9ਵੇਂ ਰਾਸ਼ਟਰੀਯ ਪੋਸ਼ਣ ਮਾਹ 2026 ਦੇ ਤਹਿਤ 23 ਸਤੰਬਰ 2026 ਨੂੰ ਚੰਡੀਗੜ੍ਹ ਦੇ ਵਿਭਿੰਨ ਖੇਤਰਾਂ ਵਿੱਚ ਸਮੁਦਾਇਕ ਪੱਧਰ ‘ਤੇ ਵਿਭਿੰਨ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਗਤੀਵਿਧੀਆਂ ਦਾ ਉਦੇਸ਼ ਪੋਸ਼ਣ, ਤੰਦਰੁਸਤ ਖਾਣ-ਪੀਣ ਦੀਆਂ ਆਦਤਾਂ, ਸਵੱਛਤਾ, ਬਾਲ ਵਿਕਾਸ ਅਤੇ ਸਮੁਦਾਇਕ ਸਹਿਭਾਗਿਤਾ ਪ੍ਰਤੀ ਜਾਗਰੂਕਤਾ ਨੂੰ ਹੁਲਾਰਾ ਦੇਣਾ ਰਿਹਾ।

‘ਇੰਡਸਟ੍ਰੀਅਲ ਏਰੀਆ’ ਵਿੱਚ ਆਂਗਣਵਾੜੀ ਕੇਂਦਰਾਂ ਦੀਆਂ ਸੇਵਾਵਾਂ ਅਤੇ ਜਵਾਬਦੇਹੀ ਵਿਸ਼ੇ ‘ਤੇ ਸਮੁਦਾਇਕ ਸੰਵਾਦ ਆਯੋਜਿਤ ਕੀਤਾ ਗਿਆ। ਇਸ ਦੌਰਾਨ ਭਾਈਚਾਰੇ ਦੇ ਮੈਂਬਰਾਂ ਨੂੰ ਆਂਗਣਵਾੜੀ ਕੇਂਦਰਾਂ ਦੇ ਜ਼ਰੀਏ ਉਪਲਬਧ ਵਿਭਿੰਨ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਵਿਸ਼ੇਸ਼ ਤੌਰ ‘ਤੇ 6 ਮਹੀਨੇ ਤੋਂ 3 ਵਰ੍ਹੇ ਤੱਕ ਦੀ ਉਮਰ ਦੇ ਬੱਚਿਆਂ ਦੀ ਸਿਹਤ, ਸਵੱਛਤਾ ਅਤੇ ਉਚਿਤ ਪੋਸ਼ਣ ‘ਤੇ ਜ਼ੋਰ ਦਿੱਤਾ ਗਿਆ। ਮਾਪਿਆਂ ਅਤੇ ਭਾਈਚਾਰੇ ਦੇ ਮੈਂਬਰਾਂ ਨੂੰ ਬੱਚਿਆਂ ਦੇ ਰੋਜ਼ਾਨਾ ਆਹਾਰ ਵਿੱਚ ਤੰਦਰੁਸਤ ਅਤੇ ਪੌਸ਼ਟਿਕ ਖੁਰਾਕੀ ਪਦਾਰਥ ਸ਼ਾਮਲ ਕਰਨ ਲਈ ਪ੍ਰੇਰਿਤ ਕੀਤਾ ਗਿਆ।

