ਏ ਆਈ ਐਮ ਐਸ ਮੋਹਾਲੀ ‘ਚ ਆਰਮਰ 2025 ਦੀ ਸ਼ੁਰੂਆਤ: 70 ਤੋਂ ਵੱਧ ਡੈਲੀਗੇਟਾਂ ਨੇ ਲਿਆ ਹਿੱਸਾ

by | Aug 31, 2025 | breaking news, daily | 0 comments

ਐਨੇਸਥੀਸੀਆ ਸੰਕਟ ਪ੍ਰਬੰਧਨ ‘ਤੇ ਕੇਂਦਰਿਤ ਅਹਿਮ ਅਕਾਦਮਿਕ ਤੇ ਕੌਸ਼ਲ ਨਿਰਮਾਣ ਪ੍ਰੋਗਰਾਮ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 31 ਅਗਸਤ 2025:
ਏ ਆਈ ਐਮ ਐਸ ਮੋਹਾਲੀ ਦੇ ਐਨੇਸਥੀਸੀਆ ਵਿਭਾਗ ਵੱਲੋਂ, “ਕ੍ਰਾਇਸਿਸ ਰਿਸੋਰਸ ਮੈਨੇਜਮੈਂਟ ਐਂਡ ਪੇਸ਼ੈਂਟ ਵੇਲਫੇਅਰ ਸੋਸਾਇਟੀ” ਦੇ ਸਹਿਯੋਗ ਨਾਲ, ਆਰਮਰ 2025 (ਐਨੇਸਥੀਸੀਆ ਰਿਸੋਰਸ ਮੈਨੇਜਮੈਂਟ ਓਪਰੇਸ਼ਨਜ਼ ਐਂਡ ਰਿਸਪਾਂਸ) ਦਾ ਸਫਲ ਆਯੋਜਨ ਕੀਤਾ ਗਿਆ। ਇਹ ਪਹਿਲੀ ਵਾਰ ਕਰਵਾਇਆ ਗਿਆ ਅਕਾਦਮਿਕ ਅਤੇ ਕੌਸ਼ਲ ਨਿਰਮਾਣ (ਸਕਿਲ ਬਿਲਡਿੰਗ) ਸਮਾਗਮ ਸੀ ਜੋ ਐਨੇਸਥੀਸੀਆ ਵਿੱਚ ਸੰਕਟ ਪ੍ਰਬੰਧਨ (ਸੀ.ਆਰ.ਐਮ.) ‘ਤੇ ਕੇਂਦਰਿਤ ਸੀ।

ਉਦਘਾਟਨ ਸਮਾਰੋਹ ਦੇ ਮੁੱਖ ਮਹਿਮਾਨ ਡਾ. ਵਾਈ. ਕੇ. ਬਤਰਾ, ਸੀਨੀਅਰ ਡਾਇਰੈਕਟਰ, ਮੈਕਸ ਹਸਪਤਾਲ ਅਤੇ ਗੈਸਟ ਆਫ ਆਨਰ ਡਾ. ਸੁਖਮਿੰਦਰ ਜੀਤ ਸਿੰਘ ਬਾਜਵਾ, ਆਨਰੇਰੀ ਸਕੱਤਰ, ਆਈ ਐਸ ਏ ਨੈਸ਼ਨਲ ਸਨ। ਉਨ੍ਹਾਂ ਨੇ ਸਰਜਰੀ ਤੋਂ ਪਹਿਲਾਂ ਅਤੇ ਦੌਰਾਨ ਸੰਕਟ ਸਮੇਂ ਤਿਆਰੀ, ਟੀਮ ਵਰਕ ਅਤੇ ਹਿੰਮਤ ਦੀ ਮਹੱਤਤਾ ‘ਤੇ ਰੌਸ਼ਨੀ ਪਾਈ।

ਡਾ. ਪੂਜਾ ਸਕਸੈਨਾ, ਪ੍ਰੋਫੈਸਰ ਅਤੇ ਮੁਖੀ, ਐਨੇਸਥੀਸੀਆ ਵਿਭਾਗ, ਵੀ ਆਈ ਐਮ ਐਸ ਮੋਹਾਲੀ ਦੀ ਦੂਰਦਰਸ਼ੀ ਅਗਵਾਈ ਅਤੇ ਡਾਇਰੈਕਟਰ ਪ੍ਰਿੰਸੀਪਲ ਡਾ. ਭਵਨੀਤ ਭਾਰਤੀ ਦੀ ਨਿਰੰਤਰ ਹੌਸਲਾ ਅਫ਼ਜ਼ਾਈ ਹੇਠ, ਆਰਮਰ 2025 ਨੇ ਦੇਸ਼ ਦੇ ਪ੍ਰਮੁੱਖ ਸੰਸਥਾਨਾਂ ਦੇ ਮਾਹਿਰ ਅਧਿਆਪਕਾਂ ਨੂੰ ਇੱਕ ਛੱਤ ਹੇਠ ਇਕੱਠਾ ਕੀਤਾ। ਇਨ੍ਹਾਂ ਵਿੱਚ ਪੀ ਜੀ ਆਈ ਐਮ ਈ ਆਰ ਚੰਡੀਗੜ੍ਹ, ਡੀ ਐਮ ਸੀ ਲੁਧਿਆਣਾ, ਜੀ ਐਮ ਸੀ ਐਚ-32, ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲੀਅਰੀ ਸਾਇੰਸਜ਼ (ਪੀ ਆਈ ਐਲ ਬੀ ਐਸ) ਮੋਹਾਲੀ, ਐਚ ਬੀ ਸੀ ਆਰ ਐਚ ਨਵਾਂ ਚੰਡੀਗੜ੍ਹ, ਜੀ ਐਮ ਸੀ ਪਟਿਆਲਾ, ਸਰਕਾਰੀ ਹਸਪਤਾਲ ਸੈਕਟਰ 16, ਕਮਾਂਡ ਹਸਪਤਾਲ ਚੰਡੀਮੰਦਿਰ ਸਮੇਤ ਕਈ ਹੋਰ ਸ਼ਾਮਲ ਸਨ।

ਇਸ ਸਮਾਗਮ ‘ਚ 70 ਤੋਂ ਵੱਧ ਡੈਲੀਗੇਟਾਂ — ਐਨੇਸਥੀਸੀਆਲੋਜਿਸਟਾਂ, ਪੋਸਟ ਗ੍ਰੈਜੂਏਟ ਵਿਦਿਆਰਥੀਆਂ ਅਤੇ ਸਿਹਤ ਖੇਤਰ ਦੇ ਪੇਸ਼ੇਵਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਉਨ੍ਹਾਂ ਨੇ ਮਨੁੱਖੀ ਗੁਣਾਂ ਦੀ ਭੂਮਿਕਾ ਤੋਂ ਲੈ ਕੇ ਆਫ਼ਤ ਅਤੇ ਜੰਗੀ ਹਾਲਾਤਾਂ ਵਿੱਚ ਐਨੇਸਥੀਸੀਆ ਤੱਕ ਦੇ ਵਿਸ਼ਿਆਂ ‘ਤੇ ਵਿਸ਼ੇਸ਼ ਲੈਕਚਰ, ਪੈਨਲ ਡਿਸਕਸ਼ਨ ਅਤੇ ਇੰਟਰੈਕਟਿਵ ਵੀਡੀਓ ਅਧਾਰਿਤ ਸਿੱਖਿਆ ‘ਚ ਭਾਗ ਲਿਆ।

ਫੀਲਡ ਐਨੇਸਥੀਸੀਆ ਅਤੇ ਟ੍ਰਾਇਐਜ, “ਕੈਨਾਟ ਇੰਟਿਊਬੇਟ ਕੈਨਾਟ ਆਕਸੀਜਨੇਟ” (CICO) ਸਥਿਤੀਆਂ ਅਤੇ ਸ਼ਾਕ ਮੈਨੇਜਮੈਂਟ ‘ਤੇ ਪ੍ਰੈਕਟਿਕਲ ਵਰਕਸ਼ਾਪਾਂ ਨੇ ਡੈਲੀਗੇਟਾਂ ਨੂੰ ਅਸਲ ਜੀਵਨ ਵਿੱਚ ਸੰਕਟ ਸਮੇਂ ਧੀਰਜ ਅਤੇ ਸਾਫ਼ ਸੋਚ ਨਾਲ ਕੰਮ ਕਰਨ ਦੇ ਹੁਨਰ ਸਿਖਾਏ।

ਕਾਰਜਕ੍ਰਮ ਦਾ ਸਮਾਪਨ ਸਮਾਰੋਹ ਹਾਈ ਟੀ ਨਾਲ ਕੀਤਾ ਗਿਆ, ਜਿਸ ਨਾਲ ਟੀਮ ਲਰਨਿੰਗ, ਗਿਆਨ ਸਾਂਝਾ ਕਰਨ ਅਤੇ ਮਰੀਜ਼ ਕੇਂਦ੍ਰਿਤ ਸੇਵਾ ਪ੍ਰਤੀ ਨਵੇਂ ਜੋਸ਼ ਨਾਲ ਭਰਪੂਰ ਦਿਨ ਦੀ ਸਫਲ ਪੂਰਤੀ ਹੋਈ।

Share News
ਕਾਰੋਬਾਰ ਖ਼ਬਰਾਂ

ਮੋਹਿੰਦਰ ਭਗਤ ਵੱਲੋਂ ਮਧੂ ਮੱਖੀ ਪਾਲਣ, ਰੇਸ਼ਮ ਪਾਲਣ ਅਤੇ ਖੁੰਭ ਉਤਪਾਦਨ ਨਾਲ ਸਬੰਧਤ ਯੋਜਨਾਵਾਂ ਦੀ ਪ੍ਰਗਤੀ ਦਾ ਜਾਇਜ਼ਾ

ਪੰਜਾਬ ਸਰਕਾਰ ਬਾਗ਼ਬਾਨੀ ਨੂੰ ਪ੍ਰਫੁੱਲਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਵਚਨਬੱਧ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਬਾਗ਼ਬਾਨੀ ਨੂੰ ਪ੍ਰਫੁੱਲਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਸੇ ਮੰਤਵ ਦੀ ਪੂਰਤੀ ਲਈ ਬਾਗ਼ਬਾਨੀ ਮੰਤਰੀ ਸ੍ਰੀ ਮੋਹਿੰਦਰ...

ਅਮਨ ਅਰੋੜਾ ਨੇ ਚਾਰ-ਰੋਜ਼ਾ ਭਾਰਤ ਟੈਕਸ-2026 ਵਿੱਚ ਪੰਜਾਬ ਨੂੰ ਪਸੰਦੀਦਾ ਟੈਕਸਟਾਈਲ ਹੱਬ ਵਜੋਂ ਉਭਾਰਿਆ

ਅਮਨ ਅਰੋੜਾ ਨੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਮਾਨ ਸਰਕਾਰ ਵੱਲੋਂ ਨੋਟੀਫਾਈ ਕੀਤੀਆਂ ਤਿੰਨ ਟੈਕਸਟਾਈਲ ਕੇਂਦਰਿਤ ਨੀਤੀਆਂ, ਵਸਤਰ ਅਤੇ ਟੈਕਨੀਕਲ ਟੈਕਸਟਾਈਲ ਨੂੰ ਉਤਸ਼ਾਹਤ ਕਰਨ ਲਈ ਦਿੱਤੇ ਜਾ ਰਹੇ ਪ੍ਰੋਤਸਾਹਨ ਬਾਰੇ ਦੱਸਿਆ ਭਾਰਤ ਦੇ ਟੈਕਸਟਾਈਲ ਖੇਤਰ ਵਿੱਚ ਪੰਜਾਬ ਲਿਖ ਰਿਹੈ ਨਵਾਂ ਅਧਿਆਏ: ਅਮਨ ਅਰੋੜਾ ਸਾਲ 2022 ਤੋਂ ਹੁਣ ਤੱਕ...

ਸ਼ੇੇਰਿਅਤ’ ਦੀ ਪਹਿਲੀ ਵਰ੍ਹੇਗੰਢ ਮੌਕੇ ਹੋਏ ਸ਼ਾਨਦਾਰ ਸਮਾਗਮ ਅਤੇ ਮੁਸ਼ਾਇਰਾ

ਅਦਬ ਅਤੇ ਸ਼ਾਇਰੀ ਨੂੰ ਸਮਰਪਿਤ ਪ੍ਰਸਿੱਧ ਸੰਸਥਾ ‘ਸ਼ੇਰਿਯਤ’ ਦੀ ਪਹਿਲੀ ਵਰ੍ਹੇਗੰਢ ਮੌਕੇ 31 ਮਈ 2026 ਨੂੰ ਸੈਕਟਰ 10-ਸੀ ਸਥਿਤ ਸਰਕਾਰੀ ਅਜਾਇਬਘਰ ਅਤੇ ਕਲਾ ਗੈਲਰੀ ਦੇ ਆਡੀਟੋਰੀਅਮ ਹਾਲ, ਚੰਡੀਗੜ੍ਹ ਵਿੱਚ ਇੱਕ ਸ਼ਾਨਦਾਰ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਰਾਸ਼ਟਰੀ ਮੁਸ਼ਾਇਰਾ ਅਤੇ ਕਵੀ ਦਰਬਾਰ, ਸਿਰਜਣਹਾਰਾਂ ਦੇ ਅਧਿਕਾਰਾਂ...

ਵਿਜੀਲੈਂਸ ਬਿਊਰੋ ਵੱਲੋਂ ਅਪ੍ਰੈਲ ਮਹੀਨੇ ਦੌਰਾਨ 10 ਰਿਸ਼ਵਤਖੋਰੀ ਦੇ ਮਾਮਲਿਆਂ ਵਿੱਚ 12 ਸਰਕਾਰੀ ਮੁਲਾਜ਼ਮ ਰੰਗੇ ਹੱਥੀਂ ਕਾਬੂ

ਚੰਡੀਗੜ੍ਹ, 19 ਮਈ 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਮੁਹਿੰਮ ਦੌਰਾਨ, ਅਪ੍ਰੈਲ ਮਹੀਨੇ ਦੌਰਾਨ 12 ਸਰਕਾਰੀ ਮੁਲਾਜ਼ਮਾਂ ਨੂੰ 10 ਵੱਖ-ਵੱਖ ਟਰੈਪ ਕੇਸਾਂ ਵਿੱਚ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ...

ਵਿਜੀਲੈਂਸ ਬਿਊਰੋ ਨੇ ਦੋ ਐਸ.ਡੀ.ਓਜ਼ ਅਤੇ ਕਲਰਕ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਚੰਡੀਗੜ੍ਹ, 15 ਮਈ, 2026: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ, ਪੀਐਸਪੀਸੀਐਲ ਦਫ਼ਤਰ, ਲੁਧਿਆਣਾ ਵਿਖੇ ਤਾਇਨਾਤ ਐਸ.ਡੀ.ਓ. ਜਸਕਨਵਰਪ੍ਰੀਤ ਸਿੰਘ, ਐਸ.ਡੀ.ਓ. ਸ਼ਰੂਤੀ ਸ਼ਰਮਾ ਅਤੇ ਕਲਰਕ ਆਸ਼ੂ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ...

ਮੁੱਖ ਮੰਤਰੀ ਮਾਨ ਨੇ ਵਿਜੀਲੈਂਸ ਬਿਊਰੋ ਨੂੰ ਬਨਾਇਆ ਭ੍ਰਿਸ਼ਟਾਚਾਰ ਦਾ ਅੱਡਾ; ਸੀਬੀਆਈ ਛਾਪੇ ਨੇ ਪੰਜਾਬ ਨੂੰ ਸ਼ਰਮਸਾਰ ਕੀਤਾ: ਸੁਖਜਿੰਦਰ ਰੰਧਾਵਾ

ਮਾਮਲੇ ਦੀ ਹੋਵੇ ਨਿਰਪੱਖ ਅਤੇ ਪਾਰਦਰਸ਼ੀ ਜਾਂਚ; 'ਆਪ' ਸਰਕਾਰ ਦੱਸੇ ਕਿਉਂ ਪੈਦਾ ਹੋਈ ਇਹ ਸਥਿਤ਼? ਰੰਧਾਵਾ ਨੇ ਕਿਹਾ: ਸੀਬੀਆਈ ਛਾਪੇ ਨੇ ਮੁੱਖ ਮੰਤਰੀ ਮਾਨ ਦੀ "ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ" ਨੀਤੀ ਦਾ ਕੀਤਾ ਪਰਦਾਫਾਸ਼, ਸਰਕਾਰ ਦੇ ਕੰਮਕਾਜ 'ਤੇ ਉੱਠੇ ਗੰਭੀਰ ਸਵਾਲ ਚੰਡੀਗੜ੍ਹ, 12 ਮਈ, 2026 ਪੰਜਾਬ ਦੇ ਸਾਬਕਾ ਉਪ ਮੁੱਖ...

ਅਮਨ ਅਰੋੜਾ ਨੇ ਉਦਯੋਗ ਅਤੇ ਵਣਜ ਮੰਤਰੀ ਵਜੋਂ ਅਹੁਦਾ ਸੰਭਾਲਿਆ

• ਪੰਜਾਬ ਨੂੰ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਬਣਾਉਣਾ ਮੁੱਖ ਤਰਜੀਹ: ਅਰੋੜਾ • ਹਰੇਕ ਵਿਸਥਾਰ ਦਾ ਉਦੇਸ਼ ਸਥਾਨਕ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰਨਾ; ਅਮਨ ਅਰੋੜਾ ਵੱਲੋਂ ਅਧਿਕਾਰੀਆਂ ਨੂੰ ਪ੍ਰਗਤੀ ਅਧੀਨ ਉਦਯੋਗਿਕ ਪ੍ਰਾਜੈਕਟਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਚੰਡੀਗੜ੍ਹ, 12 ਮਈ: ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ...