਕ, ਯੂਟੀ ਚੰਡੀਗੜ੍ਹ, ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਮੁੱਖ ਸਕੱਤਰ, ਗ੍ਰਹਿ ਸਕੱਤਰ-ਅਤੇ-ਚੇਅਰਮੈਨ, ਸੀਪੀਸੀਸੀ, ਮੈਂਬਰ ਸਕੱਤਰ, ਸੀਪੀਸੀਸੀ, ਅਤੇ ਕਮੇਟੀ ਦੇ ਹੋਰ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ (ਸੀਪੀਸੀਸੀ/CPCC) ਦੀ ਪਹਿਲੀ ਤਿਮਾਹੀ ਵਾਤਾਵਰਣ ਮੈਗਜ਼ੀਨ ਜਾਰੀ ਕੀਤੀ।
ਤਿਮਾਹੀ ਮੈਗਜ਼ੀਨ ਨੂੰ ਚੰਡੀਗੜ੍ਹ ਦੀ ਵਾਤਾਵਰਣ ਸਥਿਤੀ ਨੂੰ ਪੇਸ਼ ਕਰਨ ਲਈ ਇੱਕ ਪਾਰਦਰਸ਼ੀ ਅਤੇ ਨਾਗਰਿਕ-ਹਿਤੈਸ਼ੀ ਮੰਚ ਵਜੋਂ ਵਿਕਸਿਤ ਕੀਤਾ ਗਿਆ ਹੈ। ਇਹ ਤਿਮਾਹੀ ਦੌਰਾਨ ਕੀਤੀ ਗਈ ਵਾਤਾਵਰਣ ਨਿਗਰਾਨੀ ਦੀ ਸੰਖੇਪ ਜਾਣਕਾਰੀ ਪ੍ਰਦਾਨ ਕਰਦੀ ਹੈ, ਜਿਸ ਵਿੱਚ ਪ੍ਰਮੁੱਖ ਝੀਲਾਂ ਦੀ ਪਾਣੀ ਦੀ ਗੁਣਵੱਤਾ, ਸੀਵਰੇਜ ਟ੍ਰੀਟਮੈਂਟ ਪਲਾਂਟਾਂ (ਐੱਸਟੀਪੀ/STP) ਦੀ ਕਾਰਗੁਜ਼ਾਰੀ, ਭੂਮੀਗਤ ਪਾਣੀ ਦੀ ਨਿਗਰਾਨੀ, ਚੋਇਆਂ ਦਾ ਮੁੱਲਾਂਕਣ, ਅਤੇ ਸ਼ਹਿਰ ਵਿੱਚ ਵਾਤਾਵਰਣ ਦੀ ਵਾਯੂ ਗੁਣਵੱਤਾ ਦੀ ਨਿਗਰਾਨੀ ਸ਼ਾਮਲ ਹੈ। ਦੀਵਾਲੀ ਅਤੇ ਛਠ ਪੂਜਾ ਦੇ ਦੌਰਾਨ ਕੀਤੀ ਗਈ ਵਿਸ਼ੇਸ਼ ਨਿਗਰਾਨੀ ਨੂੰ ਵੀ ਰੇਖਾਂਕਿਤ ਕੀਤਾ ਗਿਆ ਹੈ।
ਇਸ ਪ੍ਰਕਾਸ਼ਨ ਵਿੱਚ ਚੰਡੀਗੜ੍ਹ ਦੀ ਵਾਯੂ ਗੁਣਵੱਤਾ ਬਾਰੇ ਇੱਕ ਵਿਸ਼ੇਸ਼ ਰਿਪੋਰਟ ਅਤੇ ਪ੍ਰਤੀਕੂਲ ਵਾਯੂ ਗੁਣਵੱਤਾ ਦੀ ਸਥਿਤੀ ਵਿੱਚ ਗ੍ਰੇਡੇਡ ਰਿਸਪਾਂਸ ਐਕਸ਼ਨ ਪਲਾਨ (ਜੀਆਰਏਪੀ/GRAP) ਦੇ ਲਾਗੂਕਰਨ ਦਾ ਵੇਰਵਾ ਵੀ ਦਿੱਤਾ ਗਿਆ ਹੈ। ਇਸ ਤੋਂ ਇਲਾਵਾ,
ਵਿਭਿੰਨ ਵਾਤਾਵਰਣਕ ਕਾਨੂੰਨਾਂ ਦੇ ਤਹਿਤ ਸੀਪੀਸੀਸੀ (CPCC) ਦੀ ਰੈਗੂਲੇਟਰੀ ਕਾਰਵਾਈ, ਲਾਗੂਕਰਨ ਦੀਆਂ ਗਤੀਵਿਧੀਆਂ ਅਤੇ ਅਨੁਪਾਲਨ ਉਪਾਵਾਂ ਦੀ ਜਾਣਕਾਰੀ ਵੀ ਸ਼ਾਮਲ ਹੈ।
ਮੈਗਜ਼ੀਨ ਵਿੱਚ ਪਲਾਸਟਿਕ ਵੇਸਟ ਮੈਨੇਜਮੈਂਟ, ਠੋਸ ਵੇਸਟ ਮੈਨੇਜਮੈਂਟ, ਹਵਾ ਪ੍ਰਦੂਸ਼ਣ ਨਿਯੰਤਰਣ ‘ਤੇ ਕੀਤੀਆਂ ਗਈਆਂ ਜਾਗਰੂਕਤਾ ਮੁਹਿੰਮਾਂ ਦੇ ਨਾਲ-ਨਾਲ ਤਿਮਾਹੀ ਦੇ ਦੌਰਾਨ ਸੀਪੀਸੀਸੀ (CPCC) ਦੀਆਂ ਪ੍ਰਮੁੱਖ ਉਪਲਬਧੀਆਂ ਅਤੇ ਨਵੀਆਂ ਪਹਿਲਾਂ ਨੂੰ ਵੀ ਦਰਸਾਇਆ ਗਿਆ ਹੈ।
ਮਾਣਯੋਗ ਪ੍ਰਸ਼ਾਸਕ ਨੇ ਵਾਤਾਵਰਣਕ ਨਿਗਰਾਨੀ, ਪਾਰਦਰਸ਼ਤਾ ਅਤੇ ਜਨ-ਜਾਗਰੂਕਤਾ ਨੂੰ ਮਜ਼ਬੂਤ ਕਰਨ ਲਈ ਸੀਪੀਸੀਸੀ (CPCC) ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮੈਗਜ਼ੀਨ ਦਾ ਪ੍ਰਕਾਸ਼ਨ ਚੰਡੀਗੜ੍ਹ ਵਿੱਚ ਸੂਚਿਤ ਫ਼ੈਸਲੇ ਲੈਣ ਅਤੇ ਟਿਕਾਊ ਵਾਤਾਵਰਣ ਪ੍ਰਬੰਧਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।