ਸੈਕਟਰ 24 ਵਿਖੇ ‘ਪੌਸ਼ਟਿਕ ਆਹਾਰ’ ‘ਤੇ ਪ੍ਰਦਰਸ਼ਨ ਅਤੇ ਜਾਗਰੂਕਤਾ ਸੈਸ਼ਨ ਆਯੋਜਿਤ ਕੀਤਾ ਗਿਆ। ਇਸ ਵਿੱਚ ਸੰਪੂਰਨ ਸਿਹਤ ਅਤੇ ਬਿਹਤਰ ਜੀਵਨਸ਼ੈਲੀ ਲਈ ਸੰਤੁਲਿਤ ਅਤੇ ਪੌਸ਼ਟਿਕ ਆਹਾਰ ਦੇ ਮਹੱਤਵ ‘ਤੇ ਪ੍ਰਕਾਸ਼ ਪਾਇਆ ਗਿਆ। ‘ਪੋਸ਼ਣ ਮਟਕਾ’ ਦੇ ਮਹੱਤਵ ਬਾਰੇ ਵੀ ਜਾਣਕਾਰੀ ਦਿੱਤੀ ਗਈ ਅਤੇ ਰੋਜ਼ਾਨਾ ਆਹਾਰ ਵਿੱਚ ਸਥਾਨਕ ਤੌਰ ‘ਤੇ ਉਪਲਬਧ ਪੌਸ਼ਟਿਕ ਖੁਰਾਕੀ ਪਦਾਰਥਾਂ ਨੂੰ ਸ਼ਾਮਲ ਕਰਨ ‘ਤੇ ਜ਼ੋਰ ਦਿੱਤਾ ਗਿਆ। ਲਾਭਾਰਥੀਆਂ ਨੇ ਇਸ ਸੈਸ਼ਨ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਅਤੇ ਤੰਦਰੁਸਤ ਖਾਣ-ਪੀਣ ਦੀਆਂ ਆਦਤਾਂ ਨੂੰ ਸਮਝਣ ਲਈ ਫ੍ਰੰਟਲਾਇਨ ਵਰਕਰਾਂ ਨਾਲ ਸੰਵਾਦ ਕੀਤਾ।

ਸਰਕਲ-52 ਦੇ ਇੱਕ ਆਂਗਣਵਾੜੀ ਕੇਂਦਰ ਵਿੱਚ ਬੱਚਿਆਂ ਲਈ ਆਰਟ ਅਤੇ ਕ੍ਰਾਫਟ ਗਤੀਵਿਧੀ ਆਯੋਜਿਤ ਕੀਤੀ ਗਈ। ਇਸ ਦਾ ਉਦੇਸ਼ ਬੱਚਿਆਂ ਵਿੱਚ ਰਚਨਾਤਮਕਤਾ, ਅਨੰਦਪੂਰਨ ਸਿੱਖਣ ਅਤੇ ਸਰਗਰਮ ਸਹਿਭਾਗਿਤਾ ਨੂੰ ਹੁਲਾਰਾ ਦੇਣਾ ਸੀ। ਬੱਚਿਆਂ ਦੇ ਬੌਧਿਕ, ਰਚਨਾਤਮਕ ਅਤੇ ਸਮਾਜਿਕ ਵਿਕਾਸ ਨੂੰ ਪ੍ਰੋਤਸਾਹਿਤ ਕਰਨ ਲਈ ਖੇਡ ਅਤੇ ਗਤੀਵਿਧੀ ਅਧਾਰਿਤ ਸ਼ੁਰੂਆਤੀ ਬਾਲ ਅਵਸਥਾ ਦੇਖਭਾਲ਼ ਅਤੇ ਸਿੱਖਿਆ (ਈਸੀਸੀਈ) ਗਤੀਵਿਧੀਆਂ ਕਰਵਾਈਆਂ ਗਈਆਂ। ‘ਰਾਕੇਟ ਲਰਨਿੰਗ’ ਨਾਮਕ ਗ਼ੈਰ-ਸਰਕਾਰੀ ਸੰਗਠਨ ਦੀ ਸੁਸ਼੍ਰੀ ਦੀਪਿਕਾ ਨੇ ਬੱਚਿਆਂ ਨੂੰ ਵਿਭਿੰਨ ਆਰਟ ਅਤੇ ਕ੍ਰਾਫਟ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਸ਼ਾਮਲ ਕੀਤਾ, ਜਿਸ ਨਾਲ ਬੱਚਿਆਂ ਲਈ ਇੱਕ ਅਨੰਦਪੂਰਨ ਅਤੇ ਸੰਵਾਦਾਤਮਕ ਸਿੱਖਣ ਦਾ ਵਾਤਾਵਰਣ ਤਿਆਰ ਹੋਇਆ।

