ਅੱਜ ਮਿਤੀ 7/9/2024 ਨੂੰ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਬਲਾਕ ਗੁਰੂ ਹਰ ਸਹਾਇ ਪੰਜਾਬ ਵੱਲੋਂ ਮਹੀਨਾ ਵਾਰ ਮੀਟਿੰਗ ਪਿੰਡ ਕਾਹਨ ਸਿੰਘ ਵਾਲਾ ਵਿਖੇ ਕੀਤੀ ਗਈ ਮੀਟਿੰਗ ਵਿੱਚ ਮਜ਼ਦੂਰ ਮਸਲਿਆਂ ਤੇ ਖੁੱਲ ਕੇ ਵਿਚਾਰ ਚਰਚਾ ਕੀਤੀ ਗਈ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਬਿੱਕਰ ਸਿੰਘ ਮੋਠਾਂ ਵਾਲਾ ਨੇ ਕਿਹਾ ਕਿ ਬਲਾਕ ਪ੍ਰਧਾਨਗੀ ਦੇ ਅਹੁਦੇ ਤੇ ਕੰਮ ਕਰਦੇ ਕੁਲਦੀਪ ਸਿੰਘ ਵੱਲੋਂ 6/ 8/2024 ਨੂੰ ਅਸਤੀਫਾ ਦੇ ਗਏ ਸੀ ਪ੍ਰਧਾਨਗੀ ਦੇ ਖਾਲੀ ਪਏ ਅਹੁਦੇ ਉੱਤੇ ਹੁਣ ਰਾਜਾ ਸਿੰਘ ਜੰਡ ਵਾਲਾ ਗੁਰੂ ਹਰਸਹਾਏ ਦੇ ਬਲਾਕ ਪ੍ਰਧਾਨ ਹੋਣਗੇ ਜੋ ਕਿ ਪਿਛਲੇ ਕਾਫੀ ਲੰਮੇ ਟਾਈਮ ਤੋ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਮੀਤ ਪ੍ਰਧਾਨ ਵਜੋਂ ਕੰਮ ਕਰਦੇ ਆ ਰਹੇ ਹਨ ਸਾਰੀ ਕਮੇਟੀ ਨੇ ਸਰਬ ਸੰਮਤੀ ਨਾਲ ਫੈਸਲਾ ਕੀਤਾ ਹੁਣ ਬਲਾਕ ਕਮੇਟੀ ਦੇ ਪ੍ਰਧਾਨ ਰਾਜਾ ਸਿੰਘ ਜੰਡਵਾਲਾ ਹੋਣਗੇ ਇਹਨਾਂ ਦੀ ਅਗਵਾਈ ਦੇ ਵਿੱਚ 28 ਸਤੰਬਰ ਨੂੰ ਜੋ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਹਾੜਾ ਆ ਰਿਹਾ ਉਸ ਨੂੰ ਮਨਾਉਣ ਦੀ ਵਿਉਂਤਬੰਦੀ ਕੀਤੀ ਗਈ ਅਤੇ ਪਿੰਡਾਂ ਦੇ ਵਿੱਚ ਇਕਾਈਆਂ ਉਸਾਰਨ ਦੀ ਗੱਲ ਕਹੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਇਆ ਇਕੱਠੇ ਹੋਏ ਆਗੂਆਂ ਨੇ ਇੱਕ ਸੁਰ ਵਿੱਚ ਹੋ ਕੇ ਕਿਹਾ ਕਿ ਇਹ ਪਿੰਡਾਂ ਦੇ ਵਿੱਚ ਸਿਲਸਿਲਾ ਵਾਰ ਮੀਟਿੰਗਾਂ ਦਾ ਦੌਰ ਜਾਰੀ ਰਹੇਗਾ ਅਤੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੀ ਵਿਚਾਰ ਧਾਰਾ ਮੁਤਾਬਿਕ ਜੋ ਉਹਨਾਂ ਨੇ ਕਿਹਾ ਸੀ ਕਿ ਜਦ ਤੱਕ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ ਨਹੀਂ ਹੁੰਦੀ ਉਦੋਂ ਤੱਕ ਜੰਗ ਜਾਰੀ ਰਹੇਗੀ ਨੂੰ ਅੱਗੇ ਤੋਰਿਆ ਜਾਵੇਗਾ। ਹੋਰਨਾ ਤੋਂ ਇਲਾਵਾ ਮੀਟਿੰਗ ਵਿੱਚ ਸ਼ਾਮਿਲ ਆਗੂ ਸਾਥੀ ਬਾਪੂ ਬਚਨ ਸਿੰਘ ਜੀ ਖਜਾਨਚੀ ਮਹਿੰਦਰ ਸਿੰਘ ਝੰਡੂਵਾਲਾ ਸੁਖਵੰਤ ਸਿੰਘ ਕਾਹਨ ਸਿੰਘ ਵਾਲਾਜੀ ਬਿੱਕਰ ਸਿੰਘ ਬਲਾਕ ਸਕੱਤਰ ਅਤੇ ਲੱਖਾ ਸਿੰਘ ਜੰਡ ਵਾਲਾ ਆਦਿ ਆਗੂ ਹਾਜ਼ਰ ਹੋਏ ਵੱਲੋਂ
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਬਲਾਕ ਗੁਰੂ ਹਰ ਸਹਾਇ ਪ੍ਰਧਾਨ ਰਾਜਾ ਸਿੰਘ ਜੰਡਵਾਲਾ ਮੋਬਾਇਲ ਨੰਬਰ 9876804708