ਲੁਧਿਆਣਾ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ
ਲੁਧਿਆਣਾ, 4 ਜੂਨ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਕਾਂਗਰਸ ਨੂੰ 13 ਵਿੱਚੋਂ 7 ਸੀਟਾਂ ਨਾਲ ਮਿਲੀ ਜ਼ਬਰਦਸਤ ਜਿੱਤ ਲਈ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ।
ਅੱਜ ਲੋਕ ਸਭਾ ਚੋਣਾਂ ਦੇ ਨਤੀਜਿਆਂ ‘ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕਾਂਗਰਸ ਪਾਰਟੀ ‘ਤੇ ਆਪਣਾ ਅਟੁੱਟ ਭਰੋਸਾ ਜਤਾਇਆ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਕਾਂਗਰਸ ਪਾਰਟੀ ਸੇਵਾ ਅਤੇ ਵਚਨਬੱਧਤਾ ਨਾਲ ਇਸ ਸਹਿਯੋਗ ਨੂੰ ਸਵੀਕਾਰ ਕਰੇਗੀ।
ਆਪਣੀ ਜਿੱਤ ਲਈ ਲੁਧਿਆਣਾ ਦੇ ਲੋਕਾਂ ਦੇ ਨਾਮ ਇੱਕ ਵਿਸ਼ੇਸ਼ ਸੰਦੇਸ਼ ਵਿੱਚ ਵੜਿੰਗ ਨੇ ਕਿਹਾ ਕਿ ਉਹ ਉਨ੍ਹਾਂ ਵਿੱਚ ਵਿਸ਼ਵਾਸ ਜਤਾਉਣ ਲਈ ਹਮੇਸ਼ਾ ਉਨ੍ਹਾਂ ਦੇ ਧੰਨਵਾਦੀ ਰਹਿਣਗੇ। ਉਹਨਾਂ ਨੇ ਲੁਧਿਆਣਾ ਦੇ ਲੋਕਾਂ ਨੂੰ ਇੱਕ ਨਿੱਜੀ ਸੰਦੇਸ਼ ਵਿੱਚ ਕਿਹਾ, “ਸਿਰਫ ਹੋਰ ਪੰਜ ਸਾਲਾਂ ਲਈ ਨਹੀਂ, ਮੈਂ ਤੁਹਾਡੇ ਵੱਲੋਂ ਦਿੱਤੇ ਇਸ ਪਿਆਰ, ਸਨੇਹ ਅਤੇ ਵਿਸ਼ਵਾਸ ਨੂੰ ਸਾਰੀ ਉਮਰ ਯਾਦ ਰੱਖਾਂਗਾ”।