ਯੂਟੀ ਚੰਡੀਗੜ੍ਹ ਦੇ ਮੁੱਖ ਸਕੱਤਰ, ਸ਼੍ਰੀ ਐੱਚ. ਰਾਜੇਸ਼ ਪ੍ਰਸਾਦ, ਆਈਏਐੱਸ ਨੇ ਸੈਕਟਰ-9 ਚੰਡੀਗੜ੍ਹ ਸਕੱਤਰੇਤ ਵਿਖੇ 27 ਅਕਤੂਬਰ ਤੋਂ 2 ਨਵੰਬਰ, 2025 ਤੱਕ “ਵਿਜੀਲੈਂਸ: ਸਾਡੀ ਸਾਂਝੀ ਜ਼ਿੰਮੇਦਾਰੀ” ਦੇ ਵਿਸ਼ੇ ‘ਤੇ ਮਨਾਏ ਜਾ ਰਹੇ ਵਿਜੀਲੈਂਸ ਹਫ਼ਤੇ ਦੇ ਪਹਿਲੇ ਦਿਨ ‘ਇਮਾਨਦਾਰੀ ਦੀ ਸਹੁੰ’ ਚੁਕਾਈ।

ਵਿਜੀਲੈਂਸ ਜਾਗਰੂਕਤਾ ਹਫ਼ਤਾ ਸੈਂਟਰਲ ਵਿਜੀਲੈਂਸ ਕਮਿਸ਼ਨ ਦੁਆਰਾ ਆਯੋਜਿਤ ਇੱਕ ਰਾਸ਼ਟਰੀ ਪਹਿਲ ਹੈ। ਇਹ ਸ਼ਾਸਨ ਅਤੇ ਲੋਕ ਪ੍ਰਸ਼ਾਸਨ ਵਿੱਚ ਨੈਤਿਕਤਾ ਅਤੇ ਪਾਰਦਰਸ਼ਤਾ ਦੀ ਜ਼ਰੂਰਤ ਬਾਰੇ ਜਨ ਜਾਗਰੂਕਤਾ ਵਧਾਉਣ ਲਈ ਇੱਕ ਮਹੱਤਵਪੂਰਨ ਆਊਟਰੀਚ ਉਪਾਅ ਦੇ ਰੂਪ ਵਿੱਚ ਕਾਰਜ ਕਰਦਾ ਹੈ।

ਯੂਟੀ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸਤਰਕ ਰਹਿਣ, ਹਰ ਸਮੇਂ ਇਮਾਨਦਾਰੀ ਅਤੇ ਸਤਿਆਨਿਸ਼ਠਾ ਦੇ ਉੱਚਤਮ ਮਿਆਰਾਂ ਪ੍ਰਤੀ ਸੁਚੇਤ ਰਹਿਣ ਅਤੇ ਹਰ ਸਮੇਂ ਪ੍ਰਤੀਬੱਧ ਰਹਿਣ ਅਤੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਲੜਾਈ ਦਾ ਸਮਰਥਨ ਕਰਨ ਲਈ ਇਮਾਨਦਾਰੀ ਸਹੁੰ ਚੁੱਕੀ।

ਸਾਰੇ ਨਾਗਰਿਕਾਂ ਨੂੰ ਸੈਂਟਰਲ ਵਿਜੀਲੈਂਸ ਕਮਿਸ਼ਨ ਦੀ ਵੈੱਬਸਾਇਟ http://www.cvc.gov.in ‘ਤੇ ਜਾ ਕੇ ਸਹੁੰ ਚੁੱਕਣ ਲਈ ਪ੍ਰੋਤਸਾਹਿਤ ਕੀਤਾ ਜਾਂਦਾ ਹੈ।

×