ਯੂਰਪ ਵਿਚ ਕੋਰੋਨਾ ਵਾਇਰਸ ਮਹਾਂਮਾਰੀ (Coronavirus Pandemic in Europe) ਆਪਣੇ ਆਖਰੀ ਪੜਾਅ ‘ਚ ਪਹੁੰਚ ਗਈ ਹੈ। ਵਿਸ਼ਵ ਸਿਹਤ ਸੰਗਠਨ (World Health Organization) ਦੇ ਯੂਰਪ ਦਫਤਰ ਦੇ ਨਿਰਦੇਸ਼ਕ ਡਾ: ਹੰਸ ਕਲੂਗੇ (Hans Kluge) ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਯੂਰਪ ਹੁਣ ਕੋਰੋਨਾ ਮਹਾਮਾਰੀ ਵਿਰੁੱਧ ਨਿਰਣਾਇਕ ਲੜਾਈ ਜਿੱਤਣ ਦੇ ਨੇੜੇ ਪਹੁੰਚ ਰਿਹਾ ਹੈ। ਇਸ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦਾ ਗ੍ਰਾਫ ਹੁਣ ਕਾਫੀ ਘਟ ਰਿਹਾ ਹੈ।

Geneva: ਯੂਰਪ ਵਿਚ ਕੋਰੋਨਾ ਵਾਇਰਸ ਮਹਾਂਮਾਰੀ (Coronavirus Pandemic in Europe) ਆਪਣੇ ਆਖਰੀ ਪੜਾਅ ‘ਚ ਪਹੁੰਚ ਗਈ ਹੈ। ਵਿਸ਼ਵ ਸਿਹਤ ਸੰਗਠਨ (World Health Organization) ਦੇ ਯੂਰਪ ਦਫਤਰ ਦੇ ਨਿਰਦੇਸ਼ਕ ਡਾ: ਹੰਸ ਕਲੂਗੇ (Hans Kluge) ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਯੂਰਪ ਹੁਣ ਕੋਰੋਨਾ ਮਹਾਮਾਰੀ ਵਿਰੁੱਧ ਨਿਰਣਾਇਕ ਲੜਾਈ ਜਿੱਤਣ ਦੇ ਨੇੜੇ ਪਹੁੰਚ ਰਿਹਾ ਹੈ। ਇਸ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦਾ ਗ੍ਰਾਫ ਹੁਣ ਕਾਫੀ ਘਟ ਰਿਹਾ ਹੈ।

ਡਬਲਯੂਐਚਓ (World Health Organization) ਦੇ ਯੂਰਪ ਦਫਤਰ ਦੇ ਡਾਇਰੈਕਟਰ ਡਾ. ਹੰਸ ਕਲੂਗੇ (Hans Kluge) ਨੇ ਇੱਕ ਮੀਡੀਆ ਬ੍ਰੀਫਿੰਗ ਵਿੱਚ ਕਿਹਾ, ‘ਯੂਰਪੀਅਨ ਦੇਸ਼ਾਂ ਕੋਲ ਇੱਕੋ ਇੱਕ ਮੌਕਾ ਹੈ ਅਤੇ ਤਿੰਨ ਕਾਰਕ ਹਨ ਜੋ ਕੋਰੋਨਾ ਮਹਾਂਮਾਰੀ ਦੇ ਖਿਲਾਫ ਉਨ੍ਹਾਂ ਨੂੰ ਨਿਰਣਾਇਕ ਜਿੱਤ ਵੱਲ ਲੈ ਜਾ ਸਕਦੇ ਹਨ। ਜੇਕਰ ਸਾਰੇ ਕਦਮ ਚੁੱਕੇ ਜਾਣ ਤਾਂ ਕੋਵਿਡ ਮਹਾਮਾਰੀ ‘ਤੇ ਕਾਬੂ ਪਾਇਆ ਜਾ ਸਕਦਾ ਹੈ।” ਉਨ੍ਹਾਂ ਕਿਹਾ, ‘ਪਹਿਲਾ ਕਾਰਕ ਟੀਕਾਕਰਣ ਜਾਂ ਲੋਕਾਂ ਦੇ ਸੰਕਰਮਿਤ ਹੋਣ ਕਾਰਨ ਬਹੁਤ ਸਾਰੇ ਲੋਕਾਂ ਵਿੱਚ ਪ੍ਰਤੀਰੋਧਕ ਸ਼ਕਤੀ ਹੈ। ਦੂਸਰਾ ਕਾਰਕ ਗਰਮੀਆਂ ਦੇ ਮੌਸਮ ਵਿੱਚ ਵਾਇਰਸ ਦੇ ਫੈਲਣ ਦੀ ਸਮਰੱਥਾ ਵਿੱਚ ਕਮੀ ਹੈ। ਤੀਸਰਾ ਕਾਰਕ ਓਮੀਕਰੋਨ ਵੇਰੀਐਂਟ ਦੇ ਕਾਰਨ ਲੋਕਾਂ ਦਾ ਘੱਟ ਗੰਭੀਰ ਬੀਮਾਰੀ ਹੋਣਾ ਹੈ।

ਗਰਮੀਆਂ ਦੀ ਸ਼ੁਰੂਆਤ ਵਿੱਚ ਕੋਰੋਨਾ ਤੇ ਲੱਗ ਸਕਦੀ ਹੈ ਬ੍ਰੇਕ

ਯੂਰਪੀ ਦੇਸ਼ਾਂ ਵਿੱਚ ਆਉਣ ਵਾਲੇ ਹਫ਼ਤਿਆਂ ‘ਚ ਸਰਦੀ ਘੱਟਣ ਵਾਲੀ ਹੈ। ਹੌਲੀ-ਹੌਲੀ ਗਰਮੀ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ। ਆਉਣ ਵਾਲੇ ਹਫ਼ਤਿਆਂ ਵਿੱਚ ਯੂਰਪ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਸਰਦੀਆਂ ਘੱਟ ਜਾਂਦੀਆਂ ਹਨ। WHO ਦੇ ਯੂਰਪ ਦੇ ਨਿਰਦੇਸ਼ਕ ਡਾ. ਕਲੂਗੇ ਨੇ ਕਿਹਾ, ‘ਸਾਨੂੰ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਕੋਵਿਡ ਮਹਾਂਮਾਰੀ ਤੋਂ ਛੁਟਕਾਰਾ ਮਿਲ ਸਕਦਾ ਹੈ। ਲੰਬੇ ਸਮੇਂ ਵਿੱਚ, ਕੋਵਿਡ ਮਹਾਂਮਾਰੀ ਦੇ ਦੁਬਾਰਾ ਫੈਲਣ ਦੀ ਸੰਭਾਵਨਾ ਘੱਟ ਹੈ, ਕਿਉਂਕਿ ਆਬਾਦੀ ਨੇ ਕੋਵਿਡ ਮਹਾਂਮਾਰੀ ਦੇ ਵਿਰੁੱਧ ਪ੍ਰਤੀਰੋਧਕ ਸ਼ਕਤੀ ਵਿਕਸਿਤ ਕੀਤੀ ਹੈ। ਜੇਕਰ ਕੋਈ ਹੋਰ ਰੂਪ ਸਾਹਮਣੇ ਆਉਂਦਾ ਹੈ ਤਾਂ ਯੂਰਪੀ ਦੇਸ਼ਾਂ ‘ਤੇ ਇਸ ਦਾ ਅਸਰ ਘੱਟ ਹੋਵੇਗਾ ਪਰ ਉਸ ਲਈ ਜ਼ਰੂਰੀ ਸ਼ਰਤ ਇਹ ਹੈ ਕਿ ਕੋਰੋਨਾ ਦੇ ਖਿਲਾਫ ਇਸ ਲੜਾਈ ਦੇ ਵਿਚ ਸਾਨੂੰ ਟੀਕਾਕਰਨ ਨੂੰ ਬਹੁਤ ਤੇਜ਼ੀ ਨਾਲ ਅੱਗੇ ਵਧਾਉਣਾ ਚਾਹੀਦਾ ਹੈ।