ਖੇਡ ਮੰਤਰੀ ਨੇ ਸਿਫ਼ਤ ਸਮਰਾ ਨੂੰ ਵਿਸ਼ਵ ਰਿਕਾਰਡ ਬਣਾਉਣ ਅਤੇ ਗੋਲਡ ਮੈਡਲ ਜਿੱਤਣ ਉਤੇ ਮੁੱਖ ਮੰਤਰੀ ਤਰਫੋ ਦਿੱਤੀਆਂ ਵਧਾਈਆਂ
ਸਿਫ਼ਤ ਦੀ ਵਾਪਸੀ ਉਤੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਉਚੇਚੇ ਤੌਰ ਮਿਲ ਕੇ ਕਰਨਗੇ ਸਨਮਾਨ
ਸਿਫ਼ਤ ਸਮਰਾ ਨੇ ਪੰਜਾਬ ਦਾ ਨਾਮ ਦੁਨੀਆ ਵਿੱਚ ਰੌਸ਼ਨ ਕੀਤਾ: ਮੀਤ ਹੇਅਰ
ਫਰੀਦਕੋਟ ਦੀ ਸਿਫ਼ਤ ਕੌਰ ਸਮਰਾ ਨੇ ਅੱਜ ਏਸ਼ੀਅਨ ਗੇਮਜ਼ ਵਿੱਚ ਭਾਰਤ ਲਈ ਇੱਕ ਸੋਨੇ ਅਤੇ ਇੱਕ ਚਾਂਦੀ ਦਾ ਤਮਗ਼ਾ ਜਿੱਤਿਆ।
ਸਿਫ਼ਤ ਨੇ 50 ਮੀਟਰ ਰਾਈਫ਼ਲ ਥ੍ਰੀ ਪੁਜ਼ੀਸ਼ਨ ਵਿੱਚ ਵਿਅਕਤੀਗਤ ਵਰਗ ਵਿੱਚ ਨਵੇਂ ਵਿਸ਼ਵ ਰਿਕਾਰਡ ਨਾਲ ਸੋਨੇ ਅਤੇ ਟੀਮ ਵਰਗ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ।