ਚੰਡੀਗੜ੍ਹ, 10 ਦਸੰਬਰ 2024:
ਪੰਜਾਬ ਰਾਜ ਚੋਣ ਕਮਿਸ਼ਨ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਅੱਜ ਤੱਕ ਕੁੱਲ ਛੇ ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਵਿੱਚ ਨਗਰ ਨਿਗਮ ਅੰਮ੍ਰਿਤਸਰ ਲਈ ਇੱਕ ਨਾਮਜ਼ਦਗੀ, ਨਗਰ ਨਿਗਮ ਲੁਧਿਆਣਾ ਲਈ ਇੱਕ ਨਾਮਜ਼ਦਗੀ, ਨਗਰ ਕੌਂਸਲ ਬਲਾਚੌਰ ਲਈ ਇੱਕ ਨਾਮਜ਼ਦਗੀ, ਜ਼ਿਲ੍ਹਾ ਐਸ.ਬੀ.ਐਸ. ਨਗਰ, ਨਗਰ ਪੰਚਾਇਤ, ਭਾਦਸੋਂ, ਜ਼ਿਲ੍ਹਾ ਪਟਿਆਲਾ ਲਈ ਦੋ ਨਾਮਜ਼ਦਗੀਆਂ ਅਤੇ ਨਗਰ ਪੰਚਾਇਤ, ਦਿੜ੍ਹਬਾ, ਜ਼ਿਲ੍ਹਾ ਸੰਗਰੂਰ ਲਈ ਇੱਕ ਨਾਮਜ਼ਦਗੀ ਪ੍ਰਾਪਤ ਹੋਈ ਹੈ।