ਸ੍ਰੀਮਤੀ ਅੰਮ੍ਰਿਤ ਕੌਰ ਨੇ ਸੰਖੇਪ ਵਿੱਚ ਤੀਜ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ।
ਵਿੰਗ ਕਮਾਂਡਰ ਬਲਦੇਵ ਸਿੰਘ ਵੱਲੋਂ ਪੰਜਾਬੀ ਵਿਰਸੇ ਨਾਲ ਸਬੰਧਤ ਮੁਹਾਵਰਿਆਂ ਅਤੇ ਅਖਾਣਾਂ ਬਾਰੇ ਬੁਝਾਰਤਾਂ ਪਾਈਆਂ ਜਿਸ ਦਾ ਸਾਰਿਆਂ ਨੇ ਬਹੁਤ ਹੀ ਵਧੀਆ ਢੰਗ ਨਾਲ ਉਤਰ ਦਿੱਤੇ। ਇਸ ਉਪਰੰਤ ਬਲਦੇਵ ਸਿੰਘ ਵੱਲੋਂ ਨਵੇਕਲੀਆ ਪੰਜਾਬੀ ਬੋਲੀਆਂ ਪਾ ਕੇ ਸਾਰਿਆਂ ਨੂੰ ਖੂਬ ਨਚਾਇਆ।
ਮੈਂਬਰਾਂ ਨੇ ਪੰਜਾਬੀ ਗੀਤਾਂ ਦੀ ਧੁਨ ਅਤੇ ਢੋਲ ਦੇ ਡਗੇ ਤੇ ਗਿੱਧੇ ਦਾ ਆਨੰਦ ਮਾਣਿਆ। ਪੀਘਾਂ ਝੂਲਨ ਦਾ ਬਹੁਤ ਸਾਰੇ ਲੋਕਾਂ ਨੇ ਆਨੰਦ ਮਾਣਿਆ।
ਪਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਸਕੱਤਰ ਪਬਲਿਕ ਰਿਲੇਸ਼ਨ ਹਰਿੰਦਰ ਪਾਲ ਸਿੰਘ ਹੈਰੀ ਨੇ ਦੱਸਿਆ ਕਿ
ਐਮ.ਐਸ.ਸੀ.ਏ ਦੇ ਪ੍ਰਧਾਨ ਬ੍ਰਿਗੇਡੀਅਰ ਜੇ ਐਸ ਜਗਦੇਵ ਤੋਂ ਇਲਾਵਾ ਸ੍ਰ ਜਗਜੀਤ ਸਿੰਘ ਰਾਵਲ ਸਕੱਤਰ ਵਿੱਤ, ਸ੍ਰੀ ਆਰ.ਪੀ. ਸਿੰਘ ਵਿਗ, ਪ੍ਰੋ: ਪਰਮਜੀਤ ਸਿੰਘ ਪਾਹਵਾ, ਜੀ ਐਸ ਬਿੰਦਰਾ, ਜਗਦੇਵ ਸਿੰਘ ਪਾਂਗਲੀਆ, ਸ੍ਰੀਮਤੀ ਅਤੇ ਸ੍ਰੀ ਰਤਨ ਜੀ ਸਮੇਤ ਐਮ.ਐਸ.ਸੀ.ਏ. ਦੀ ਗਵਰਨਿੰਗ ਬਾਡੀ ਦੇ ਹੋਰ ਮੈਂਬਰ ਵੀ ਹਾਜ਼ਰ ਸਨ। ਸ੍ਰੀ ਰੰਗੀ ਐਮ.ਸੀ ਫੇਜ਼-10, ਵਲੋਂ ਇਸ ਮੌਕੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਗਈ । ਮੰਚ ਦਾ ਸੰਚਾਲਨ ਹਰਜਿੰਦਰ ਸਿੰਘ ਵੱਲੋਂ ਬਹੁਤ ਵਧੀਆ ਢੰਗ ਨਾਲ ਕੀਤਾ ਗਿਆ ।
ਬ੍ਰਿਗੇਡੀਅਰ ਜੇ ਐਸ ਜਗਦੇਵ ਨੇ ਪ੍ਰਬੰਧਕਾਂ ਨੂੰ ਤੀਜ ਦੇ ਜਸ਼ਨਾਂ ਦਾ ਵਧੀਆ ਪ੍ਰਬੰਧ ਕਰਨ ਲਈ ਵਧਾਈ ਦਿੱਤੀ। ਸ੍ਰੀ ਜਰਨੈਲ ਸਿੰਘ ਮੀਤ ਪ੍ਰਧਾਨ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਮੌਕੇ 150 ਤੋਂ ਵੱਧ ਮੈਂਬਰਾਂ ਨੇ ਤੀਜ ਦਾ ਆਨੰਦ ਮਾਣਿਆ। ਅੰਤ ਵਿੱਚ ਹਰੇਕ ਵਿਅਕਤੀ ਨੇ ਸ੍ਰ ਨਰਿੰਦਰ ਸਿੰਘ ਵੱਲੋਂ ਕੀਤੇ ਇਤਜਾਮ ਵਿਚ ਮਿੱਠੇ ਅਤੇ ਨਮਕੀਨ ਪੂੜੇ ਦੇ ਨਾਲ ਰਵਾਇਤੀ ਸੁਆਦੀ ਖੀਰ ਦਾ ਆਨੰਦ ਮਾਣਿਆ। ਇਸ ਤਰ੍ਹਾਂ ਨਚਦਿਆ ਟਪਦਿਆਂ ਤੀਆਂ ਦੇ ਤਿਉਹਾਰ ਦੀ ਸਮਾਪਤੀ ਹੋਈ।
ਧੰਨਵਾਦ ਸਹਿਤ :
ਹਰਿੰਦਰ ਪਾਲ ਸਿੰਘ ਹੈਰੀ
ਸਕੱਤਰ ਪਬਲਿਕ ਰਿਲੇਸ਼ਨ
ਐਮ ਐਸ ਸੀ ਏ