ਚੰਡੀਗੜ੍ਹ, 28 ਮਈ

“ਓਪਰੇਸ਼ਨ ਸ਼ੀਲਡ” ਦੇ ਬੈਨਰ ਹੇਠ ਦੂਜਾ ਸਿਵਲ ਡਿਫੈਂਸ ਮੌਕ ਡ੍ਰਿਲ 03.06.2025 ਨੂੰ ਸ਼ਾਮ 7.30 ਵਜੇ ਪੰਜਾਬ ਰਾਜ ਵਿੱਚ ਕੀਤਾ ਜਾਵੇਗਾ। ਪਹਿਲਾਂ ਇਹ ਮੌਕ ਡ੍ਰਿਲ 29 ਮਈ ਨੂੰ ਹੋਣੀ ਸੀ ਪਰ ਸਬੰਧਤ ਵਿਭਾਗ ਦੇ ਨੋਡਲ ਅਫਸਰਾਂ ਵੱਲੋਂ ਐਨਡੀਆਰਐਫ ਵੱਲੋਂ ਦਿੱਤੀ ਜਾ ਰਹੀ ਸਿਵਲ ਡਿਫੈਂਸ ਸਿਖਲਾਈ ਵਿੱਚ ਹਿੱਸਾ ਲੈਣ ਦੇ ਮੱਦੇਨਜ਼ਰ, ਇਹ ਮੌਕ ਡ੍ਰਿਲ ਹੁਣ 3 ਜੂਨ ਨੂੰ ਸ਼ਾਮ 7.30 ਵਜੇ ਕੀਤੀ ਜਾਵੇਗੀ।

ਬੁਲਾਰੇ ਨੇ ਕਿਹਾ ਕਿ ਸਿਵਲ ਡਿਫੈਂਸ ਰੂਲਜ਼, 1968 ਦੀ ਧਾਰਾ 19 ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ, ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਦੇਸ਼ ਦੀ ਪੱਛਮੀ ਸਰਹੱਦ ਨਾਲ ਲੱਗਦੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਾਰੇ ਜ਼ਿਲ੍ਹਿਆਂ ਵਿੱਚ ਦੂਜਾ ਸਿਵਲ ਡਿਫੈਂਸ ਅਭਿਆਸ “ਆਪ੍ਰੇਸ਼ਨ ਸ਼ੀਲਡ” ਕਰਵਾਉਣ ਦਾ ਫੈਸਲਾ ਕੀਤਾ ਹੈ। ਇਹ ਅਭਿਆਸ (ਮੌਕ ਡ੍ਰਿਲਸ) ਪਹਿਲਗਾਮ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਨਿਰਦੇਸ਼ਾਂ ਦੀ ਪਾਲਣਾ ਵਿੱਚ ਕੀਤੇ ਜਾ ਰਹੇ ਹਨ। ਪਹਿਲਾ ਸਿਵਲ ਰੱਖਿਆ ਅਭਿਆਸ 07.05.2025 ਨੂੰ ਕੀਤਾ ਗਿਆ ਸੀ।

ਉਨ੍ਹਾਂ ਕਿਹਾ ਕਿ ਸੰਵੇਦਨਸ਼ੀਲ ਖੇਤਰਾਂ/ਪੁਲਿਸ ਸਟੇਸ਼ਨਾਂ ਵਿੱਚ ਐਮਰਜੈਂਸੀ/ਨਾਜ਼ੁਕ ਸੇਵਾਵਾਂ ਨੂੰ ਛੱਡ ਕੇ ਸਾਰੀਆਂ ਬਲੈਕਆਊਟ ਡ੍ਰਿਲਾਂ ਕੀਤੀਆਂ ਜਾਣਗੀਆਂ ਅਤੇ ਹਵਾਈ ਹਮਲੇ ਦੇ ਸਾਇਰਨ ਵਜਾਏ ਜਾਣਗੇ। ਉਨ੍ਹਾਂ ਨੇ ਸਾਰੇ ਸਥਾਨਕ ਪ੍ਰਸ਼ਾਸਨ ਅਤੇ ਖਾਸ ਕਰਕੇ ਲੋਕਾਂ ਨੂੰ ਇਸ ਸਬੰਧ ਵਿੱਚ ਯੋਜਨਾਬੰਦੀ ਅਤੇ ਢੁਕਵੇਂ ਕਦਮ ਚੁੱਕਣ ਲਈ ਸਿਵਲ ਡਿਫੈਂਸ ਅਭਿਆਸ “ਆਪ੍ਰੇਸ਼ਨ ਸ਼ੀਲਡ” ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ।

×