114ਵਾਂ ਸ਼੍ਰੀ ਵਿਸ਼ਵਕਰਮਾ ਪੂਜਾ ਮਹਾਂ-ਉਤਸਵ ਸ਼੍ਰੋਮਣੀ ਸ਼੍ਰੀ ਵਿਸ਼ਵਕਰਮਾ ਮੰਦਰ ਬੰਗਾ ਰੋਡ ਫਗਵਾੜਾ ਵਿਖੇ ਹਰ ਸਾਲ ਦੀ ਤਰਾਂ ਇਸ ਸਾਲ ਵੀ 2 ਅਤੇ 3 ਨਵੰਬਰ ਨੂੰ ਪ੍ਰਦੀਪ ਧੀਮਾਨ ਦੀ ਪ੍ਰਧਾਨਗੀ ਹੇਠ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ।

ਸਮਾਗਮ ਦੀ ਪ੍ਰਧਾਨਗੀ ਮੁੱਖ ਮਹਿਮਾਨ ਸ. ਤੀਰਥ ਸਿੰਘ ਪਦਮ ਜਲੰਧਰ ਵਾਲਿਆਂ ਨੇ ਕੀਤੀ। ਝੰਡਾ ਲਹਿਰਾਉਣ ਦੀ ਰਸਮ ਸ਼੍ਰੀ ਵਿਕਰਮਜੀਤ ਚੱਗਰ ਫਗਵਾੜਾ ਵਾਲਿਆਂ ਨੇ ਅਦਾ ਕੀਤੀ । ਸਵਾਗਤੀ ਕਮੇਟੀ ਦੀ ਪ੍ਰਧਾਨਗੀ ਸ. ਸੁਖਦੇਵ ਸਿੰਘ ਚੱਗਰ ਫਗਵਾੜਾ ਵਾਲਿਆਂ ਨੇ ਕੀਤੀ।

ਸਭਾ ਦੇ ਪ੍ਰਧਾਨ ਪ੍ਰਦੀਪ ਧੀਮਾਨ, ਵਾਈਸ ਪ੍ਰਧਾਨ ਗੁਰਮੁੱਖ ਸਿੰਘ ਨਾਮਧਾਰੀ ਅਤੇ ਸਮੂਹ ਮੈਂਬਰਾਂ ਨੇ ਮਹਿਮਾਨਾਂ ਨੂੰ ਸਰੋਪਾ ਦੇ ਕੇ ਸਨਮਾਨਿਤ ਕੀਤਾ।

ਮਹਿੰਦਰ ਭਗਤ ਮੰਤਰੀ AAP ਪੰਜਾਬ, ਰਾਜ ਕੁਮਾਰ ਚੱਬੇਵਾਲ MP ਹੁਸ਼ਿਆਰਪੁਰ, ਜੋਗਿੰਦਰ ਸਿੰਘ ਮਾਨ ਹਲਕਾ ਇੰਚਾਰਜ AAP ਫਗਵਾੜਾ, ਸੋਮ ਪ੍ਰਕਾਸ਼ ਸਾਬਕਾ ਕੈਬਨਿਟ ਮੰਤਰੀ ਭਾਰਤ, ਸੁਸ਼ੀਲ ਕੁਮਾਰ ਰਿੰਕੂ ਸਾਬਕਾ ਐਮ.ਪੀ. ਜਲੰਧਰ, ਵਿਜੇ ਸਾਂਪਲਾ ਸਾਬਕਾ ਕੈਬਨਿਟ ਮੰਤਰੀ ਭਾਰਤ, ਪਰਗਟ ਸਿੰਘ MLA ਜਲੰਧਰ, ਬਲਵਿੰਦਰ ਸਿੰਘ ਧਾਲੀਵਾਲ ਐਮ.ਐਲ.ਏ. ਫਗਵਾੜਾ, ਪ੍ਰ. ਪ੍ਰੇਮ ਸਿੰਘ ਚੰਦੂਮਾਜਰਾ ਸਾਬਕਾ ਐਮ.ਪੀ. ਲੋਕ ਸਭਾ, ਪ੍ਰੇਮ ਕੁਮਾਰ ਹਲਕਾ ਇੰਚਾਰਜ AAP ਫਿਲੌਰ, ਹਰਨੂਰ ਸਿੰਘ ਮਾਨ AAP ਸਪੋਕਸਮੈਨ ਪੰਜਾਬ ਅਤੇ ਹੋਰ ਅਹਿਮ ਸ਼ਖਸ਼ੀਅਤਾਂ ਨੇ ਵੀ ਵਿਸ਼ੇਸ਼ ਤੌਰ ਤੇ ਇਸ ਸਮਾਗਮ ਤੇ ਪਹੁੰਚ ਕੇ ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ।

