ਜੀਐੱਮਐੱਸਐੱਚ (GMSH)-16 ਦੀ ਇੱਕ ਪਹਿਲ* ਚੰਡੀਗੜ੍ਹ, 3.2.2026: ਸਰਕਾਰੀ ਮਲਟੀ-ਸਪੈਸ਼ਲਿਟੀ ਹਸਪਤਾਲ, ਸੈਕਟਰ-16 (ਜੀਐੱਮਐੱਸਐੱਚ/GMSH-16) ਨੇ “ਘਰ-ਘਰ ਜੇਰਿਐਟ੍ਰਿਕ ਕੇਅਰ” ਨਾਮਕ ਇੱਕ ਮੁਫ਼ਤ ਮੋਬਾਈਲ ਹੈਲਥ ਯੂਨਿਟ (ਐੱਮਐੱਚਯੂ/MHU) ਸੇਵਾ ਸ਼ੁਰੂ ਕੀਤੀ ਹੈ, ਜਿਸ ਦਾ ਉਦੇਸ਼ 80 ਸਾਲ ਤੋਂ ਅਧਿਕ ਉਮਰ ਦੇ ਸੀਨੀਅਰ ਸਿਟੀਜ਼ਨਸ ਦੇ ਘਰ ‘ਤੇ ਮੈਡੀਕਲ ਸਹਾਇਤਾ ਅਤੇ ਪੈਲੀਏਟਿਵ ਕੇਅਰ ਪ੍ਰਦਾਨ ਕਰਨਾ ਹੈ। ਇਹ ਮੋਬਾਈਲ ਹੈਲਥ ਯੂਨਿਟ ਇੱਕ ਪੂਰੀ ਤਰ੍ਹਾਂ ਲੈਸ 4×4 ਐਂਬੂਲੈਂਸ ਦੇ ਜ਼ਰੀਏ ਸੰਚਾਲਿਤ ਕੀਤੀ ਜਾ ਰਹੀ ਹੈ, ਜਿਸ ਵਿੱਚ ਜ਼ਰੂਰੀ ਦਵਾਈਆਂ, ਆਕਸੀਜਨ ਸੁਵਿਧਾ, ਮਹੱਤਵਪੂਰਨ ਨਿਗਰਾਨੀ ਉਪਕਰਣ ਅਤੇ ਟੈਲੀ-ਕੰਸਲਟੇਸ਼ਨ ਦੀ ਵਿਵਸਥਾ ਉਪਲਬਧ ਹੈ। ਇਹ ਸੇਵਾ ਟ੍ਰੇਨਿੰਗ ਪ੍ਰਾਪਤ ਮੈਡੀਕਲ ਟੀਮ ਦੁਆਰਾ ਪ੍ਰਦਾਨ ਕੀਤੀ ਜਾਂਦੀ ਹੈ ਜਿਸ ਵਿੱਚ ਇੱਕ ਮੈਡੀਕਲ ਅਫ਼ਸਰ, ਨਰਸਿੰਗ ਅਫ਼ਸਰ, ਫਾਰਮਾਸਿਸਟ ਅਤੇ ਫਿਜ਼ੀਓਥੈਰੇਪਿਸਟ ਸ਼ਾਮਲ ਹਨ। ਇਹ ਪਹਿਲ ਦੇ ਤਹਿਤ ਘਰ-ਅਧਾਰਿਤ ਡਾਕਟਰੀ ਸਲਾਹ-ਮਸ਼ਵਰੇ ਅਤੇ ਪਰਚੀ, ਗ਼ੈਰ-ਸੰਚਾਰੀ ਰੋਗਾਂ (ਐੱਨਸੀਡੀਜ਼/NCDs) ਦੀ ਸਕ੍ਰੀਨਿੰਗ ਅਤੇ ਰਿਕਾਰਡਿੰਗ, ਐਕਸਪਰਟ ਟੈਲੀ-ਕੰਸਲਟੇਸ਼ਨ, ਐਂਟੀਸੈਪਟਿਕ ਡ੍ਰੈੱਸਿੰਗ, ਫਿਜ਼ੀਓਥੈਰੇਪੀ ਸਹਾਇਤਾ, ਸਿਹਤ ਜਾਗਰੂਕਤਾ ਅਤੇ ਜ਼ਰੂਰਤ ਪੈਣ ‘ਤੇ ਹਸਪਤਾਲ ਰੈਫਰਲ ਜਾਂ ਦਾਖਲ ਕਰਨ ਦਾ ਮੁੱਲਾਂਕਣ ਕੀਤਾ ਜਾਂਦਾ ਹੈ। ਸੇਵਾ ਦੀ ਸ਼ੁਰੂਆਤ ਤੋਂ ਹੀ ਇਸ ਨੂੰ ਉਤਸ਼ਾਹਜਨਕ ਹੁੰਗਾਰਾ ਮਿਲਿਆ ਹੈ। ਜਨਵਰੀ ਤੱਕ ਇਸ ਪਹਿਲ ਦੇ ਤਹਿਤ ਕੁੱਲ 98 ਸੀਨੀਅਰ ਸਿਟੀਜ਼ਨਸ ਨੇ ਲਾਭ ਉਠਾਇਆ ਹੈ। ਸੇਵਾ ਪੁੱਛਗਿੱਛ / ਹੈਲਪਲਾਇਨ: 0172-2782457
ਸਰਕਾਰੀ ਮਲਟੀ-ਸਪੈਸ਼ਲਿਟੀ ਹਸਪਤਾਲ, ਸੈਕਟਰ-16 (ਜੀਐੱਮਐੱਸਐੱਚ/GMSH-16) ਨੇ “ਘਰ-ਘਰ ਜੇਰਿਐਟ੍ਰਿਕ ਕੇਅਰ” ਨਾਮਕ ਇੱਕ ਮੁਫ਼ਤ ਮੋਬਾਈਲ ਹੈਲਥ ਯੂਨਿਟ (ਐੱਮਐੱਚਯੂ/MHU) ਸੇਵਾ ਸ਼ੁਰੂ ਕੀਤੀ ਹੈ, ਜਿਸ ਦਾ ਉਦੇਸ਼ 80 ਸਾਲ ਤੋਂ ਅਧਿਕ ਉਮਰ ਦੇ ਸੀਨੀਅਰ ਸਿਟੀਜ਼ਨਸ ਦੇ ਘਰ ‘ਤੇ ਮੈਡੀਕਲ ਸਹਾਇਤਾ ਅਤੇ ਪੈਲੀਏਟਿਵ ਕੇਅਰ ਪ੍ਰਦਾਨ ਕਰਨਾ ਹੈ।

