*ਪੰਜਾਬ ਸਰਕਾਰ ਕਿਸਾਨਾਂ ਅਤੇ ਪੰਜਾਬ ਦੇ ਮੁੱਦਿਆਂ ਬਾਰੇ ਬਹਿਸ ਕਰਨ ਤੋ ਭੱਜੀ
ਅੱਜ ਦੇ ਦਿਨ 1 ਨਵੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਟਵੀਟ ਕਰਕੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਅਤੇ ਕਿਸਾਨਾਂ ਮਜ਼ਦੂਰਾਂ ਮੁੱਦਿਆ ਤੇ ਬਹਿਸ ਕਰਨ ਦਾ ਸੱਦਾ ਦਿੱਤਾ ਸੀ। ਬਹਿਸ ਦੇ ਪ੍ਰੋਗਰਾਮ ਨੂੰ ਨਾਮ ਦਿਤਾ ਗਿਆ ‘ਮੈ ਪੰਜਾਬ ਬੋਲਦਾ ਹਾਂ’। ਪਰ ਪੰਜਾਬ ਸਰਕਾਰ ਕਿਸਾਨ ਨਾਲ ਬਹਿਸ ਕਰਨ ਤੋ ਭੱਜ ਗਈ ਅਤੇ ਪੰਜਾਬ ਦੀਆ ਕਿਸਾਨ ਜਥੇਬੰਦੀਆ ਨੂੰ ਬਹਿਸ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਰਸਤੇ ਵਿੱਚ ਹੀ ਰੋਕ ਲਿਆ ਅਤੇ ਬਹਿਸ ਲਈ ਗਏ ਕਿਸਾਨ ਆਗੂਆ ਨੂੰ ਥਾਣੇ ਵਿੱਚ ਬੰਦ ਕਰ ਦਿਤਾ ਹੈ ।
ਪੰਜਾਬ ਸਰਕਾਰ ਦੀ ਬਹਿਸ ਵਿੱਚ ਹਿੱਸਾ ਲੈਣ ਜਾ ਰਹੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਅਵਤਾਰ ਮਹਿਮਾ ਨੂੰ ਸਾਥੀਆਂ ਸਮੇਤ ਥਾਣਾ ਸਦਰ ਜਗਰਾਓਂ ਵਿੱਚ ਬੰਦ ਕਰ ਦਿੱਤਾ ਹੈ। ਸੂਬਾ ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾ, ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਪੋਜੋਕੇ, ਜ਼ਿਲ੍ਹਾ ਪ੍ਰੈਸ ਸਕੱਤਰ ਗੁਰਭੇਜ ਸਿੰਘ ਟਿੱਬੀ, ਜੱਥੇਬੰਦਕ ਸਕੱਤਰ ਨਿਰਮਲ ਸਿੰਘ ਫਿਰੋਜ਼ਪੁਰ, ਜ਼ਿਲ੍ਹਾ ਪ੍ਰਚਾਰ ਸਕੱਤਰ ਫਰੀਦਕੋਟ ਬਲਵਿੰਦਰ ਸਿੰਘ ਧੂਰਕੋਟ , ਮੋਗਾ ਜ਼ਿਲ੍ਹਾ ਕਨਵੀਨਰ ਜਤਿੰਦਰ ਸਿੰਘ ਸਲੀਣਾ,ਜ਼ਿਲ੍ਹਾ ਸਕੱਤਰ ਫਰੀਦਕੋਟ ਭੁਪਿੰਦਰ ਸਿੰਘ ਚਹਿਲ ,ਅਵਤਾਰ ਸਿੰਘ ਇਕਾਈ ਪ੍ਰਧਾਨ ਫਰੀਦਕੋਟ ਅਤੇ ਸੀਨੀਅਰ ਮੀਤ ਪ੍ਰਧਾਨ ਸੁਖਦੇਵ ਸਿੰਘ।
ਕਿਸਾਨ ਆਗੂ ਡਾ ਦਰਸ਼ਨ ਪਾਲ ਨੇ ਪੰਜਾਬ ਸਰਕਾਰ ਵੱਲੋ ਬਹਿਸ ਕਰਨ ਲਈ ਬੁਲਾ ਕੇ ਕਿਸਾਨ ਜਥੇਬੰਦੀ ਦੇ ਆਗੂਆ ਨੂੰ ਥਾਣੇ ਬੰਦ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਤੁਰੰਤ ਥਾਣੇ ਬੰਦ ਕੀਤੇ ਆਗੂਆ ਨੂੰ ਰਿਹਾਅ ਕਰੇ। ਬਹਿਸ ਬਾਰੇ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ 2022 ਦੀਆ ਚੋਣਾਂ ਤੋਂ ਪਹਿਲਾ ਪੰਜਾਬ ਦੇ ਮਸਲਿਆ ਤੇ ਬਹੁਤ ਬਹਿਸ ਹੋਈ ਸੀ, ਦੂਜੀਆ ਪਾਰਟੀਆ ਨੇ ਜੇਕਰ ਪੰਜਾਬ ਨੂੰ ਬਰਬਾਦ ਕੀਤਾ ਸੀ ਤੇ ਉਸ ਸਾਰੇ ਕੁਝ ਨੂੰ ਠੀਕ ਕਰਨ ਲਈ ਆਪ ਪਾਰਟੀ ਨੇ ਗਰੰਟੀਆ ਕੀਤੀਆ ਸਨ ਤਾਂ ਹੀ ਪੰਜਾਬ ਦੇ ਲੋਕਾਂ ਨੇ ਆਪ ਪਾਰਟੀ ਨੂੰ ਵੋਟਾਂ ਪਾਕੇ 92ਵੇਂ ਵਿਧਾਨ ਮੈਂਬਰ ਜਿਤਾ ਕੇ ਪੰਜਾਬ ਨੂੰ ਆਮ ਆਦਮੀ ਪਾਰਟੀ ਹਵਾਲੇ ਕਰ ਦਿੱਤਾ ਸੀ। ਪਰ ਦੋ ਸਾਲ ਬਾਅਦ ਵੀ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਅਤੇ ਉਸਦੀ ਸਰਕਾਰ ਨੇ ਪੰਜਾਬੀਆਂ ਨਾਲ ਕੀਤੇ ਵਾਅਦਿਆਂ ਦੀ ਲੜੀ ਚੋਂ ਇਕ ਵੀ ਵਾਧਾ ਪੂਰਾ ਨਹੀ ਕੀਤਾ ਗਿਆ। ਇਸ ਕਰਕੇ ਪੰਜਾਬ ਦੇ ਲੋਕਾਂ ਵਿਚ ਬਹੁਤ ਰੋਸ ਹੈ। ਇਸ ਬਾਰੇ ਪੰਜਾਬ ਸਰਕਾਰ ਜਾਣੂ ਹੈ, ਇਸੇ ਲਈ ਮੁੱਖ ਮੰਤਰੀ ਬਹਿਸ ਵਿਚ ਸ਼ਾਮਲ ਹੋਣ ਲਈ ਤਿਆਰ ਨਹੀਂ ਹਨ ਅਤੇ ਕਿਸਾਨ, ਮਜ਼ਦੂਰ, ਮੁਲਾਜ਼ਮ, ਵਿਦਿਆਰਥੀਆ ਨੂੰ ਰਸਤੇ ਵਿੱਚ ਰੋਕਿਆ ਗਿਆ ਹੈ ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਮਹਿਮਾ ਨੇ ਮੰਗ ਕੀਤੀ ਕਿ ਕਿਸਾਨ ਜਥੇਬੰਦੀ ਦੇ ਆਗੂਆ ਨੂੰ ਰਿਹਾਅ ਕੀਤਾ ਜਾਵੇ।
ਜਾਰੀ ਕਰਤਾ
ਗੁਰਮੀਤ ਸਿੰਘ ਮਹਿਮਾ
ਸੂਬਾ ਜਨਰਲ ਸਕੱਤਰ