ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਲਈ ਤਾਲਮੇਲ ਕਮੇਟੀ ਦਾ ਗਠਨ ਕੀਤਾ ਹੈ। ਜਸਟਿਸ ਨਿਰਮਲ ਸਿੰਘ ਨੂੰ 11 ਮੈਂਬਰੀ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।

ਕਮੇਟੀ ਦੇ ਮੈਂਬਰਾਂ ਵਿੱਚ ਮਿੱਠੂ ਸਿੰਘ ਕਾਹਨੇਕੇ ਮੈਂਬਰ ਐਸ ਜੀ ਪੀ ਸੀ, ਰਣਧੀਰ ਸਿੰਘ ਰੱਖੜਾ, ਰਾਮਪਾਲ ਸਿੰਘ ਬਹਿਣੀਵਾਲ, ਨਿਰਮੈਲ ਸਿੰਘ ਜੋਲਾ ਮੈਂਬਰ ਐਸ ਜੀ ਪੀ ਸੀ, ਬੀਬੀ ਰਵਿੰਦਰ ਕੌਰ ਮੈਂਬਰ ਕਾਜਰਕਾਰਣੀ ਹਰਿਆਣਾ ਕਮੇਟੀ, ਹਰਪ੍ਰੀਤ ਸਿੰਘ ਬੰਨੀ ਜੌਲੀ, ਗੁਰਦੀਪ ਸਿੰਘ ਮਕਰੌੜ ਸਾਹਿਬ, ਸ. ਸੁਖਵੰਤ ਸਿੰਘ ਸਰਾਓ,ਭੋਲਾ ਸਿੰਘ ਗਿੱਲਪੱਤੀ, ਬਾਬਾ ਗੁਰਜੰਟ ਸਿੰਘ ਮੰਡਵੀਂ ਅਤੇ ਦਵਿੰਦਰ ਸਿੰਘ ਸੋਢੀ ਸ਼ਾਮਿਲ ਹਨ।

×