ਬੀਜੇਪੀ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਅੱਜ ਕਿਹਾ ਕਿ ‘ਘਮੰਡੀ’ ਭਾਰਤ ਬਲਾਕ ਦਾ ਵੰਡ ਅਤੇ ਵਿਘਨ ਪਾਉਣ ਵਾਲਾ ਏਜੰਡਾ ਖੁੱਲ੍ਹ ਕੇ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਹੈ।
ਪਹਿਲਾਂ, ਉਨ੍ਹਾਂ ਨੇ ਸਨਾਤਨ ਧਰਮ ਨੂੰ ਭੰਡਿਆ ਅਤੇ ਦੇਸ਼ ਦੀ ਸਦੀਆਂ ਪੁਰਾਣੀ ਸੰਸਕ੍ਰਿਤੀ ਨੂੰ ਖਤਮ ਕਰਨ ਦਾ ਵਿਘਨਕਾਰੀ ਸੱਦਾ ਦਿੱਤਾ, ਫਿਰ ਉਨ੍ਹਾਂ ਸੀਨੀਅਰ ਮੀਡੀਆ ਵਾਲਿਆਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ। ਇਹ ਸਪੱਸ਼ਟ ਸੰਕੇਤ ਸੀ ਕਿ ਇਹ ਧੜਾ ਮੀਡੀਆ ਦੀ ਆਜ਼ਾਦ ਆਵਾਜ਼ ਨੂੰ ਦਬਾ ਦੇਣਾ ਚਾਹੁੰਦਾ ਹੈ। ਇਸ ਤੋਂ ਪਹਿਲਾਂ ਐਮਰਜੈਂਸੀ ਦੌਰਾਨ ਕਾਂਗਰਸ ਨੇ ਵੀ ਅਜਿਹਾ ਹੀ ਕੀਤਾ ਸੀ ਅਤੇ ਹੁਣ ਸਮੁੱਚਾ ”ਘਮੰਡੀ” ਗਠਜੋੜ ਉਸੇ ਲਾਈਨ ‘ਤੇ ਚੱਲ ਰਿਹਾ ਹੈ।
ਚੁੱਘ ਨੇ ਕਿਹਾ ਕਿ ਇਹ ਸ਼ਰਮ ਦੀ ਗੱਲ ਹੈ ਕਿ ਗਠਜੋੜ ਕੋਲ ਯੋਗਦਾਨ ਪਾਉਣ ਲਈ ਕੁਝ ਵੀ ਸਕਾਰਾਤਮਕ ਨਹੀਂ ਹੈ ਕਿਉਂਕਿ ਇਸ ਦੀਆਂ ਯੋਜਨਾਵਾਂ ਅਤੇ ਡਿਜ਼ਾਈਨ ਸਿਰਫ ਪ੍ਰਧਾਨ ਮੰਤਰੀ ਦੀ ਕੁਰਸੀ ‘ਤੇ ਕਬਜ਼ਾ ਕਰਨ ਲਈ ਹਨ, ਜਿਸ ਲਈ ਦਰਜਨ ਤੋਂ ਵੱਧ ਦਾਅਵੇਦਾਰ ਹਨ।
ਅਜਿਹੇ ਸਾਰੇ ਵਿਘਨਕਾਰੀ ਮੁੱਦਿਆਂ ‘ਤੇ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਚੁੱਪੀ ਇਹ ਦਰਸਾਉਂਦੀ ਹੈ ਕਿ ਕਾਂਗਰਸ ਨੇ ਤੁਸ਼ਟੀਕਰਨ ਅਤੇ ਸਮਾਜਿਕ ਵਿਘਨ ਦੀ ਨੀਤੀ ਨੂੰ ਆਪਣੀ ਸਹਿਮਤੀ ਦਿੱਤੀ ਹੈ।