ਚੰਡੀਗੜ੍ਹ, 08 ਮਈ 2025:

ਚੰਡੀਗੜ੍ਹ ਪ੍ਰਸ਼ਾਸਨ ਨੇ ਅੱਜ ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਦੀ ਮੌਜੂਦਗੀ ਵਿੱਚ ਨੀਲਮ ਥੀਏਟਰ, ਸੈਕਟਰ 17, ਚੰਡੀਗੜ੍ਹ ਵਿਖੇ ਇੱਕ ਵਿਆਪਕ ਸਿਵਲ ਡਿਫੈਂਸ ਮੌਕ ਡ੍ਰਿਲ ਦਾ ਆਯੋਜਨ ਕੀਤਾ। ਇਸ ਅਭਿਆਸ ਦਾ ਉਦੇਸ਼ ਸ਼ਹਿਰ ਦੀ ਐਮਰਜੈਂਸੀ ਪ੍ਰਤੀਕਿਰਿਆ ਤਿਆਰੀ ਦਾ ਮੁੱਲਾਂਕਣ ਕਰਨਾ ਅਤੇ ਉਸ ਨੂੰ ਮਜ਼ਬੂਤ ਕਰਨਾ ਸੀ।

ਮੌਕ ਡ੍ਰਿਲ ਦੁਪਹਿਰ 12 ਵਜੇ ਦੇ ਕਰੀਬ ਇੱਕ ਸਿਮੂਲੇਟਡ ਅੱਗ ਫੈਲਣ ਦੇ ਦ੍ਰਿਸ਼ ਨਾਲ ਸ਼ੁਰੂ ਹੋਈ। ਅਭਿਆਸ ਦੇ ਹਿੱਸੇ ਵਜੋਂ, ਇਮਾਰਤ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ ਅਤੇ ਵਿਭਿੰਨ ਐਮਰਜੈਂਸੀ ਪ੍ਰੋਟੋਕੋਲ ਲਾਗੂ ਕੀਤੇ ਗਏ।

ਇਹ ਕਾਰਵਾਈ ਰਾਜ ਆਪਦਾ ਪ੍ਰਬੰਧਨ ਅਥਾਰਿਟੀ (SDMA), ਜ਼ਿਲ੍ਹਾ ਆਪਦਾ ਪ੍ਰਬੰਧਨ ਅਥਾਰਿਟੀ (DDMA), ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਮੁੱਖ ਵਿਭਾਗਾਂ, ਜਿਨ੍ਹਾਂ ਵਿੱਚ ਚੰਡੀਗੜ੍ਹ ਪੁਲਿਸ, ਸਿਵਲ ਡਿਫੈਂਸ, ਫਾਇਰ ਵਿਭਾਗ, ਇੰਜੀਨੀਅਰਿੰਗ ਵਿਭਾਗ, ਸਿੱਖਿਆ ਵਿਭਾਗ, ਸਿਹਤ ਵਿਭਾਗ, ਨਗਰ ਨਿਗਮ ਅਤੇ ਹੋਰ ਸਹਾਇਕ ਏਜੰਸੀਆਂ ਸ਼ਾਮਲ ਹਨ, ਦੁਆਰਾ ਸਾਂਝੇ ਤੌਰ ‘ਤੇ ਸੰਚਾਲਿਤ ਕੀਤੀ ਗਈ।

ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨਡੀਆਰਐੱਫ/NDRF) ਨੇ ਡ੍ਰਿਲ ਦੇ ਦੌਰਾਨ ਵਿਸ਼ੇਸ਼ ਬਚਾਅ ਤਕਨੀਕਾਂ ਦਾ ਪ੍ਰਦਰਸ਼ਨ ਕੀਤਾ, ਜਿਸ ਵਿੱਚ ਐਮਰਜੈਂਸੀ ਸਥਿਤੀਆਂ ਦੇ ਪ੍ਰਬੰਧਨ ਲਈ ਉੱਨਤ ਤਰੀਕਿਆਂ ‘ਤੇ ਪ੍ਰਕਾਸ਼ ਪਾਇਆ ਗਿਆ।

