ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਯੂਕਰੇਨ ‘ਤੇ ਹਮਲਾ ਕਰਨ ਲਈ ਰੂਸ ‘ਤੇ ਕੁਝ ਪਾਬੰਦੀਆਂ ਲਗਾਈਆਂ ਹਨ।  ਇਨ੍ਹਾਂ ‘ਚੋਂ ਕੁਝ ਪਾਬੰਦੀਆਂ ਅਜਿਹੀਆਂ ਹਨ ਜੋ ਰੂਸ ਦੇ ਪੁਲਾੜ ਪ੍ਰੋਗਰਾਮ ਨੂੰ ਕਮਜ਼ੋਰ ਕਰਨਗੀਆਂ।  ਯੂਕਰੇਨ ‘ਤੇ ਹਮਲੇ ਕਾਰਨ ਰੂਸ ਅਤੇ ਅਮਰੀਕਾ ਦੇ ਸਬੰਧਾਂ ‘ਚ ਫਿਰ ਤੋਂ ਖਟਾਸ ਆ ਗਈ ਹੈ। ਬਿਡੇਨ ਨੇ ਕਿਹਾ ਕਿ ਸਾਡੇ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਰੂਸ ਦੀ ਅਰਥਵਿਵਸਥਾ ਨੂੰ ਵੱਡਾ ਝਟਕਾ ਦੇਵੇਗੀ।

ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ ਨੇ ਕਿਹਾ ਕਿ ਰੂਸ ਦੇ ਏਰੋਸਪੇਸ ਉਦਯੋਗ ਨੂੰ ਸਾਡੀਆਂ ਪਾਬੰਦੀਆਂ ਕਾਰਨ ਬਹੁਤ ਨੁਕਸਾਨ ਝੱਲਣਾ ਪੈ ਰਿਹਾ ਹੈ। ਇਨ੍ਹਾਂ ਪਾਬੰਦੀਆਂ ‘ਚ ਰੂਸੀ ਫੌਜ, ਸਮੁੰਦਰੀ ਉਦਯੋਗ, ਆਰਥਿਕ ਸੰਸਥਾਵਾਂ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਕਰੀਬੀ ਲੋਕਾਂ ‘ਤੇ ਵੀ ਪਾਬੰਦੀ ਲਗਾਈ ਗਈ ਹੈ।