ਚੰਡੀਗੜ੍ਹ, 11.07.2025:

ਬੈਠਕ ਦੀ ਪ੍ਰਧਾਨਗੀ ਸ਼੍ਰੀ ਰਾਜੀਵ ਵਰਮਾ, ਆਈਏਐੱਸ, ਮੁੱਖ ਸਕੱਤਰ, ਚੰਡੀਗੜ੍ਹ ਨੇ ਕੀਤੀ। ਉਨ੍ਹਾਂ ਦੇ ਨਾਲ ਸ਼੍ਰੀ ਆਨੰਦ ਕੁਮਾਰ, ਚੇਅਰਮੈਨ, ਰੀਅਲ ਇਸਟੇਟ ਰੈਗੂਲੇਟਰੀ ਅਥਾਰਿਟੀ (ਰੇਰਾ-RERA), ਦਿੱਲੀ ਅਤੇ ਚੰਡੀਗੜ੍ਹ ਵੀ ਉਪਸਥਿਤ ਰਹੇ।

ਬੈਠਕ ਵਿੱਚ ਸ਼੍ਰੀ ਮਨਦੀਪ ਸਿੰਘ ਬਰਾੜ, ਗ੍ਰਹਿ ਸਕੱਤਰ; ਸ਼੍ਰੀ ਦੀਪਰਵਾ ਲਾਕੜਾ, ਵਿੱਤ ਸਕੱਤਰ; ਸ਼੍ਰੀ ਨਿਸ਼ਾਂਤ ਯਾਦਵ, ਡਿਪਟੀ ਕਮਿਸ਼ਨਰ; ਸ਼੍ਰੀਮਤੀ ਪਲਿਕਾ ਅਰੋੜਾ, ਸਕੱਤਰ, ਰੀਅਲ ਇਸਟੇਟ ਰੈਗੂਲੇਟਰੀ ਅਥਾਰਿਟੀ (ਰੇਰਾ-RERA); ਸ਼੍ਰੀ ਅਮਿਤ ਕੁਮਾਰ, ਐਡੀਸ਼ਨਲ ਸਕੱਤਰ (ਤਾਲਮੇਲ) ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਉਪਸਥਿਤ ਰਹੇ। ਇਸ ਦੇ ਇਲਾਵਾ, ਪ੍ਰਾਪਰਟੀ ਫੈਡਰੇਸ਼ਨ ਚੰਡੀਗੜ੍ਹ ਅਤੇ ਕ੍ਰੈਡਾਈ (CREDAI) ਪੰਜਾਬ ਸਮੇਤ ਪ੍ਰਮੁੱਖ ਹਿਤਧਾਰਕ ਸੰਸਥਾਵਾਂ ਦੇ ਪ੍ਰਤੀਨਿਧ ਵੀ ਬੈਠਕ ਵਿੱਚ ਸ਼ਾਮਲ ਹੋਏ।

ਬੈਠਕ ਦੇ ਦੌਰਾਨ ਰੀਅਲ ਇਸਟੇਟ ਰੈਗੂਲੇਟਰੀ ਅਥਾਰਿਟੀ (ਰੇਰਾ-RERA) ਦੇ ਮੁੱਖ ਪ੍ਰੋਜੈਕਟਾਂ, ਪਹਿਲਾਂ ਅਤੇ ਸੀਪੀਗ੍ਰਾਮਸ (CPGRAMS) ‘ਤੇ ਦਰਜ ਸ਼ਿਕਾਇਤਾਂ ਦੀ ਵਿਸਤ੍ਰਿਤ ਸਮੀਖਿਆ ਕੀਤੀ ਗਈ। ਚਰਚਾ ਵਿੱਚ ਰੀਅਲ ਇਸਟੇਟ ਰੈਗੂਲੇਟਰੀ ਅਥਾਰਿਟੀ (ਰੇਰਾ-RERA) ਦੀਆਂ ਯੋਜਨਾਵਾਂ ਅਤੇ ਰੈਗੂਲੇਟਰੀ ਉਪਾਵਾਂ ਦੇ ਲਾਗੂਕਰਨ ਦੀ ਸਥਿਤੀ, ਪ੍ਰਗਤੀ ਅਤੇ ਜਨ ਜਾਗਰੂਕਤਾ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ।

ਚੇਅਰਮੈਨ ਨੇ ਰੀਅਲ ਇਸਟੇਟ ਰੈਗੂਲੇਟਰੀ ਅਥਾਰਿਟੀ (ਰੇਰਾ-RERA) ਅਤੇ ਇਸ ਦੇ ਲਾਭਾਂ ਦੇ ਪ੍ਰਤੀ ਜਨ ਜਾਗਰੂਕਤਾ ਵਧਾਉਣ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਨਾਗਰਿਕਾਂ, ਘਰ-ਖਰੀਦਦਾਰਾਂ ਅਤੇ ਹੋਰ ਹਿਤਧਾਰਕਾਂ ਨੂੰ ਰੀਅਲ ਇਸਟੇਟ ਰੈਗੂਲੇਟਰੀ ਅਥਾਰਿਟੀ (ਰੇਰਾ-RERA) ਦੇ ਪ੍ਰੋਜੈਕਟਾਂ, ਯੋਜਨਾਵਾਂ ਅਤੇ ਰੈਗੂਲੇਟਰੀ ਵਿਵਸਥਾ ਦੇ ਵਿਸ਼ੇ ਬਾਰੇ ਜਾਣਕਾਰੀ ਪ੍ਰਦਾਨ ਕਰਨ ਲਈ ਵਿਆਪਕ ਜਨ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਣ।