ਚੰਡੀਗੜ੍ਹ, 29 ਮਈ, 2025 – ਇੰਡੀਅਨ ਰੈੱਡ ਕਰੌਸ ਸੋਸਾਇਟੀ, ਯੂਟੀ ਚੰਡੀਗੜ੍ਹ ਸ਼ਾਖਾ ਨੇ ਜੀਐੱਮਸੀਐੱਚ-32 ਦੇ ਟ੍ਰਾਂਸਫਿਊਜ਼ਨ ਮੈਡੀਸਿਨ ਵਿਭਾਗ ਦੇ ਸਹਿਯੋਗ ਨਾਲ ਅੱਜ ਸੈਕਟਰ 22, ਚੰਡੀਗੜ੍ਹ ਸਥਿਤ ਵੈਟਰਨਰੀ ਹਸਪਤਾਲ ਵਿਖੇ ਇੱਕ ਖੂਨਦਾਨ ਕੈਂਪ ਦਾ ਸਫ਼ਲਤਾਪੂਰਵਕ ਆਯੋਜਨ ਕੀਤਾ।

ਕੈਂਪ ਦਾ ਉਦਘਾਟਨ ਸ਼੍ਰੀ ਨਵੀਨ, ਡੈਨਿਕਸ (DANICS), ਐੱਸਡੀਐੱਮ (ਸੈਂਟਰਲ)-ਕਮ-ਡਾਇਰੈਕਟਰ, ਪਸ਼ੂਪਾਲਣ, ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਕੀਤਾ ਗਿਆ।

ਰੈੱਡ ਕਰੌਸ ਸੋਸਾਇਟੀ, ਯੂਟੀ ਚੰਡੀਗੜ੍ਹ ਦੇ ਨੋਡਲ ਅਫ਼ਸਰ, ਸੁਸ਼੍ਰੀ ਪੂਨਮ ਮਲਿਕ ਨੇ ਸੋਸਾਇਟੀ ਦੁਆਰਾ ਸੰਚਾਲਿਤ ਵਿਭਿੰਨ ਖੂਨਦਾਨ ਮੁਹਿੰਮਾਂ ਦੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇਸ ਵਰ੍ਹੇ ਹੁਣ ਤੱਕ ਕੁੱਲ ਨੌਂ ਖੂਨਦਾਨ ਕੈਂਪਾਂ ਦਾ ਆਯੋਜਨ ਕੀਤਾ ਗਿਆ ਹੈ, ਜਿਨ੍ਹਾਂ ਵਿੱਚ 800 ਤੋਂ ਅਧਿਕ ਯੂਨਿਟ ਖੂਨ ਇਕੱਤਰ ਕੀਤਾ ਗਿਆ।

ਅੱਜ ਦੇ ਕੈਂਪ ਨੂੰ ਉਤਸ਼ਾਹਜਨਕ ਹੁੰਗਾਰਾ ਮਿਲਿਆ, ਜਿਸ ਵਿੱਚ 65 ਤੋਂ ਅਧਿਕ ਯੂਨਿਟ ਖੂਨ ਇਕੱਤਰ ਕੀਤਾ ਗਿਆ। ਡਾ. ਅਸ਼ਵਨੀ, ਜੁਆਇੰਟ ਡਾਇਰੈਕਟਰ, ਪਸ਼ੂਪਾਲਣ ਵਿਭਾਗ ਦੇ ਸਟਾਫ਼ ਮੈਂਬਰਾਂ ਨੇ ਸਰਗਰਮੀ ਨਾਲ ਹਿੱਸਾ ਲੈਂਦੇ ਹੋਏ ਇਸ ਮਾਨਵੀ ਕਾਰਜ ਪ੍ਰਤੀ ਆਪਣੀ ਪ੍ਰਤੀਬੱਧਤਾ ਦਰਸਾਈ।

ਵਿਸ਼ਵਾਸ ਫਾਊਂਡੇਸ਼ਨ ਨੇ ਖੂਨਦਾਨੀਆਂ ਦੇ ਲਈ ਰਿਫਰੈਸ਼ਮੈਂਟ ਦੀ ਵਿਵਸਥਾ ਕਰਕੇ ਇਸ ਆਯੋਜਨ ਦੀ ਸਫ਼ਲਤਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।

ਇੰਡੀਅਨ ਰੈੱਡ ਕਰੌਸ ਸੋਸਾਇਟੀ, ਯੂਟੀ ਸ਼ਾਖਾ ਚੰਡੀਗੜ੍ਹ ਨੇ ਸਾਰੇ ਖੂਨਦਾਨੀਆਂ, ਵਿਸ਼ਵਾਸ ਫਾਊਂਡੇਸ਼ਨ ਅਤੇ ਪਤਵੰਤਿਆਂ ਦਾ ਹਾਰਦਿਕ ਆਭਾਰ ਵਿਅਕਤ ਕੀਤਾ, ਜਿਨ੍ਹਾਂ ਦੇ ਸਹਿਯੋਗ ਨਾਲ ਇਹ ਨੇਕ ਕਾਰਜ ਸਫ਼ਲ ਹੋ ਸਕਿਆ।

×