ਮੁਫ਼ਤ ਬਿਜਲੀ ਯੋਜਨਾ ਦੇ ਤਹਿਤ ਸੋਲਰ ਜਾਗਰੂਕਤਾ ਅਤੇ ਸੁਵਿਧਾ ਕੈਂਪ ਆਯੋਜਿਤ ਕਰ ਰਿਹਾ ਹੈ।
ਇਹ ਕੈਂਪ 10 ਫਰਵਰੀ ਤੋਂ 14 ਫਰਵਰੀ 2026 ਤੱਕ ਸ਼ਹਿਰ ਦੇ ਵਿਭਿੰਨ ਪ੍ਰਮੁੱਖ ਸਥਾਨਾਂ ‘ਤੇ ਆਯੋਜਿਤ ਕੀਤੇ ਜਾ ਰਹੇ ਹਨ, ਤਾਕਿ ਨਾਗਰਿਕਾਂ ਨੂੰ ਯੋਜਨਾ ਦੇ ਲਾਭਾਂ ਬਾਰੇ ਜਾਗਰੂਕ ਕੀਤਾ ਜਾ ਸਕੇ ਅਤੇ ਰੂਫਟੌਪ ਸੋਲਰ ਪਾਵਰ ਸਿਸਟਮ ਸਥਾਪਿਤ ਕਰਨ ਲਈ ਮੌਕੇ ‘ਤੇ ਹੀ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ।
ਕੈਂਪ ਸਥਾਨ ਅਤੇ ਚੰਡੀਗੜ੍ਹ ਅਖੁੱਟ ਊਰਜਾ, ਸਾਇੰਸ ਅਤੇ ਟੈਕਨੋਲੋਜੀ ਪ੍ਰਮੋਸ਼ਨ ਸੋਸਾਇਟੀ (ਕ੍ਰੈਸਟ-ਸੀਆਰਈਐੱਸਟੀ/CREST) ਅਧਿਕਾਰੀਆਂ ਦਾ ਵਿਵਰਣ (10.02.2026 ਤੋਂ 14.02.2026):
1. ਸੈਕਟਰ 17 ਮਾਰਕਿਟ (ਫੁਹਾਰਿਆਂ ਦੇ ਨੇੜੇ)
ਸ਼੍ਰੀ ਨਿਤੀਸ਼ ਸ਼ਰਮਾ – 9115504496
2. ਏਲਾਂਟੇ ਮਾਲ (ਫ੍ਰੰਟ ਗੇਟ ਪਾਰਕਿੰਗ ਦੇ ਨੇੜੇ)
ਸ਼੍ਰੀ ਭੂਪੇਂਦਰ ਸੈਣੀ – 9646762196
3. ਸ਼ਾਸਤਰੀ ਮਾਰਕਿਟ, ਸੈਕਟਰ-22 (ਪੀਐੱਨਬੀ ਬੈਂਕ ਦੇ ਨੇੜੇ)
ਸ਼੍ਰੀ ਪੰਕਜ ਗੁਲੇਰੀਆ – 8146103064
4. ਮੌਲੀ ਜੱਗਰਾਂ (ਜੰਕਸ਼ਨ ਪੁਆਇੰਟ, ਠਾਕੁਰ ਆਟਾ ਚੱਕੀ ਦੇ ਨੇੜੇ)
ਸ਼੍ਰੀ ਆਕਾਸ਼ ਦਰਮੋਰਾ – 9034651330
5. ਕਿਸ਼ਨਗੜ੍ਹ (ਪੁਰਾਣੇ ਸਰਕਾਰੀ ਮਿਡਲ ਸਕੂਲ ਦੇ ਨੇੜੇ)
ਸ਼੍ਰੀ ਨਵਦੀਪ ਅਤੇ ਸ਼੍ਰੀ ਸੂਰਜ – 7307002321