ਇਨ੍ਹਾਂ ਗਤੀਵਿਧੀਆਂ ਦੇ ਨਾਲ-ਨਾਲ ਘਰੇਲੂ ਮੁਲਾਕਾਤਾਂ, ਬੱਚਿਆਂ ਦੇ ਵਿਕਾਸ ਦੀ ਨਿਗਰਾਨੀ, ਮਾਤਾਵਾਂ ਦੀਆਂ ਮੀਟਿੰਗਾਂ ਅਤੇ ਘੱਟ ਜਨਮ ਵਜ਼ਨ ਵਾਲੇ ਬੱਚਿਆਂ ਦੇ ਮਾਪਿਆਂ ਦੀ ਕਾਉਂਸਲਿੰਗ ਵੀ ਕੀਤੀ ਗਈ। ਇਸ ਤੋਂ ਇਲਾਵਾ ਪੂਰਕ ਆਹਾਰ, ਕਿਚਨ ਗਾਰਡਨਿੰਗ, ਹੱਥ ਧੋਣ ਦੀ ਉਚਿਤ ਤਕਨੀਕ, ਟੀਕਾਕਰਣ ਅਤੇ ਆਧਾਰ ਨਾਮਾਂਕਣ ਬਾਰੇ ਜਾਗਰੂਕਤਾ ਦੇ ਸਬੰਧ ਵਿੱਚ ਵੀ ਜਾਗਰੂਕ ਕੀਤਾ ਗਿਆ। ਵਿਸ਼ੇਸ਼ ਤੌਰ ‘ਤੇ ਕਿਸ਼ੋਰ ਲੜਕੀਆਂ ਵਿੱਚ ਅਨੀਮੀਆ ਦੀ ਰੋਕਥਾਮ ‘ਤੇ ਜ਼ੋਰ ਦਿੱਤਾ ਗਿਆ। ਪ੍ਰਤੀਭਾਗੀਆਂ ਨੂੰ ਅਨੀਮੀਆ ਦੇ ਕਾਰਨਾਂ ਅਤੇ ਲੱਛਣਾਂ, ਰੋਕਥਾਮ ਉਪਾਵਾਂ ਅਤੇ ਪੌਸ਼ਟਿਕ ਅਤੇ ਆਇਰਨ ਨਾਲ ਭਰਪੂਰ ਖੁਰਾਕ ਲੈਣ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਗਈ।

ਇਨ੍ਹਾਂ ਗਤੀਵਿਧੀਆਂ ਵਿੱਚ ਬੱਚਿਆਂ, ਮਾਤਾਵਾਂ, ਲਾਭਾਰਥੀਆਂ ਅਤੇ ਸਮੁਦਾਇ ਦੇ ਮੈਂਬਰਾਂ ਨੇ ਸਰਗਰਮੀ ਨਾਲ ਹਿੱਸਾ ਲਿਆ। ਪ੍ਰੋਗਰਾਮਾਂ ਦੇ ਜ਼ਰੀਏ ਪੋਸ਼ਣ, ਸਵੱਛਤਾ, ਤੰਦਰੁਸਤ ਖਾਣ-ਪੀਣ, ਅਨੀਮੀਆ ਦੀ ਰੋਕਥਾਮ, ਟੀਕਾਕਰਣ, ਬਾਲ ਵਿਕਾਸ ਤੇ ਸੰਪੂਰਨ ਸਿਹਤ ਤੇ ਕਲਿਆਣ ਨਾਲ ਸਬੰਧਿਤ ਮਹੱਤਵਪੂਰਨ ਸੰਦੇਸ਼ਾਂ ਨੂੰ ਪ੍ਰਭਾਵੀ ਨਾਲ ਸਮੁਦਾਇ ਤੱਕ ਪਹੁੰਚਾਇਆ ਗਿਆ।