ਇਸ ਮੀਟਿੰਗ ਵਿਚ ਸਾਰੀਆਂ ਧਿਰਾਂ ਵੱਲੋਂ ਅਗਲੀ ਰਣਨੀਤੀ ਤਹਿਤ ਇਹ ਫੈਸਲਾ ਲਿਆ ਗਿਆ ਕਿ:

* ਐੱਸ.ਐੱਚ.ਓ ਨਰਿੰਦਰ ਪਟਿਆਲ ਖਿਲਾਫ ਕੋਰਟ ਵਿਚ ਪਟੀਸ਼ਨ ਪਾਈ ਜਾਵੇ, ਕਿਉਂਕਿ ਕੱਲ੍ਹ ਉਸਨੇ ਸ਼ਰੇਆਮ ਵਿਦਿਆਰਥੀ ਕਰਨਵੀਰ ਸਿੰਘ ਨੂੰ ਧਮਕਾਇਆ ਸੀ ਅਤੇ ਭਵਿੱਖ ਖਰਾਬ ਕਰਨ ਦੀਆਂ ਧਮਕੀਆਂ ਦਿੱਤੀਆਂ ਤੇ ਧੱਕਾ-ਮੁੱਕੀ ਕੀਤੀ।

* ਇਸਦੇ ਨਾਲ਼ ਹੀ ਪੰਜਾਬ ਪੱਧਰ ‘ਤੇ ਇੱਕ ਕਮੇਟੀ ਦਾ ਗਠਨ ਕੀਤਾ ਜਾਵੇਗਾ ਕਿੳਂਕਿ ਸੈਨੇਟ ਬਚਾਉਣ ਦਾ ਮਸਲਾ ਸਿੱਧਾ ਸਿੱਧਾ ਪੰਜਾਬ ਦੀ ਦਾਅਵੇਦਾਰੀ ਨਾਲ਼ ਜੁੜਦਾ ਹੈ।

* ਇਸ ਪੰਜਾਬ ਪੱਧਰ ਦੀ ਕਮੇਟੀ ਵੱਲੋਂ ਅਗਲਾ ਪ੍ਰੋਗਰਾਮ ਇਹ ਉਲੀਕਿਆ ਜਾਵੇਗਾ ਕਿ ਪੰਜਾਬ ਵਿਧਾਨ ਸਭਾ ਵਿਚ, ਪੰਜਾਬ ਯੂਨੀਵਰਸਿਟੀ ਦਾ Inter State Body Corporate Structure’ ਬਦਲਣ ਲਈ ਅਤੇ ਇਸਨੂੰ ਪੰਜਾਬ ਸੂਬੇ ਦੀ ਯੂਨੀਵਰਸਿਟੀ ਐਲਾਨਣ ਲਈ ਮਤਾ ਪਾਸ ਕੀਤਾ ਜਾਵੇ।