ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਵਿਚ ਹੰਗ ਅਸੈਂਬਲੀ ਦੇ ਬਿਆਨ ਤੋਂ ਬਾਅਦ ਹੁਣ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੂੰ ਵੀ ਪੰਜਾਬ ਵਿਚ ਹੰਗ ਅਸੈਂਬਲੀ ਬਣਨ ਦੇ ਆਸਾਰ ਲੱਗ ਰਹੇ ਹਨ।
ਚੰਡੀਗੜ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਵਿਚ ਹੰਗ ਅਸੈਂਬਲੀ ਦੇ ਬਿਆਨ ਤੋਂ ਬਾਅਦ ਹੁਣ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੂੰ ਵੀ ਪੰਜਾਬ ਵਿਚ ਹੰਗ ਅਸੈਂਬਲੀ ਬਣਨ ਦੇ ਆਸਾਰ ਲੱਗ ਰਹੇ ਹਨ। ਨੱਢਾ ਨੂੰ ਲੱਗਦਾ ਹੈ ਕਿ ਪੰਜਾਬ ਵਿਚ ਕਿਸੇ ਸਰਕਾਰ ਨੂੰ ਬਹੁਮਤ ਨਹੀਂ ਮਿਲੇਗਾ। 10 ਮਾਰਚ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਤੈਅ ਹੋਵੇਗਾ ਕਿ ਭਾਜਪਾ ਗੱਠਜੋੜ ਕਰਦੀ ਹੈ ਜਾਂ ਨਹੀਂ।
ਇਸ ਤੋਂ ਪਹਿਲਾਂ ਅਮਿਤ ਸ਼ਾਹ ਕਰ ਚੁੱਕੇ ਹਨ ਹੰਗ ਅਸੈਂਬਲੀ ਦੀ ਗੱਲ
ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਸੀ ਕਿ ਪੰਜਾਬ ਵਿੱਚ ਚੋਣਾਂ ਅਜੀਬ ਤਰੀਕੇ ਨਾਲ ਹੋਈਆਂ ਹਨ। ਇੱਥੇ ਵੋਟਿੰਗ ਦਾ ਨਤੀਜਾ ਕੀ ਹੋਵੇਗਾ, ਇਹ ਤਾਂ ਕੋਈ ਜੋਤਸ਼ੀ ਹੀ ਦੱਸ ਸਕਦਾ ਹੈ। ਉਹਨਾਂ ਹੰਗ ਅਸੈਂਬਲੀ ਹੋਣ ‘ਤੇ ਗੱਠਜੋੜ ਕਰਨ ਦਾ ਸਮਰਥਨ ਵੀ ਕੀਤਾ।ਉਹਨਾਂ ਕਿਹਾ ਸੀ ਕਿ ਜੇਕਰ ਅਸੈਂਬਲੀ ਹੰਗ ਹੁੰਦੀ ਹੈ ਤਾਂ 2-3 ਪਾਰਟੀਆਂ ਮਿਲਕੇ ਗੱਠਜੋੜ ਕਰ ਸਕਦੀਆਂ ਹਨ।