ਇਹ ਮੋਬਾਈਲ ਹੈਲਥ ਯੂਨਿਟ ਇੱਕ ਪੂਰੀ ਤਰ੍ਹਾਂ ਲੈਸ 4×4 ਐਂਬੂਲੈਂਸ ਦੇ ਜ਼ਰੀਏ ਸੰਚਾਲਿਤ ਕੀਤੀ ਜਾ ਰਹੀ ਹੈ, ਜਿਸ ਵਿੱਚ ਜ਼ਰੂਰੀ ਦਵਾਈਆਂ, ਆਕਸੀਜਨ ਸੁਵਿਧਾ, ਮਹੱਤਵਪੂਰਨ ਨਿਗਰਾਨੀ ਉਪਕਰਣ ਅਤੇ ਟੈਲੀ-ਕੰਸਲਟੇਸ਼ਨ ਦੀ ਵਿਵਸਥਾ ਉਪਲਬਧ ਹੈ। ਇਹ ਸੇਵਾ ਟ੍ਰੇਨਿੰਗ ਪ੍ਰਾਪਤ ਮੈਡੀਕਲ ਟੀਮ ਦੁਆਰਾ ਪ੍ਰਦਾਨ ਕੀਤੀ ਜਾਂਦੀ ਹੈ ਜਿਸ ਵਿੱਚ ਇੱਕ ਮੈਡੀਕਲ ਅਫ਼ਸਰ, ਨਰਸਿੰਗ ਅਫ਼ਸਰ, ਫਾਰਮਾਸਿਸਟ ਅਤੇ ਫਿਜ਼ੀਓਥੈਰੇਪਿਸਟ ਸ਼ਾਮਲ ਹਨ।

ਇਹ ਪਹਿਲ ਦੇ ਤਹਿਤ ਘਰ-ਅਧਾਰਿਤ ਡਾਕਟਰੀ ਸਲਾਹ-ਮਸ਼ਵਰੇ ਅਤੇ ਪਰਚੀ, ਗ਼ੈਰ-ਸੰਚਾਰੀ ਰੋਗਾਂ (ਐੱਨਸੀਡੀਜ਼/NCDs) ਦੀ ਸਕ੍ਰੀਨਿੰਗ ਅਤੇ ਰਿਕਾਰਡਿੰਗ, ਐਕਸਪਰਟ ਟੈਲੀ-ਕੰਸਲਟੇਸ਼ਨ, ਐਂਟੀਸੈਪਟਿਕ ਡ੍ਰੈੱਸਿੰਗ, ਫਿਜ਼ੀਓਥੈਰੇਪੀ ਸਹਾਇਤਾ, ਸਿਹਤ ਜਾਗਰੂਕਤਾ ਅਤੇ ਜ਼ਰੂਰਤ ਪੈਣ ‘ਤੇ ਹਸਪਤਾਲ ਰੈਫਰਲ ਜਾਂ ਦਾਖਲ ਕਰਨ ਦਾ ਮੁੱਲਾਂਕਣ ਕੀਤਾ ਜਾਂਦਾ ਹੈ।

ਸੇਵਾ ਦੀ ਸ਼ੁਰੂਆਤ ਤੋਂ ਹੀ ਇਸ ਨੂੰ ਉਤਸ਼ਾਹਜਨਕ ਹੁੰਗਾਰਾ ਮਿਲਿਆ ਹੈ। ਜਨਵਰੀ ਤੱਕ ਇਸ ਪਹਿਲ ਦੇ ਤਹਿਤ ਕੁੱਲ 98 ਸੀਨੀਅਰ ਸਿਟੀਜ਼ਨਸ ਨੇ ਲਾਭ ਉਠਾਇਆ ਹੈ।

ਸੇਵਾ ਪੁੱਛਗਿੱਛ / ਹੈਲਪਲਾਇਨ: 0172-2782457

×