ਲਗਭਗ 100 ਆਪਦਾ ਮਿਤ੍ਰ (Apda Mitra) ਵਲੰਟੀਅਰ, 500 ਐੱਨਐੱਸਐੱਸ ਕੈਡਿਟ, 100 ਐੱਨਸੀਸੀ ਕੈਡਿਟ, 100 ਹੋਮ ਗਾਰਡ ਅਤੇ ਕਈ ਹੋਰ ਵਲੰਟੀਅਰਾਂ ਨੇ ਅਭਿਆਸ ਵਿੱਚ ਹਿੱਸਾ ਲਿਆ। ਡ੍ਰਿਲ ਵਿੱਚ ਇੱਕ ਉੱਚ-ਤੀਬਰਤਾ ਵਾਲੇ ਐਮਰਜੈਂਸੀ ਪਰਿਦ੍ਰਿਸ਼ ਦੀ ਨਕਲ ਕੀਤੀ ਗਈ, ਜਿਸ ਵਿੱਚ ਸ਼ਾਮਲ ਵਿਭਿੰਨ ਟੀਮਾਂ ਦੇ ਤਾਲਮੇਲ, ਪ੍ਰਤੀਕਿਰਿਆ ਸਮੇਂ ਅਤੇ ਪਰਿਚਾਲਨ ਦਕਸ਼ਤਾ ਦਾ ਮੁੱਲਾਂਕਣ ਕਰਨ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਸ਼ਾਸਕ ਨੇ ਸਾਰੇ ਪ੍ਰਤੀਭਾਗੀਆਂ ਦੁਆਰਾ ਦਿਖਾਈ ਗਈ ਸਮੂਹਿਕ ਤਿਆਰੀ ਦੀ ਪ੍ਰਸ਼ੰਸਾ ਕੀਤੀ ਅਤੇ ਰਾਸ਼ਟਰੀ ਸੁਰੱਖਿਆ ਦੇ ਲਈ ਸਤਰਕਤਾ ਅਤੇ ਤਿਆਰੀ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ।

ਰਾਜਪਾਲ ਕਟਾਰੀਆ ਨੇ ਟਿੱਪਣੀ ਕੀਤੀ, “ਰਾਸ਼ਟਰ ਨੂੰ ਕਿਸੇ ਵੀ ਸਥਿਤੀ ਲਈ ਤਿਆਰ ਰਹਿਣ ਲਈ ਹਰ ਕਿਸਮ ਦੀ ਤਿਆਰੀ ਜ਼ਰੂਰੀ ਹੈ… ਮੇਰਾ ਮੰਨਣਾ ਹੈ ਕਿ ਰਾਸ਼ਟਰ ਦੀ ਸੁਰੱਖਿਆ ਦੇ ਲਈ ਹਰ ਚੀਜ਼ ਦੀ ਤਿਆਰੀ ਜ਼ਰੂਰੀ ਹੈ” ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਦੇਸ਼ ਦੀ ਸੁਰੱਖਿਆ ਦੇ ਲਈ ਹਰ ਪੱਧਰ ‘ਤੇ ਵਿਆਪਕ ਤਿਆਰੀ ਬਹੁਤ ਮਹੱਤਵਪੂਰਨ ਹੈ।

ਉਨ੍ਹਾਂ ਨੇ ਇਹ ਵੀ ਉਜਾਗਰ ਕੀਤਾ ਕਿ ਅਜਿਹੇ ਅਭਿਆਸਾਂ ਵਿੱਚ ਨੌਜਵਾਨ ਵਲੰਟੀਅਰਾਂ ਦੀ ਉਤਸ਼ਾਹੀ ਸ਼ਮੂਲੀਅਤ ਸਮੁਦਾਇ ਦੇ ਲਚੀਲੇਪਣ ਨੂੰ ਬਹੁਤ ਵਧਾਉਂਦੀ ਹੈ ਅਤੇ ਰਾਸ਼ਟਰੀ ਸੁਰੱਖਿਆ ਵਿੱਚ ਯੋਗਦਾਨ ਦਿੰਦੀ ਹੈ।

ਇਸ ਅਵਸਰ ‘ਤੇ ਰਾਜਪਾਲ ਦੇ ਪ੍ਰਮੁੱਖ ਸਕੱਤਰ ਸ਼੍ਰੀ ਵਿਵੇਕ ਪ੍ਰਤਾਪ ਸਿੰਘ; ਗ੍ਰਹਿ ਸਕੱਤਰ ਸ਼੍ਰੀ ਮਨਦੀਪ ਸਿੰਘ ਬਰਾੜ; ਡਿਪਟੀ ਕਮਿਸ਼ਨਰ ਸ਼੍ਰੀ ਨਿਸ਼ਾਂਤ ਕੁਮਾਰ ਯਾਦਵ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਹੋਰ ਸੀਨੀਅਰ ਅਧਿਕਾਰੀ ਉਪਸਥਿਤ ਸਨ।

×