ਪਟਿਆਲਾ () ਅੱਜ ਮਿਤੀ 04.12.2024 ਨੂੰ ਮਾਣਯੋਗ ਵਧੀਕ ਸ਼ੈਸ਼ਨ ਜੱਜ ਅਤੇ ਫਾਸਟ ਟਰੈਕ ਸ਼ਪੈਸ਼ਲ ਕੋਰਟ, ਸ਼੍ਰੀਮਤੀ ਹਰਿੰਦਰ ਸਿੱਧੂ ਦੀ ਅਦਾਲਤ ਨੇ ਐਫ.ਆਈ.ਆਰ. ਨੰ 83 ਮਿਤੀ 04.07.2024 ‘ਚ ਕਥਿਤ ਦੋਸ਼ੀ ਰਿੰਕੂ ਦੀ ਜਮਾਨਤ ਅਰਜ਼ੀ ਮਨਜੂਰ ਕਰ ਲਈ ਹੈ। ਇਸ ਕੇਸ ‘ਚ ਜਮਾਨਤ ਅਰਜੀ ਦੀ ਪੈਰਵੀ ਕਰਦੇ ਹੋਏ ਜਮਾਨਤਕਰਤਾ ਵੱਲੋਂ ਪਰਮਪ੍ਰੀਤ ਸਿੰਘ, ਵਕੀਲ ਪੇਸ਼ ਹੋਏ। ਪਰਮਪ੍ਰੀਤ ਸਿੰਘ, ਵਕੀਲ ਸਾਹਿਬ ਨੇ ਮੀਡੀਆ ਨੂੰ ਮੁਖਾਫਿਤ ਹੁੰਦੇ ਹੋਏ ਦੱਸਿਆ ਕਿ ਇਹ ਕੇਸ ‘ਚ ਰੇਪ ਵਰਗੇ ਜੁਰਮ ਦੀ ਕੋਈ ਵੀ ਗੁੰਜਾਇਸ ਨਹੀਂ ਸੀ ਅਤੇ ਇਹ ਇੱਕ ਝੂਠਾ ਕੇਸ ਕਥਿਤ ਦੋਸ਼ੀ ‘ਤੇ ਦਰਜ ਕੀਤਾ ਗਿਆ ਸੀ। ਪਰਮਪ੍ਰੀਤ ਸਿੰਘ, ਵਕੀਲ ਸਾਹਿਬ ਨੇ ਕਿਹਾ ਕਿ ਕਾਨੂੰਨੀ ਬੰਦਿਸ਼ਾਂ ਕਰਕੇ ਲੜਕੀ ਦਾ ਨਾਮ ਮੀਡੀਆ ਨਾਲ ਸਾਂਝਾ ਨਹੀਂ ਕੀਤਾ ਜਾ ਸਕਦਾ। ਪਰਮਪ੍ਰੀਤ ਸਿੰਘ, ਵਕੀਲ ਸਾਹਿਬ ਨੇ ਕਿਹਾ ਕਿ ਇਸ ਕੇਸ ‘ਚ ਦੋਨੋਂ ਲੜਕਾ ਅਤੇ ਲੜਕੀ ਬਾਲਗ ਹਨ। ਉਨ੍ਹਾਂ ਕਿਹਾ ਕਿ ਲੜਕੀ ਅਤੇ ਲੜਕਾ ਆਪਸ ‘ਚ ਇੱਕ ਦੂਜੇ ਨੂੰ ਪਿਆਰ ਕਰਦੇ ਹਨ ਅਤੇ ਦੋਨਾਂ ਦੀ ਦੋਸਤੀ ਸਨੈਪਚੈਟ ਰਾਹੀਂ ਹੋਈ ਸੀ। ਉਨ੍ਹਾਂ ਕਿਹਾ ਕਿ ਮੇਰੇ ਮੁਅਕਿਲ ਨੂੰ ਝੂਠੇ ਇਲਜਾਮਾਂ ‘ਚ ਫਸਾਇਆ ਗਿਆ ਸੀ ਅਤੇ ਅਸੀਂ ਆਪਣਾ ਪੱਖ ਮਜਬੂਤੀ ਨਾਲ ਮਾਣਯੋਗ ਅਦਾਲਤ ਸਾਹਮਣੇ ਰੱਖਿਆ ਸੀ, ਜਿਸ ਨਾਲ ਸਹਿਮਤ ਹੁੰਦੇ ਹੋਏ ਹੀ ਜੱਜ ਸਾਹਿਬ ਨੇ ਸਾਡੀ ਜਮਾਨਤ ਅਰਜ਼ੀ ਮਨਜੂਰ ਕਰਕੇ ਮੇਰੇ ਮੁਅਕਿਲ ਨੂੰ ਅਗਲੇ ਸੱਤ ਦਿਨਾਂ ‘ਚ ਪੁਲਿਸ ਇਨਵੈਸਟੀਗੇਸ਼ਨ ਜੁਆਇਨ ਕਰਨ ਦੇ ਹੁਕਮ ਦੇ ਕੇ ਆਰਜੀ ਜਮਾਨਤ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਦਾਲਤੀ ਹੁਕਮ ਦੀ ਪਾਲਣਾ ਕਰਦੇ ਹੋਏ ਜਲਦੀ ਹੀ ਮੇਰਾ ਕਲਾਇੰਟ ਇੰਨਵੈਸਟੀਗੇਸ਼ਨ ਜੁਆਇਨ ਕਰੇਗਾ।

ਪਰਮਪ੍ਰੀਤ ਸਿੰਘ

ਵਕੀਲ

8968547011