ਲੋਕ ਸੰਪਰਕ ਵਿਭਾਗ
ਚੰਡੀਗੜ੍ਹ ਪ੍ਰਸ਼ਾਸਨ
ਚੰਡੀਗੜ੍ਹ ਪ੍ਰਸ਼ਾਸਨ
ਪੱਤਰਕਾਰਾਂ ਨੂੰ ਦਿੱਤੀ ਗਈ ਅਧਕਾਰਿਤ ਰਿਪੋਰਟ
ਯੂਟੀ ਚੰਡੀਗੜ ਵਿਖੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ, ਸ਼੍ਰੀਮਤੀ ਮਲਿਕਾ ਗਰਗ, ਆਈ.ਪੀ.ਐਸ., ਚੋਣਾਂ ਲਈ ਪੁਲਿਸ ਅਬਜ਼ਰਵਰ ਨੇ ਨਿਰੀਖਣ ਲਈ ਸੀ.ਸੀ.ਈ.ਟੀ., ਸੈਕਟਰ 26 ਸੀ.ਡੀ. ਵਿਖੇ ਸਟਰਾਂਗ ਰੂਮ ਦਾ ਦੌਰਾ ਕੀਤਾ। ਉਨ੍ਹਾਂ ਨੇ ਡੱਡੂ ਮਾਜਰਾ ਅਤੇ ਕਜਹੇੜੀ ਖੇਤਰ ਦੇ ਸੰਵੇਦਨਸ਼ੀਲ ਬੂਥਾਂ ਅਤੇ ਸਰਹੱਦੀ ਨਾਕਿਆਂ ਦਾ ਵੀ ਦੌਰਾ ਕੀਤਾ।