ਲੋੜੀਂਦੇ ਪ੍ਰੋਫਾਰਮੇ ‘ਤੇ ਐਂਟਰੀਆਂ ਪ੍ਰਾਪਤ ਕਰਨ ਦੀ ਅੰਤਿਮ ਮਿਤੀ 12.12.2025 ਹੈ। ਐਂਟਰੀਆਂ ਲਈ ਪ੍ਰੋਫਾਰਮਾ ਵਿਭਾਗ ਦੀ ਵੈੱਬਸਾਇਟ http://sportsdeptt.chd.gov.in ਦੇ ਨਾਲ-ਨਾਲ ਐਥਲੈਟਿਕਸ ਕੋਚਿੰਗ ਸੈਂਟਰਾਂ ਸੈਕਟਰ-7, ਸੈਕਟਰ-46 ਅਤੇ ਸਾਰੰਗਪੁਰ ਯੂਟੀ ਚੰਡੀਗੜ੍ਹ ਵਿੱਚ ਉਪਲਬਧ ਹੋਵੇਗਾ। ਇੱਛੁਕ ਪ੍ਰਤੀਭਾਗੀਆਂ ਦੇ ਪ੍ਰਮਾਣ ਪੱਤਰਾਂ ਦੀ ਪੁਸ਼ਟੀ ਕਰਨ ਤੋਂ ਬਾਅਦ ਐਂਟਰੀਆਂ ਸਿਰਫ਼ ਉਕਤ ਕੋਚਿੰਗ ਸੈਂਟਰਾਂ ‘ਤੇ ਫ਼ਿਜ਼ੀਕਲੀ ਹੀ ਸਵੀਕਾਰ ਕੀਤੀਆਂ ਜਾਣਗੀਆਂ।
ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਕੋਈ ਐਂਟਰੀ ਫੀਸ ਨਹੀਂ ਹੋਵੇਗੀ ਅਤੇ ਸਾਰੇ ਪ੍ਰਤੀਭਾਗੀਆਂ ਨੂੰ ਉਨ੍ਹਾਂ ਦੇ ਮੈਚਾਂ ਦੌਰਾਨ ਰਿਫਰੈਸ਼ਮੈਂਟ ਦੀ ਦਿੱਤੀ ਜਾਵੇਗੀ।
ਟੂਰਨਾਮੈਂਟ ਵਿੱਚ ਹਿੱਸਾ ਲੈਣ ਦੇ ਚਾਹਵਾਨ ਖਿਡਾਰੀ ਜਾਂ ਤਾਂ ਚੰਡੀਗੜ੍ਹ ਦੇ ਨਿਵਾਸੀ ਹੋਣੇ ਚਾਹੀਦੇ ਹਨ ਜਾਂ ਚੰਡੀਗੜ੍ਹ ਸਥਿਤ ਸਕੂਲ/ਕਾਲਜ ਦੇ ਵਿਦਿਆਰਥੀ ਹੋਣੇ ਚਾਹੀਦੇ ਹਨ। ਪਾਤਰਤਾ ਦੇ ਸਬੂਤ ਵਜੋਂ ਸਬੰਧਿਤ ਰਾਜ ਦੇ ਜਨਮ ਰਜਿਸਟਰਾਰ ਦੁਆਰਾ ਜਾਰੀ ਕੀਤਾ ਗਿਆ ਜਨਮ ਸਰਟੀਫਿਕੇਟ, ਆਧਾਰ ਕਾਰਡ ਅਤੇ ਸਬੰਧਿਤ ਸਕੂਲ/ਕਾਲਜ ਦਾ ਸਕੂਲ/ਕਾਲਜ ਆਈਡੀ/ਬੋਨਾਫਾਇਡ ਸਰਟੀਫਿਕੇਟ ਲਾਜ਼ਮੀ ਹੋਵੇਗਾ। ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਦਾ ਜਨਮ ਅੰਡਰ-14 ਲਈ 01.01.2012 ਨੂੰ ਜਾਂ ਇਸ ਤੋਂ ਬਾਅਦ, ਅੰਡਰ-17 ਲਈ 01.01.2009 ਨੂੰ ਜਾਂ ਇਸ ਤੋਂ ਬਾਅਦ ਅਤੇ ਅੰਡਰ-19 ਲਈ 01.01.2007 ਨੂੰ ਜਾਂ ਇਸ ਤੋਂ ਬਾਅਦ ਹੋਣਾ ਚਾਹੀਦਾ ਹੈ।