ਲੋਕ ਸੰਪਰਕ ਵਿਭਾਗ
ਚੰਡੀਗੜ੍ਹ ਪ੍ਰਸ਼ਾਸਨ

ਪ੍ਰੈੱਸ ਨੋਟ

*ਸੜਕਾਂ ਦੀ ਰੀਕਾਰਪੇਟਿੰਗ ਦੇ ਕਾਰਜ ਨੇ ਪਕੜੀ ਰਫ਼ਤਾਰ*

ਲਗਭਗ 81 ਕਿਲੋਮੀਟਰ ਦੀ ਕੁੱਲ ਲੰਬਾਈ ਵਾਲੀਆਂ ਵੀ-3 (V-3) ਸੜਕਾਂ ਨੂੰ ਹਾਲ ਹੀ ਵਿੱਚ ਨਗਰ ਨਿਗਮ ਚੰਡੀਗੜ੍ਹ ਤੋਂ ਇੰਜੀਨੀਅਰਿੰਗ ਵਿਭਾਗ, ਯੂ.ਟੀ. ਚੰਡੀਗੜ੍ਹ ਨੂੰ ਉਨ੍ਹਾਂ ਦੀ ਦੇਖਭਾਲ਼ ਅਤੇ ਰੱਖ-ਰਖਾਅ ਲਈ ਤਬਦੀਲ ਕੀਤਾ ਗਿਆ ਹੈ।

ਵੀ-1,ਵੀ-2 ਅਤੇ ਵੀ-3 (V-1, V-2 ਅਤੇ V-3) ਸੜਕਾਂ ‘ਤੇ ਪੈਚ ਮੁਰੰਮਤ ਦੇ ਕਾਰਜ ਜ਼ਰੂਰਤ ਅਨੁਸਾਰ ਪੂਰੇ ਕੀਤੇ ਜਾ ਚੁੱਕੇ ਹਨ, ਅਤੇ ਇੰਜੀਨੀਅਰਿੰਗ ਵਿਭਾਗ, ਯੂ.ਟੀ., ਚੰਡੀਗੜ੍ਹ ਇਨ੍ਹਾਂ ਸੜਕਾਂ ਦੀ ਨਿਯਮਿਤ ਰੋਜ਼ਾਨਾ ਦੇਖਭਾਲ਼ ਅਤੇ ਮੁਰੰਮਤ ਦਾ ਕਾਰਜ ਕਰ ਰਿਹਾ ਹੈ।

ਇਸ ਤੋਂ ਇਲਾਵਾ, ਸੈਕਟਰ 31-47, 48-49, ਅਤੇ 52-61 ਦੇ ਦਰਮਿਆਨ ਸਥਿਤ ਵੀ-3 (V-3) ਸੜਕਾਂ ਦੀ ਰੀਕਾਰਪੇਟਿੰਗ ਦਾ ਕਾਰਜ ਬਹੁਤ ਜਲਦੀ ਸ਼ੁਰੂ ਕੀਤਾ ਜਾਵੇਗਾ। ਹੋਰ ਵੀ-3 (V-3) ਸੜਕਾਂ ਦੀ ਰੀਕਾਰਪੇਟਿੰਗ ਹਿਤ ਟੈਂਡਰ ਪ੍ਰਕਿਰਿਆ, ਜਿਸ ਦੀ ਰਕਮ ₹24.21 ਕਰੋੜ ਹੈ, ਪਹਿਲਾਂ ਹੀ ਪ੍ਰਗਤੀ ‘ਤੇ ਹੈ, ਅਤੇ ਕਾਰਜ ਜਲਦੀ ਹੀ ਸ਼ੁਰੂ ਹੋਣ ਦੀ ਸੰਭਾਵਨਾ ਹੈ।

ਇੰਜੀਨੀਅਰਿੰਗ ਵਿਭਾਗ, ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰ ਖੇਤਰ ਅਧੀਨ ਸੜਕਾਂ ਦੀ ਰੀਕਾਰਪੇਟਿੰਗ, ਜਿਵੇਂ ਕਿ ਜੰਕਸ਼ਨ 48 ਤੋਂ ਯੂ.ਟੀ. ਸੀਮਾ ਤੱਕ, ਜੰਕਸ਼ਨ 59 ਤੋਂ 60, ਅਤੇ ਜੰਕਸ਼ਨ 60 ਤੋਂ 61 ਤੱਕ ਦੀਆਂ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ।

ਇਸ ਤੋਂ ਇਲਾਵਾ, ਰੂਟ ਨੰਬਰ 3, ਦੜੀਆ ਤੱਕ ਰੇਲਵੇ ਰੋਡ, ਨਯਾਗਾਓਂ ਦੇ ਪਿਛਲੇ ਪਾਸੇ ਪੰਜਾਬ ਸਿਵਲ ਸਕੱਤਰੇਤ ਦੇ ਪਿਛਲੇ ਪਾਸੇ ਸੜਕ, ਸਾਰੰਗਪੁਰ ਤੋਂ ਆਈਆਰਬੀ ਕੰਪਲੈਕਸ ਤੱਕ ਸੜਕ, ਅਤੇ ਨਯਾਗਾਓਂ ਤੋਂ ਖੁੱਡਾ ਅਲੀਸ਼ੇਰ ਤੱਕ ਦੀਆਂ ਸੜਕਾਂ ਦੀ ਰੀਕਾਰਪੇਟਿੰਗ ਦਾ ਕਾਰਜ ਇਸ ਸਮੇਂ ਪ੍ਰਗਤੀ ‘ਤੇ ਹੈ।

ਜੰਕਸ਼ਨ ਨੰਬਰ 17 ਤੋਂ ਜੰਕਸ਼ਨ ਨੰਬਰ 15 ਤੱਕ ਅਤੇ ਜੰਕਸ਼ਨ ਨੰਬਰ 38 ਤੋਂ 43 (ਯੂ.ਟੀ. ਖੇਤਰ) ਤੱਕ ਸੜਕ ਦੀ ਰੀਕਾਰਪੇਟਿੰਗ ਲਈ 14.00 ਕਰੋੜ ਰੁਪਏ ਦਾ ਕਾਰਜ 31.10.2025 ਨੂੰ ਮਨਜ਼ੂਰ ਕੀਤਾ ਗਿਆ, ਵੀ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ।

ਮੱਧ ਮਾਰਗ – ਟ੍ਰਾਂਸਪੋਰਟ ਲਾਇਟ ਪੁਆਇੰਟ ਤੋਂ ਮੁੱਲਾਂਪੁਰ ਚੌਕ ਤੱਕ – ਅਤੇ ਰੂਟ ਨੰਬਰ 2 ਦੀ ਰੀਕਾਰਪੇਟਿੰਗ ਹਿਤ ਟੈਂਡਰ ਪ੍ਰਕਿਰਿਆ ਵੀ ਜਾਰੀ ਹੈ।

×