ਜਿਕਰਯੋਗ ਹੈ ਕਿ ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਦੇ ਸ਼੍ਰੋਮਣੀ ਮੰਦਰ ਵਿਖੇ ਸ਼੍ਰੀ ਵਿਸ਼ਵਕਰਮਾ ਚੈਰੀਟੇਬਲ ਹਸਪਤਾਲ ਪਿਛਲੇ ਲੰਮੇ ਸਮੇ ਤੋ ਚੱਲ ਰਿਹਾ ਹੈ। ਮੰਦਰ ਦੀ ਕਮੇਟੀ ਵਲੋਂ ਮਾਨਵਤਾ ਦੀ ਸੇਵਾ ਲਈ 50 ਬੈੱਡਾਂ ਵਾਲਾ 24 ਘੰਟੇ ਹਸਪਤਾਲ ਜਲਦੀ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਬੱਚਿਆਂ ਨੂੰ ਤਕਨੀਕੀ ਸਿੱਖਿਆ ਦੇਣ ਲਈ ISO Regd. ਚੈਰੀਟੇਬਲ ਕੰਪਿਊਟਰ ਇੰਸਟੀਚਿਊਟ ਵੀ ਚੱਲ ਰਿਹਾ ਹੈ।

ਸਭਾ ਦੇ ਸੀਨ. ਵਾਈਸ ਪ੍ਰਧਾਨ ਸੁਰਿੰਦਰ ਪਾਲ ਧੀਮਾਨ, ਜਨਰਲ ਸਕੱਤਰ ਸੁਭਾਸ਼ ਧੀਮਾਨ, ਵਾਈਸ ਪ੍ਰਧਾਨ ਗੁਰਨਾਮ ਸਿੰਘ ਜੂਤਲਾ, ਬਖਸ਼ੀਸ਼ ਰਾਮ ਧੀਮਾਨ, ਰਮੇਸ਼ ਧੀਮਾਨ, ਜਸਪਾਲ ਸਿੰਘ ਲਾਲ, ਬਲਵੰਤ ਰਾਏ ਧੀਮਾਨ, ਸੂਰਜ ਧੀਮਾਨ, ਅਰੁਣ ਰੂਪਰਾਏ, ਭੁਪਿੰਦਰ ਸਿੰਘ ਜੰਡੂ, ਅਮੋਲਕ ਸਿੰਘ ਝੀਤਾ, ਸੁਖਵੰਤ ਸਿੰਘ ਘਟੌੜਾ,ਅਸ਼ੋਕ ਧੀਮਾਨ,ਜਗਦੇਵ ਸਿੰਘ ਕੁੰਦੀ, ਨਰਿੰਦਰ ਸਿੰਘ ਭੱਚੂ, ਨਰਿੰਦਰ ਸਿੰਘ ਟੱਟਰ, ਸੁਰਿੰਦਰ ਸਿੰਘ ਕਲਸੀ, ਰਵਿੰਦਰ ਸਿੰਘ ਪਨੇਸਰ, ਪ੍ਰਸ਼ਾਤ ਧੀਮਾਨ, ਜਗਦੇਵ ਸਿੰਘ ਕੁੰਦੀ, ਰਜਿੰਦਰ ਸਿੰਘ ਰੂਪਰਾਏ, ਰੀਤ ਪ੍ਰੀਤ ਪਾਲ ਸਿੰਘ ਭੰਮਰਾ, ਹਰਜੀਤ ਸਿੰਘ ਭੰਮਰਾ, ਅੰਕੁਸ਼ ਧੀਮਾਨ,ਅਸ਼ਵਨੀ ਧੀਮਾਨ, ਪ੍ਰੇਮਦੀਪ ਚੱਗਰ, ਮਨਜਿੰਦਰ ਸਿੰਘ ਸੀਹਰਾ, ਵਿਸ਼ਾਲ ਭੋਗਲ, ਪਰਮਜੀਤ ਸਿੰਘ USA ਅਤੇ ਬਲਵਿੰਦਰ ਸਿੰਘ ਰਤਨ ਤੋ ਇਲਾਵਾ ਹੋਰ ਮੈਂਬਰ ਵੀ ਇਸ ਸਮਾਗਮ ਵਿੱਚ ਸ਼ਾਮਿਲ ਹੋਏ।

ਇਸ ਸਮਾਗਮ ਵਿਚ ਦੇਸ਼ਾਂ ਵਿਦੇਸ਼ਾਂ ਤੋ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਦੇ ਚਰਨਾਂ ਵਿੱਚ ਨਕਮਸਤਕ ਹੋਈਆਂ। ਸਟੇਜ ਸੈਕਟਰੀ ਦੀ ਸੇਵਾ ਸ਼੍ਰੀ ਪ੍ਰਦੀਪ ਧੀਮਾਨ ਅਤੇ ਸ. ਗੁਰਨਾਮ ਸਿੰਘ ਜੂਤਲਾ ਨੇ ਬੜੇ ਸੁਚੱਜੇ ਢੰਗ ਨਾਲ ਨਿਭਾਈ।

×