ਮੁੱਖ ਬੈਂਕਾਂ ਅਤੇ ਚੰਡੀਗੜ੍ਹ ਅਖੁੱਟ ਊਰਜਾ, ਸਾਇੰਸ ਅਤੇ ਟੈਕਨੋਲੋਜੀ ਪ੍ਰਮੋਸ਼ਨ ਸੋਸਾਇਟੀ (ਕ੍ਰੈਸਟ-ਸੀਆਰਈਐੱਸਟੀ/CREST) -ਪੈਨਲ ਵਾਲੇ ਵਿਕ੍ਰੇਤਾਵਾਂ ਦੇ ਪ੍ਰਤੀਨਿਧੀ ਵੀ ਕੈਂਪਾਂ ਵਿੱਚ ਸੁਵਿਧਾ ਲਈ ਮੌਜੂਦ ਰਹਿਣਗੇ, ਜੋ ਮੌਕੇ ‘ਤੇ ਰਜਿਸਟ੍ਰੇਸ਼ਨ, ਕਰਜ਼ੇ ਸਬੰਧੀ ਮਾਰਗਦਰਸ਼ਨ ਅਤੇ ਸਬਸਿਡੀ ਨਾਲ ਜੁੜੇ ਮਾਮਲਿਆਂ ਵਿੱਚ ਨਾਗਰਿਕਾਂ ਦੀ ਸਹਾਇਤਾ ਕਰਨਗੇ।
ਪੀਐੱਮ ਸੂਰਯ ਘਰ: ਮੁਫ਼ਤ ਬਿਜਲੀ ਯੋਜਨਾ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ:
• ਰਿਹਾਇਸ਼ੀ ਰੂਫਟੌਪ ਸੋਲਰ ਸਿਸਟਮ ਲਈ ₹78,000 ਤੱਕ ਦੀ ਕੇਂਦਰੀ ਵਿੱਤੀ ਸਹਾਇਤਾ (ਸਬਸਿਡੀ)
• ਮੋਹਰੀ ਭਾਗੀਦਾਰ ਬੈਂਕਾਂ ਦੇ ਜ਼ਰੀਏ 6% ਤੱਕ ਦੀ ਘੱਟ ਵਿਆਜ ਦਰ (ਆਰਓਆਈ/ROI) ‘ਤੇ ਬੈਂਕ ਰਿਣ ਸੁਵਿਧਾ
• ਵਿਕ੍ਰੇਤਾ ਦੀ ਸਿਲੈਕਸ਼ਨ, ਤਕਨੀਕੀ ਮਾਰਗਦਰਸ਼ਨ ਅਤੇ ਸ਼ਿਕਾਇਤ ਨਿਵਾਰਣ ਹਿਤ ਕ੍ਰੈਸਟ (ਸੀਆਰਈਐੱਸਟੀ/CREST) ਦੁਆਰਾ ਸਿੰਗਲ-ਵਿੰਡੋ ਸੁਵਿਧਾ
• ਲਾਭਾਰਥੀਆਂ ਦੇ ਬੈਂਕ ਖਾਤਿਆਂ ਵਿੱਚ ਪ੍ਰਤੱਖ ਲਾਭ ਟ੍ਰਾਂਸਫਰ (ਡੀਬੀਟੀ/DBT) ਦੇ ਜ਼ਰੀਏ
ਸਬਸਿਡੀ ਰਾਸ਼ੀ ਦਾ ਭੁਗਤਾਨ
ਨਾਗਰਿਕ www.pmsuryaghar.gov.in ‘ਤੇ ਔਨਲਾਇਨ ਅਰਜ਼ੀ ਦੇ ਸਕਦੇ ਹਨ ਜਾਂ ਮਾਰਗਦਰਸ਼ਨ ਅਤੇ ਸਹਾਇਤਾ ਲਈ ਕੈਂਪ ਸਥਾਨਾਂ ‘ਤੇ ਕ੍ਰੈਸਟ (ਸੀਆਰਈਐੱਸਟੀ/CREST) ਹੈਲਪ ਡੈਸਕ ‘ਤੇ ਜਾ ਸਕਦੇ ਹਨ।
ਚੰਡੀਗੜ੍ਹ ਪ੍ਰਸ਼ਾਸਨ ਨਾਗਰਿਕਾਂ ਨੂੰ ਅਪੀਲ ਕਰਦਾ ਹੈ ਕਿ ਉਹ ਇਨ੍ਹਾਂ ਕੈਂਪਾਂ ਦਾ ਲਾਭ ਉਠਾਉਣ ਅਤੇ ਆਪਣੇ ਬਿਜਲੀ ਬਿਲਾਂ ਨੂੰ ਘਟਾਉਂਦੇ ਹੋਏ ਸਵੱਛ ਊਰਜਾ ਅਪਣਾਉਣ ਵਿੱਚ ਯੋਗਦਾਨ ਦੇਣ।