ਪੰਜਾਬ ’ਚ ਕੈਂਸਰ ਦੀ ਦਰ ਬਹੁਤ ਜ਼ਿਆਦਾ ਹੈ ਤੇ ਪਿਛਲੇ 5 ਸਾਲਾਂ ਤੋਂ ਕੈਂਸਰ ਕੇਸਾਂ ਵਿਚ ਲਗਾਤਾਰ 7 ਫੀਸਦੀ ਵਾਧਾ ਹੋਇਆ ਹੈ ਅਤੇ 2026 ਤੱਕ ਕੈਂਸਰ ਮਰੀਜ਼ਾਂ ਦੀ ਗਿਣਤੀ 50,000 ਹੋ ਜਾਣ ਦਾ ਖਦਸ਼ਾ ਹੈ।
ਬਠਿੰਡਾ ਵਿਖੇ ਇਕ ਨੈਸ਼ਨਲ ਕੈਂਸਰ ਇੰਸਟੀਚਿਊਟ ਪੰਜਾਬ ਅਤੇ ਨੇੜਲੇ ਗੁਆਂਢੀ ਰਾਜਾਂ ਤੋਂ ਮਰੀਜ਼ਾਂ ਦਾ ਆਧੁਨਿਕ ਕੈਂਸਰ ਇਲਾਜ ਕਰ ਸਕੇਗਾ।
ਇਸੇ ਤਰੀਕੇ ਸ੍ਰੀ ਨੱਢਾ ਨੂੰ ਪੱਤਰ ਲਿਖ ਕੇ ਜਾਣੂ ਕਰਵਾਇਆ ਕਿ ਨਸ਼ਾ ਸੇਵਨ ਵਿਚ ਨਿਰੰਤਰ ਵਾਧਾ ਹੋ ਰਿਹਾ ਹੈ ਅਤੇ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਇਸਨੂੰ ਨਕੇਲ ਪਾਉਣ ਲਈ ਕੀਤੇ ਜਾ ਰਹੇ ਪ੍ਰਬੰਧ ਬਹੁਤ ਹੀ ਨਾਕਾਫੀ ਹਨ। ਇਕ ਸਮਰਪਿਤ ਨਸ਼ਾ ਛੁਡਾਊ ਕੇਂਦਰ ਇਸ ਮਸਲੇ ਦੇ ਹੱਲ ਵਿਚ ਬਹੁਤ ਸਹਾਈ ਹੋ ਸਕਦਾ ਹੈ।