ਸ਼ਹੀਦ-ਏ-ਆਜ਼ਮ ਭਗਤ ਸਿੰਘ, ਸ਼ਹੀਦ ਸੁਖਦੇਵ ਅਤੇ ਸ਼ਹੀਦ ਰਾਜਗੁਰੂ ਦੇ ਸਰਬਉੱਚ ਬਲੀਦਾਨਾਂ ਦੀ ਯਾਦ ਵਿੱਚ, ਮੇਰਾ ਯੁਵਾ ਭਾਰਤ (MY Bharat), ਯੁਵਾ ਮਾਮਲੇ ਅਤੇ ਖੇਡ ਮੰਤਰਾਲਾ, ਭਾਰਤ ਸਰਕਾਰ ਦੁਆਰਾ ਗਲੋਬਲ ਯੂਥ ਫੈਡਰੇਸ਼ਨ ਦੇ ਸਹਿਯੋਗ ਨਾਲ ਸੈਕਟਰ 42 ਸਥਿਤ ਲੇਕ, ਚੰਡੀਗੜ੍ਹ ਵਿਖੇ ਸ਼੍ਰਮਦਾਨ ਦੇ ਰੂਪ ਵਿੱਚ ਇੱਕ ਸਫ਼ਾਈ ਮੁਹਿੰਮ ਦਾ ਸਫ਼ਲਤਾਪੂਰਵਕ ਆਯੋਜਿਤ ਕੀਤੀ ਗਈ। ਇਹ ਪਹਿਲ ਸ਼ਹੀਦੀ ਦਿਵਸ ਦੇ ਅਵਸਰ ‘ਤੇ ਆਯੋਜਿਤ ਰਾਸ਼ਟਰਵਿਆਪੀ ਮੁਹਿੰਮ “ਮੇਰਾ ਭਾਰਤ ਮੇਰੀ ਜ਼ਿੰਮੇਦਾਰੀ” ਦੇ ਤਹਿਤ ਕੀਤੀ ਗਈ।

ਇਕੱਠ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਯੁਵਾ ਅਧਿਕਾਰੀ, ਸ਼੍ਰੀ ਵਿਨੈ ਕੁਮਾਰ ਨੇ ਦੱਸਿਆ ਕਿ ਕੁੱਲ 56 ਉਤਸ਼ਾਹੀ ਯੁਵਾ ਵਲੰਟੀਅਰਾਂ ਨੇ ਇਸ ਮੁਹਿੰਮ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਅਤੇ ਖੇਤਰ ਤੋਂ ਸਿੰਗਲ-ਯੂਜ਼ ਪਲਾਸਟਿਕ ਇਕੱਠਾ ਕਰਕੇ ਸਵੱਛ ਅਤੇ ਹਰਿਤ ਵਾਤਾਵਰਣ ਦੀ ਦਿਸ਼ਾ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ। ਉਨ੍ਹਾਂ ਨੇ ਸਾਰੇ ਪ੍ਰਤੀਭਾਗੀਆਂ ਨੂੰ ਇਹ ਸੰਕਲਪ ਵੀ ਦਿਵਾਇਆ: “ਨਾ ਗੰਦਗੀ ਕਰੂੰਗਾ, ਨਾ ਕਰਨੇ ਦੂੰਗਾ, ਕਿਉਂਕਿ ਮੇਰਾ ਭਾਰਤ ਮੇਰੀ ਜ਼ਿੰਮੇਦਾਰੀ ਹੈ।”

ਇਸ ਅਵਸਰ ‘ਤੇ ਸ਼੍ਰੀ ਰੋਹਿਤ ਕੁਮਾਰ, ਨੈਸ਼ਨਲ ਯੂਥ ਅਵਾਰਡੀ ਅਤੇ ਡਾਇਰੈਕਟਰ, ਗਲੋਬਲ ਯੂਥ ਫੈਡਰੇਸ਼ਨ; ਸ਼੍ਰੀ ਗਜਾਨਨ ਗਾਡੇਕਰ, ਅਸਿਸਟੈਂਟ ਸੈਕਸ਼ਨ ਅਫ਼ਸਰ, ਮੇਰਾ ਯੁਵਾ ਭਾਰਤ (MY Bharat); ਸ਼੍ਰੀ ਮੋਹਨ ਕੁਮਾਰ, ਸਾਬਕਾ ਰਾਸ਼ਟਰੀ ਯੁਵਾ ਵਲੰਟੀਅਰ; ਸ਼੍ਰੀ ਨਿਰਮਲ, ਸ਼੍ਰੀ ਅਮਿਤ, ਅਤੇ ਹੋਰ ਪਤਵੰਤੇ ਉਪਸਥਿਤ ਰਹੇ।

ਇਹ ਪਹਿਲ ਨੌਜਵਾਨਾਂ ਦੀ ਸਰਗਰਮ ਭਾਗੀਦਾਰੀ ਅਤੇ ਰਾਸ਼ਟਰ ਨਿਰਮਾਣ ਪ੍ਰਤੀ ਸਮੂਹਿਕ ਜ਼ਿੰਮੇਦਾਰੀ ਦੀ ਭਾਵਨਾ ਨੂੰ ਦਰਸਾਉਂਦੀ ਹੈ, ਜੋ ਸਵੱਛ ਅਤੇ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ ਹੈ।

×